ਕਿਵੇਂ ਪੰਜ-ਆਬ ਪਏ ਰੇਗਿਸਤਾਨ ਦੇ ਰਾਹ

Punjab News : ਪੰਜ ਆਬਾਂ ਦੀ ਧਰਤੀ ਪੰਜਾਬ, “ਪਹਿਲਾ ਪਾਣੀ ਜੀਉ ਹੈ ਫਿਰ ਜਿਤੁ ਹਰਿਆ ਸਭ ਕੋਇ ।।”
ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਹੈ ਜਲ ਹੀ ਜੀਵਨ ਹੈ ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਬਣਾਇਆ ਜਾ ਸਕਦਾ ਹੈ ਇਸ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਸੰਜਮ ਨਾਲ ਵਰਤਿਆ ਜਾ ਸਕਦਾ ਹੈ ।ਲੋਕ ਸ਼ਾਇਦ ਸੋਚਦੇ ਹੀ ਨਹੀਂ ਕਿ ਪਾਣੀ ਵੀ ਕੀਮਤੀ ਹੁੰਦਾ ਹੈ ਜੇਕਰ ਪੜੇ ਲਿਖੇ, ਵਿਗਿਆਨੀ ਜਾਂ ਬੁੱਧੀਜੀਵੀਆਂ ਦੀ ਗੱਲ ਨਹੀਂ ਪੱਲੇ ਪੈਂਦੀ ਤਾਂ ਘੱਟੋ-ਘੱਟ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰੋ ।ਮੋਇਆਂ ਜਿਵਦਿਆਂ ਤਾਂ ਗਤ ਹੋਵੇ ਜੇ ਸਿਰ ਪਾਈਏ ਪਾਣੀ। ਗੁਰੂ ਸਾਹਿਬ ਨੇ ਫ਼ਰਮਾਇਆ ਹੈ “ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।“ ਮਾਤਾ ਪਿਤਾ ਦੀ ਅੱਜ ਦੀ ਹਾਲਤ ਕੀ ਹੈ ਚੰਗੇ ਪੁੱਤਰਾਂ ਨੂੰ ਇਸ ਦੀ ਸਾਰ ਲੈਣੀ ਚਾਹੀਦੀ ਸੀ ।

ਇਹ ਵੀ ਪੜ੍ਹੋ :ਵੱਡੀ ਤੇ ਛੋਟੀ ਨਦੀ ਦੇ ਮੁੱਦੇ ‘ਤੇ ਮੋਹਿਤ ਮੋਹਿੰਦਰਾ ਦਾ ਤਿੱਖਾ ਹੱਲਾ ਬੋਲ; ਸਰਕਾਰ ਤੋਂ ਮੰਗਿਆ ਕਰੋੜਾਂ ਦੇ ਟੈਂਡਰਾਂ ਦਾ ਹਿਸਾਬ

ਦੁਨੀਆਂ ਲਗਾਤਾਰ ਵਿਕਾਸ ਕਰ ਰਹੀ ਹੈ ਅਸੀਂ ਵਿਕਾਸ ਕਰ ਰਹੇ ਹਾਂ ਦੇਸ਼ ਵਿਕਾਸ ਕਰ ਰਿਹਾ ਹੈ ।ਪਰ ਆਪਣੇ ਵਿਕਾਸ ਦੇ ਚੱਕਰ ਵਿਚ ਜੀਵਨ ਨੂੰ ਜਿੰਦਾਂ ਰੱਖਣ ਵਾਲੇ ਜਰੂਰੀ ਸੋਮੇ ਪਾਣੀ ,ਹਵਾ ਨਾਲ ਖਿਲਵਾੜ ਕਰ ਨਜ਼ਰ-ਅੰਦਾਜ਼ ਕਰਦੇ ਜਾ ਰਹੇ ਹਾਂ। ਕੁਦਰਤ ਦੀ ਖੇਡ ਬਹੁਤ ਕਲਾਤਮਕ ਅਤੇ ਵਚਿੱਤਰ ਹੈ ਜਿਵੇਂ ਜਿਵੇਂ ਇਨਸਾਨ ਇਸ ਦਾ ਅੰਤ ਲੱਭਣ ਤੇ ਜ਼ੋਰ ਦੇ ਰਿਹਾ ਹੈ ਤਿਵੇਂ ਤਿਵੇਂ ਹੀ ਉਸ ਨੂੰ ਆਪਣਾ ਆਪ ਕੁਦਰਤ ਅੱਗੇ ਹੋਰ ਛੋਟਾ ਜਾਪਣ ਲੱਗ ਪਿਆ ਹੈ 100 ਸਾਲ ਪਹਿਲਾਂ ਇਹ ਲੱਗਣ ਲੱਗ ਪਿਆ ਸੀ ਕੀ ਇਨਸਾਨ ਨੇ ਕੁਦਰਤ ਦਾ ਭੇਦ ਹੀ ਨਹੀਂ ਪਾ ਲੈਣਾ ਬਲਕਿ ਕੁਦਰਤ ਨੂੰ ਆਪਣੇ ਵੱਸ ਹੀ ਕਰ ਲੈਣਾ ਹੈ ।ਪਰ ਹੁਣ ਉਸ ਵੱਸ ਕਰਨ ਲਈ ਵਰਤੇ ਸਾਰੇ ਹੀਲੇ-ਵਸੀਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ ।ਕੁਦਰਤ ਬੜੀ ਬੇਅੰਤ ਹੈ ਜਿਸ ਨੇ ਕੁਦਰਤ ਨਾਲ ਧੱਕਾ ਕੀਤਾ ਤਾਂ ਕੁਦਰਤ ਵੀ ਇਨਸਾਫ ਬਰਾਬਰ ਕਰਦੀ ਹੈ 100 ਸਾਲਾ ਵਿੱਚ ਮਨੁੱਖ ਨੇ ਪਾਣੀ ਤੇ ਕੁਦਰਤੀ ਸੋਮਿਆਂ ਨਾਲ ਤਿੰਨ ਵੱਡੇ ਧੱਕੇ ਕੀਤੇ ਪਹਿਲਾ ਇਹ ਕਿ ਦਰਿਆਵਾਂ ਨੂੰ ਬੰਨ੍ਹ ਮਾਰ ਲਿਆ ਤੇ ਫਿਰ ਆਪਣੀ ਮਰਜ਼ੀ ਨਾਲ ਵਹਾਅ ਉਲਟ ਪਾਸੇ ਮੋੜੇ , ਡੈਮ ਬਣਾ ਬਿਜਲੀ ਪੈਦਾ ਕਰਦੇ ਹੋਏ ਜੰਗਲਾਂ ਦੇ ਰਕਬੇ ਖਤਮ ਕਰ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਲੱਖਾਂ ਏਕੜ ਰਕਬਾ ਜੰਗਲ਼ ਹੇਠਾ ਸੀ ।ਜੰਗਲ਼ ਪੁੱਟ ਖੇਤ ਬਣਾ ਜੰਗਲ਼ ਖਤਮ ਕਰ ਦਿੱਤੇ । “ਧਰਤੀ ਰੁੱਖਾਂ ਬਿਨਾਂ ਰੰਡੀ ਹੋ ਕੇ ਵੱਧ ਤਪਣ ਲੱਗ ਪਈ ,ਤੇ ਜੰਗਲ ਦੀ ਹਰਿਆਲੀ ਬਿਨਾ ਮੀਂਹ ਵੀ ਨਹੀਂ ਪੈ ਰਹੇ ।ਤੇ ਅੱਜ ਮਨੁੱਖ ਪਰਦੂਸ਼ਿਤ ਹਵਾਂ ਕਾਰਨ ਸਾਫ਼ ਸਾਹ ਲੈਣ ਨੂੰ ਵੀ ਤਰਸ ਰਿਹਾ ਹੈ ।

ਇਹ ਵੀ ਪੜ੍ਹੋ :ਭਾਰਤ ‘ਚ ਜਲਦ ਆ ਸਕਦੇ ਨੇ ਪਲਾਸਟਿਕ ਦੇ ਨੋਟ, RBI ਵੱਲੋਂ ਪੌਲੀਮਰ ਕਰੰਸੀ ‘ਤੇ ਗੰਭੀਰ ਵਿਚਾਰ

ਧਰਤੀ ਨਾਲ ਦੂਜਾ ਵੱਡਾ ਧੱਕਾ ਬੰਦੇ ਨੇ ਜੋ ਕੀਤਾ ਜਿਸ ਵਿੱਚ ਸਾਡੇ ਹਾਕਮਾਂ ਦਾ ਵੱਡਾ ਹੱਥ ਰਿਹਾ ।ਜਿਨ੍ਹਾਂ ਨੇ ਵੱਖ-ਵੱਖ ਸਮੇਂ ਰਾਜਨੀਤੀ ਲਈ ਸਾਡੀ ਹੋਂਦ ਨੂੰ ਖਤਮ ਕਰਨ ਲਈ ਬੇਅਕਲੀ ਦਿਖਾਈ ।ਹਰੀ ਕ੍ਰਾਂਤੀ ਵੇਲੇ ਕੁਦਰਤੀ ਸੋਮੇ ਹੋਣ ਦੇ ਬਾਵਜੂਦ ਅਸੀਂ ਧਰਤੀ ਦੀ ਹਿੱਕ ਪਾੜ ਕੇ ਧਰਤੀ ਵਿਚੋਂ ਤੇਜੀ ਨਾਲ ਪਾਣੀ ਕੱਢਣ ਲੱਗ ਪਏ ,ਖੇਤੀ ਪ੍ਰਧਾਨ ਸੂਬਾ ਅਤੇ ਭਾਰਤ ਦਾ ਅਨਾਜ ਕਟੋਰਾ ਹੋਣ ਕਾਰਨ ਇਸ ਵਿੱਚ ਪੰਜਾਬ ਸੂਬਾ ਸਭ ਤੋਂ ਮੋਹਰੀ ਰਿਹਾ । ਲੀਡਰਾਂ ਦੀ ਸਿਆਣਪ ਸਿੰਚਾਈ ਲਈ ਨਹਿਰੀ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ ਆਪ ਲੱਖਾਂ ਟਿਊਬਵੈਲ ਬਿਜਲੀ ਕੁਨੈਕਸ਼ਨ ਧਰਤੀ ਦੀ ਹਿੱਕ ਪਾੜ ਪਾਣੀ ਕੱਢਣ ਲਈ ਦੇ ਦਿੱਤੇ । ਅੱਜ 15 ਲੱਖ ਮੋਟਰਾਂ ਪੰਜਾਬ ਵਿੱਚ ਲੱਗੀਆਂ ਹੋਈਆਂ ਹਨ ।ਲੱਖਾਂ ਰੁਪਏ ਬੋਰਾਂ ਤੇ ਖਰਚ ਕਰਨੇ ਪਏ ਬਿਜਲੀ ,ਡੀਜ਼ਲ ਫੁਕਣੇ ਪਏ ਜਿਸ ਕਿਸੇ ਨੂੰ ਨਹਿਰੀ ਪਾਣੀ ਲਗਦਾ ਵੀ ਉਸ ਨੂੰ ਪਾਣੀ ਦਾ ਮਾਲਿਆ ਉਤਾਰਨਾ ਪੈਂਦਾਂ ਤੇ ਖ਼ੁਦ ਆਪਣੇ ਪਾਣੀ ਦੂਜਿਆਂ ਸੂਬਿਆਂ ਨੂੰ ਮੁਫ਼ਤ ਜਾ ਰਹੇ ਨੇ । ਦਰਿਆਵਾਂ ਦਾ ਪਾਣੀ ਸਾਨੂੰ ਨਾ ਮਿਲਣ ਦਾ ਵੱਡਾ ਨੁਕਸਾਨ ਹੋਇਆ ਧਰਤੀ ਹੇਠਲਾ ਪਾਣੀ ਦਰਿਆਵਾਂ ਮੁਕਾਬਲੇ ਖੇਤੀ ਯੋਗ ਨਹੀਂ ।ਫਲਸਰੂਪ ਅਸੀਂ ਧਰਤੀ ਹੇਠਲੇ ਪਾਣੀ ਨਾਲ ਸਿਚਾਈ ਕਰਨ ਲੱਗ ਪਏ ਤੇ ਸੁਭਾਵਿਕ ਹੀ ਸੀ ਕਿ ਪਾਣੀ ਦੀ ਗੁਣਵੱਣਤਾ ਵਧਾਉਣ ਲਈ ਰੈਹਾਂ , ਸਪਰੈਹਾਂ ,ਯੂਰੀਆ ਅਤੇ ਕੈਮੀਕਲ ਪਾਉਣ ਲੱਗ ਪਏ ਅਤੇ ਆਪ ਹੀ ਕੈਂਸਰ , ਕਾਲਾ ਪੀਲੀਆ ਤੇ ਗਠੀਆਂ ਵਰਗੀਆ ਭਿਆਨਕ ਬਿਮਾਰੀਆ ਖੱਟ ਲਈਆਂ । ਪੀਣ ਲਈ ਵੀ ਤਾਜਾ ਪਾਣੀ ਕੱਡਣ ਲੱਗ ਪਏ ਪਹਿਲਾ ਲੋਕ ਛੱਪੜਾਂ ,ਖੂਹਾਂ ,ਤੇ ਡਿਗੀਆਂ ਦਾ ਪਾਣੀ ਪੀਂਦੇ ਤੇ ਤੰਦਰੁਸਤ ਰਹਿੰਦੇ ਸਨ । ਕਹਿੰਦੇ ਹਨ ਕਿ ਜਿਸ ਪਾਣੀ ਨੂੰ ਹਵਾ,ਧੁੱਪ ਲਗਦੀ ਹੋਵੇ ਉਹ ਤਾਜ਼ੇ ਪਾਣੀ ਨਾਲ਼ੋਂ ਕੀਤੇ ਵੱਧ ਸਿਹਤਮੰਦ ਹੁੰਦਾ ਹੈ ।

ਇਹ ਵੀ ਪੜ੍ਹੋ :ਪੰਜਾਬ ਕਾਂਗਰਸ ‘ਚ ਵੱਡਾ ਘਮਾਸਾਨ, ਦਿੱਲੀ ਮੀਟਿੰਗ ‘ਚ ਹਾਈਕਮਾਂਡ ਨਾਰਾਜ਼

ਤੀਜਾ ਧੱਕਾ ਵੱਧ ਸ਼ੋਹਰਤ ਦੋਲਤ ਤਰੱਕੀ ਲਈ ਫ਼ੈਕਟਰੀਆਂ , ਉਦਯੋਗਾਂ ਵਿੱਚੋਂ ਲਾਪਰਵਾਹੀ ਨਾਲ ਦੂਸ਼ਿਤ ਪਾਣੀ ਤੇ ਖ਼ਤਰਨਾਕ ਕੈਮੀਕਲ ਧਰਤੀ ਵਿੱਚ ਪਾ ਨਾਲਿਆਂ ਰਾਹੀਂ ਨਹਿਰਾਂ ,ਨਦੀਆਂ ਤੇ ਦਰਿਆਵਾਂ ਨੂੰ ਵੀ ਬਿਮਾਰ ਕਰ ਦਿੱਤਾ ।ਫਲਸਰੂਪ ਹੁਣ ਪਾਣੀ ਨਾ ਪੀਣ ਯੋਗ ਨਾ ਸਿੰਚਾਈ ਯੋਗ ਰਿਹਾ । ਅਸੀਂ ਗਲਤੀ ਦਰ ਗਲਤੀ ਕਰਦੇ ਹੋਏ ਬੰਦਿਆਂ , ਪਸ਼ੂਆਂ ਨੂੰ ਹੀ ਨਹੀਂ ਸਗੋਂ ਧਰਤੀ ਨੂੰ ਵੀ ਕੈਂਸਰ ਕਰ ਲਿਆ ।ਦੇਖਦੇ ਹੀ ਦੇਖਦੇ ਪੰਜ ਆਬਾਂ ਦੀ ਧਰਤੀ ਰੇਗਿਸਤਾਨ ਬਣਨ ਦੇ ਰਾਹ ਤੁਰ ਪਈ। NGT (ਨੈਸ਼ਨਲ ਗਰੀਨ ਟਰਿਬਿਊਨਲ ਅਤੇ (CGW)ਕੇਂਦਰੀ ਭੂਜਲ ਬੋਰਡ ਦੀਆਂ ਸਮੀਖਿਆਵਾਂ ਤੇ ਆਕੜੇ ਦੱਸਦੇ ਹਨ ਕਿ ਪੰਜਾਬ ਰੇਗਿਸਤਾਨ ਬਣਨ ਦੀ ਕਗਾਰ ਤੇ ਖੜਾ ਹੈ ।ਅਜੇ ਵੀ ਨਾ ਲੋਕ ਨਾ ਸਰਕਾਰਾਂ ਸਮਝ ਰਹੀਆਂ ਨੇ ਪਤਾ ਨਹੀਂ ਕਿਹੜੀ ਅਣਹੋਣੀ ਦੀ ਉਡੀਕ ਵਿੱਚ ਨੇ। 

ਇਹ ਵੀ ਪੜ੍ਹੋ :ਕਾਂਗਰਸ ‘ਤੇ ਜਾਲੀ ਵੋਟਾਂ ਪਵਾਉਣ ਦੇ ਗੰਭੀਰ ਦੋਸ਼, ਭਾਜਪਾ ਨੇ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ

Related Post

More News

ਫੂਡ ਸੇਫਟੀ ਟੀਮ, ਪਟਿਆਲਾ ਵੱਲੋਂ ਵਿਸ਼ੇਸ਼ ਮੁਹਿੰਮ; ਸ਼ੱਕ ਦੇ ਆਧਾਰ ‘ਤੇ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਪਟਿਆਲਾ, 24 ਅਕਤੂਬਰ: ਖਪਤਕਾਰਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਮਿਆਰੀ ਖੁਰਾਕੀ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ, ਫੂਡ ਸੇਫਟੀ ਟੀਮ, ਪਟਿਆਲਾ ਦੀ ਜਾਂਚ, ਨਮੂਨੇ ਲੈਣ ਅਤੇ ਕਾਨੂੰਨੀ ਕਾਰਵਾਈ ਦੀ ਮੁਹਿੰਮ ਜੋਰਾਂ ‘ਤੇ ਹੈ। ਇਸ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਫੂਡ ਸੇਫਟੀ ਟੀਮ ਨੇ ਪਟਿਆਲਾ ਵਿੱਚ ਵੱਖ-ਵੱਖ ਖੁਰਾਕੀ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਗੁੜ ਮੰਡੀ ਅਤੇ ਜੇਲ੍ਹ ਰੋਡ ‘ਤੇ ਸਥਿਤ ਅਦਾਰੇ ਵੀ ਸ਼ਾਮਲ ਸਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ, ਟੀਮ ਨੇ ਕੁੱਲ 10 ਖੁਰਾਕੀ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਵਿੱਚ ਘਿਓ ਦੇ ਚਾਰ ਨਮੂਨੇ ਅਤੇ ਬਦਾਮ ਗਿਰੀ ਦਾ ਇੱਕ ਨਮੂਨਾ ਸ਼ਾਮਲ ਹੈ। ਇਨ੍ਹਾਂ ਨਮੂਨਿਆਂ ਨੂੰ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਨ੍ਹਾਂ ਦੀ ਗੁਣਵੱਤਾ, ਸ਼ੁੱਧਤਾ ਅਤੇ ਨਿਰਧਾਰਤ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾ ਸਕੇ। ਮੁਹਿੰਮ ਦੌਰਾਨ, ਫੂਡ ਸੇਫਟੀ ਟੀਮ ਨੇ ‘ਰਾਜੇਸ਼ ਟਰੇਡਰਜ਼’ ਤੋਂ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਕੀਤਾ। ਇਹ ਕਾਰਵਾਈ ਘਿਓ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਬਾਰੇ ਸ਼ੱਕ ਪੈਦਾ ਹੋਣ ‘ਤੇ ਕੀਤੀ ਗਈ। ਜ਼ਬਤ ਕੀਤੇ ਗਏ ਸਟਾਕ ਨੂੰ ਲਾਗੂ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਜਾਂਚ ਦੇ ਨਤੀਜਿਆਂ ਅਤੇ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਨਿਰੀਖਣਾਂ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਇਹ ਪਤਾ ਲਗਾਉਣ ਲਈ ਜਾਂਚ ਵਾਸਤੇ ਭੇਜਿਆ ਗਿਆ ਹੈ ਕਿ ਕੀ ਇਹ ਉਤਪਾਦ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006’ ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਪ੍ਰਯੋਗਸ਼ਾਲਾ ਦੀਆਂ ਰਿਪੋਰਟਾਂ ਅਤੇ ਹੋਰ ਸਬੰਧਤ ਤੱਥਾਂ ਦੇ ਆਧਾਰ ‘ਤੇ, ਲੋੜ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਨਿਰੀਖਣ ਮੁਹਿੰਮ ਵਿਭਾਗ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ ਜਿਸ ਦਾ ਉਦੇਸ਼ ਘਟੀਆ ਜਾਂ ਅਸੁਰੱਖਿਅਤ ਖੁਰਾਕੀ ਪਦਾਰਥਾਂ ਦੀ ਵਿਕਰੀ ਨੂੰ ਰੋਕਣਾ ਅਤੇ ਜਨਤਕ ਸਿਹਤ ਦੀ ਰੱਖਿਆ ਕਰਨਾ ਹੈ। ਇਹ ਖਾਸ ਤੌਰ ‘ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਘਿਓ ਅਤੇ ਹੋਰ ਖੁਰਾਕੀ ਵਸਤਾਂ ਦੀ ਮੰਗ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ, ਪਟਿਆਲਾ ਨੇ ਨਿਯਮਤ ਨਿਰੀਖਣਾਂ, ਯੋਜਨਾਬੱਧ ਢੰਗ ਨਾਲ ਨਮੂਨੇ ਲੈਣ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਰਾਹੀਂ ਖੁਰਾਕੀ ਕਾਰੋਬਾਰੀ ਅਦਾਰਿਆਂ ‘ਤੇ ਸਖ਼ਤ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਹੀ ਸਫਾਈ ਅਤੇ ਸੈਨੇਟਰੀ ਸਥਿਤੀਆਂ ਬਣਾਈ ਰੱਖਣ, ਅਧਿਕਾਰਤ ਅਤੇ ਟਰੇਸੇਬਲ ਸਰੋਤਾਂ ਤੋਂ ਭੋਜਨ ਉਤਪਾਦ ਖਰੀਦਣ, ਲੋੜੀਂਦੇ ਖਰੀਦ ਅਤੇ ਸਪਲਾਈ ਰਿਕਾਰਡ ਰੱਖਣ, ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਹਾਤੇ ਵਿੱਚ ਵੇਚੇ ਜਾਂ ਸਟੋਰ ਕੀਤੇ ਗਏ ਸਾਰੇ ਭੋਜਨ ਪਦਾਰਥ ਨਿਰਧਾਰਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹਨ। ਵਿਭਾਗ ਵੱਲੋਂ ਖਪਤਕਾਰਾਂ ਨੂੰ ਭਰੋਸੇਯੋਗ ਸਰੋਤਾਂ ਤੋਂ ਭੋਜਨ ਉਤਪਾਦ ਖਰੀਦਣ, ਜਿੱਥੇ ਵੀ ਲਾਗੂ ਹੋਵੇ ਉਤਪਾਦ ਲੇਬਲ ਅਤੇ ਪੈਕੇਜਿੰਗ ਦੀ ਜਾਂਚ ਕਰਨ, ਅਤੇ ਸ਼ੱਕੀ ਭੋਜਨ ਮਿਲਾਵਟ ਜਾਂ ਹੋਰ ਭੋਜਨ ਸੁਰੱਖਿਆ ਉਲੰਘਣਾਵਾਂ ਵਿਰੁੱਧ ਚੌਕਸ ਰਹਿਣ ਦੀ ਅਪੀਲ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅਜਿਹੀਆਂ ਕਿਸੇ ਵੀ ਸੂਚਨਾਵਾਂ ਦੀ ਰਿਪੋਰਟ ਢੁਕਵੀਂ ਕਾਰਵਾਈ ਲਈ ਖੁਰਾਕ ਸੁਰੱਖਿਆ ਵਿਭਾਗ ਨੂੰ ਕੀਤੀ ਜਾ ਸਕਦੀ ਹੈ।