Punjab News : ਪਟਿਆਲਾ, 14 ਜੁਲਾਈ 2026ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦੀ ਮੌਜੂਦਾ ਦੁਰਦਸ਼ਾ ਅਤੇ ਹੜ੍ਹ ਰੋਕੂ ਪ੍ਰਬੰਧਾਂ ਵਿੱਚ ਹੋ ਰਹੀ ਲਾਪਰਵਾਹੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਮੋਹਿਤ ਮੋਹਿੰਦਰਾ ਨੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਨਦੀਆਂ ਦੇ ਵੱਖ-ਵੱਖ ਹਿੱਸਿਆਂ ਦਾ ਬਾਰੀਕੀ ਨਾਲ ਦੌਰਾ ਕਰਨ ਉਪਰੰਤ ਮੋਹਿਤ ਮੋਹਿੰਦਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਹੜ੍ਹ ਰੋਕੂ ਪ੍ਰਬੰਧਾਂ, ਸਫ਼ਾਈ ਅਤੇ ਸੁੰਦਰੀਕਰਨ ਦੇ ਨਾਮ ‘ਤੇ ਕਰੋੜਾਂ ਰੁਪਏ ਦੇ ਸਰਕਾਰੀ ਟੈਂਡਰ ਤਾਂ ਜ਼ਰੂਰ ਜਾਰੀ ਕੀਤੇ ਗਏ, ਪਰ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਦੀ ਫ਼ੋਕੀ ਫੂਕ ਨਿਕਲਦੀ ਬਿਆਨ ਕਰ ਰਹੀ ਹੈ।
ਇਹ ਵੀ ਪੜ੍ਹੋ :ਭਾਰਤ ‘ਚ ਜਲਦ ਆ ਸਕਦੇ ਨੇ ਪਲਾਸਟਿਕ ਦੇ ਨੋਟ, RBI ਵੱਲੋਂ ਪੌਲੀਮਰ ਕਰੰਸੀ ‘ਤੇ ਗੰਭੀਰ ਵਿਚਾਰ
ਮੋਹਿਤ ਮੋਹਿੰਦਰਾ ਨੇ ਦੋਸ਼ ਲਾਇਆ ਕਿ ਵੱਡੀ ਨਦੀ, ਜੋ ਕਦੇ ਪਟਿਆਲਾ ਸ਼ਹਿਰ ਦੀ ਜੀਵਨ ਰੇਖਾ ਮੰਨੀ ਜਾਂਦੀ ਸੀ, ਅੱਜ ਸੀਵਰੇਜ ਦੇ ਗੰਦੇ ਪਾਣੀ, ਕੂੜੇ-ਕਰਕਟ ਦੇ ਢੇਰਾਂ ਅਤੇ ਜੰਗਲੀ ਬੂਟੀਆਂ ਦਾ ਅੱਡਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਨਦੀ ਦੀ ਸਫ਼ਾਈ ਲਈ ਜਾਰੀ ਕੀਤੇ ਗਏ ਕਰੀਬ 2 ਕਰੋੜ ਰੁਪਏ ਦੇ ਟੈਂਡਰ ਦੇ ਬਾਵਜੂਦ ਮੌਕੇ ‘ਤੇ ਕੋਈ ਵੱਡਾ ਕੰਮ ਦਿਖਾਈ ਨਹੀਂ ਦੇ ਰਿਹਾ। ਕੁਝ ਖ਼ਾਸ ਥਾਵਾਂ ‘ਤੇ ਸਿਰਫ਼ ਮਿੱਟੀ ਅਤੇ ਰੇਤ ਪਾ ਕੇ ਰਸਮੀ ਕਾਰਵਾਈ (ਖਾਨਾਪੂਰਤੀ) ਕੀਤੀ ਗਈ ਹੈ, ਜਦਕਿ ਲੱਖਾਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਇਹ ਮਾਮਲਾ ਬਹੁਤ ਗੰਭੀਰ ਧਿਆਨ ਦੀ ਮੰਗ ਕਰਦਾ ਹੈ।
ਇਹ ਵੀ ਪੜ੍ਹੋ :ਪੰਜਾਬ ਕਾਂਗਰਸ ‘ਚ ਵੱਡਾ ਘਮਾਸਾਨ, ਦਿੱਲੀ ਮੀਟਿੰਗ ‘ਚ ਹਾਈਕਮਾਂਡ ਨਾਰਾਜ਼
ਉਨ੍ਹਾਂ ਯਾਦ ਕਰਵਾਇਆ ਕਿ ਸਾਲ 2023 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਵੱਡੀ ਨਦੀ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮਾਲੀ ਨੁਕਸਾਨ ਹੋਇਆ ਸੀ ਅਤੇ ਕਈ ਪਰਿਵਾਰ ਬੇਘਰ ਹੋ ਗਏ ਸਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਪੁਲਾਂ ਅਤੇ ਬੰਨ੍ਹਾਂ ਨੂੰ ਪੱਕੇ ਤੌਰ ‘ਤੇ ਮਜ਼ਬੂਤ ਕੀਤਾ ਗਿਆ ਅਤੇ ਨਾ ਹੀ ਮਾਨਸੂਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਕੋਈ ਠੋਸ ਯੋਜਨਾ ਲਾਗੂ ਕੀਤੀ ਗਈ। ਕਈ ਨਾਜ਼ੁਕ ਥਾਵਾਂ ‘ਤੇ ਸਿਰਫ਼ ਅਸਥਾਈ ਤੌਰ ‘ਤੇ ਮਿੱਟੀ ਸੁੱਟ ਕੇ ਡੰਗ ਟਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਰੰਧਾਵਾ ਦਾ BJP ਤੇ AAP ’ਤੇ ਸਿਆਸੀ ਹਮਲਾ
ਇਸ ਦੇ ਨਾਲ ਹੀ ਗੋਬਿੰਦ ਬਾਗ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਸਮੇਤ ਕਈ ਵੱਡੇ ਇਲਾਕਿਆਂ ਦਾ ਸੀਵਰੇਜ ਸਿੱਧਾ ਵੱਡੀ ਨਦੀ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਪਾਣੀ ਅਤੇ ਹਵਾ ਪ੍ਰਦੂਸ਼ਣ ਵੱਡੇ ਪੱਧਰ ‘ਤੇ ਵੱਧ ਰਿਹਾ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਸਥਾਨਕ ਵਸਨੀਕ ਵੀ ਪ੍ਰਦੂਸ਼ਣ ਅਤੇ ਮੁੜ ਹੜ੍ਹ ਆਉਣ ਦੇ ਡਰ ਕਾਰਨ ਭਾਰੀ ਚਿੰਤਾ ਵਿੱਚ ਹਨ।
ਇਹ ਵੀ ਪੜ੍ਹੋ :ਪੰਜਾਬ ਨਗਰ ਚੋਣਾਂ ‘ਚ ‘ਆਪ’ ਦੀ ਵੱਡੀ ਜਿੱਤ
ਛੋਟੀ ਨਦੀ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2018 ਵਿੱਚ 220 ਕਰੋੜ ਰੁਪਏ ਦੀ ਵੱਡੀ ਲਾਗਤ ਨਾਲ ਇਸ ਦੇ ਕਾਇਆ-ਕਲਪ ਲਈ ਇੱਕ ਇਤਿਹਾਸਕ ਪ੍ਰੋਜੈਕਤ ਸ਼ੁਰੂ ਕੀਤਾ ਸੀ। ਇਸ ਯੋਜਨਾ ਤਹਿਤ ਨਦੀ ਦੀ ਮੁਕੰਮਲ ਸਫ਼ਾਈ, ਪੱਕੇ ਬੰਨ੍ਹ, ਹਰਿਆਲੀ, ਸ਼ਾਨਦਾਰ ਫੁੱਟਪਾਥ, ਓਪਨ ਜਿਮ ਅਤੇ ਸਾਈਕਲ ਟਰੈਕ ਬਣਾ ਕੇ ਸ਼ਹਿਰ ਵਾਸਿਆਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਜਾਣੀ ਸੀ ਅਤੇ ਸਾਲ 2022 ਤੱਕ ਇਸ ਦਾ ਕੰਮ ਨਿਰੰਤਰ ਬਹੁਤ ਵਧੀਆ ਚੱਲ ਰਿਹਾ ਸੀ। ਪਰ ਮੌਜੂਦਾ ਸਰਕਾਰ ਦੇ ਆਉਣ ਤੋਂ ਬਾਅਦ ਰਾਜਨੀਤਿਕ ਰੰਜਿਸ਼ ਤਹਿਤ ਇਹ ਕਰੋੜਾਂ ਦਾ ਪ੍ਰੋਜੈਕਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਪਹਿਲਾਂ ਬਣੇ ਕਰੋੜਾਂ ਦੇ ਢਾਂਚੇ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਉਹ ਬਰਬਾਦ ਹੋ ਰਿਹਾ ਹੈ।
ਇਹ ਵੀ ਪੜ੍ਹੋ :ਧਾਮੀ ਦਾ ਵੱਧਾਮੀ ਦਾ ਵੱਡਾ ਬਿਆਨਡਾ ਬਿਆਨ, SGPC-SIT ਵਿਚਕਾਰ ਵੱਡਾ ਟਕਰਾਅ
ਮੋਹਿਤ ਮੋਹਿੰਦਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੱਡੀ ਅਤੇ ਛੋਟੀ ਨਦੀ ਨਾਲ ਸਬੰਧਤ ਹੁਣ ਤੱਕ ਜਾਰੀ ਹੋਏ ਸਾਰੇ ਟੈਂਡਰਾਂ ਅਤੇ ਵਿਕਾਸ ਪ੍ਰੋਜੈਕਟਾਂ ਦਾ ਪੂਰਾ ਲੇਖਾ-ਜੋਖਾ ਤੁਰੰਤ ਜਨਤਕ ਕੀਤਾ ਜਾਵੇ। ਉਨ੍ਹਾਂ ਸਿੱਧੇ ਸਵਾਲ ਕੀਤੇ ਕਿ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ 220 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਕਿਉਂ ਠੱਪ ਕੀਤਾ ਗਿਆ? ਹਾਲ ਹੀ ਵਿੱਚ ਜਾਰੀ ਹੋਏ 2 ਕਰੋੜ ਰੁਪਏ ਦੇ ਟੈਂਡਰ ਦਾ ਕੰਮ ਜ਼ਮੀਨ ‘ਤੇ ਕਿੱਥੇ ਹੋਇਆ ਹੈ? ਚੱਲ ਰਹੇ ਮਾਨਸੂਨ ਦੇ ਸੀਜ਼ਨ ਦੌਰਾਨ ਸੰਭਾਵਿਤ ਹੜ੍ਹਾਂ ਤੋਂ ਪਟਿਆਲਾ ਦੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਦੀ ਕੀ ਤਿਆਰੀ ਹੈ?ਉਨ੍ਹਾਂ ਚੇਤਾਵਨੀ ਦਿੱਤੀ ਕਿ ਲੱਖਾਂ ਲੋਕਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਨਾਲ ਜੁੜੇ ਇਸ ਅਹਿਮ ਮੁੱਦੇ ‘ਤੇ ਜੇਕਰ ਸਰਕਾਰ ਨੇ ਤੁਰੰਤ ਜਵਾਬਦੇਹੀ ਤੈਅ ਨਾ ਕੀਤੀ ਅਤੇ ਠੋਸ ਕਦਮ ਨਾ ਚੁੱਕੇ, ਤਾਂ ਕਾਂਗਰਸ ਪਾਰਟੀ ਪਟਿਆਲਾ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਜਨ-ਅੰਦੋਲਨ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ :ਕਾਂਗਰਸ ‘ਤੇ ਜਾਲੀ ਵੋਟਾਂ ਪਵਾਉਣ ਦੇ ਗੰਭੀਰ ਦੋਸ਼, ਭਾਜਪਾ ਨੇ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ

