Punjab News : ਜੀਵਨ ਜੀਣ ਦੀ ਮੁੱਢਲੀ ਜਰੂਰਤ ਜੋ ਇਨਸਾਨ ਨੇ ਆਪਣੀ ਤਰੱਕੀ ਤੇ ਸੁੱਖ-ਸਹੂਲਤ ਲਈ ਕੁਦਰਤੀ ਸ੍ਰੋਤਾ ਦਾ ਘਾਣ ਕਰ ਵਾਤਾਵਰਣ ਨੂੰ ਤਹਿਸ ਨਹਿਸ ਤੇ ਗੰਦਲਾਂ ਕਰ ਜੀਵਨ ਮਾਰੂ ਬਣਾ ਲਿਆ ਹੈ।ਅਸੀ ਤਾ ਗੁਰੁ ਸਾਹਿਬਾਨਾਂ ਵਲੋ ਫ਼ਰਮਾਏ ਬਚਣ “ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹੱਤ” ਦਾ ਵੀ ਨਿਰਾਦਰ ਕਰ ਦਿੱਤਾ ਹੈ।ਵਿਕਾਸ ਅਤੇ ਮੁਨਾਫ਼ੇ ਦੇ ਚੱਕਰ ਵਿੱਚ ਹਵਾ,ਪਾਣੀ,ਧਰਤੀ ਸਭ ਜਹਿਰੀਲਾਂ ਕਰ ਲਿਆ।ਲਗਾਤਾਰ ਆਪਣੀ ਤਰੱਕੀ ਲਈ ਕੁਦਰਤ ਤੇ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜਛਾਡ ਆਖਿਰ ਕੁਦਰਤ ਵੀ ਕਦੋਂ ਤੱਕ ਬਰਦਾਸ਼ਤ ਕਰੇ,ਮਨੁੱਖ ਆਖਿਰ ਆਪਣੇ ਵਿਕਾਸ ਦੇ ਚੱਕਰ ਵਿੱਚ ਆਪਣਾ ਅੰਤ ਆਪ ਹੀ ਸਹੇੜ ਰਿਹਾ ਹੈ।ਅੰਤਰਰਾਸਟਰੀ ਵਿਗਿਆਨਿਕ ਸਮੂਹ ਅਤੇ ਵਲਡ ਵੇਦਰ ਇੰਟਰੀਬਿਊਸ਼ਨ ਗਰੁੱਪ ਨੇ ਸਭ ਪਹਿਲੂਆਂ ਤੇ ਰਿਪੋਟ ਵਿੱਚ ਕਿਹਾ ਹੈ ਕਿ ਕੁਦਰਤ ਪ੍ਰਤੀ ਇਨਸਾਨੀ ਗਤੀਵਿਧੀਆਂ ਕਾਰਨ ਜਲਵਾਯੂ ਪਰਿਵਰਤਨ 30 ਗੁਣਾ ਵੱਧ ਗਿਆ ਹੈ।
ਇਹ ਵੀ ਪੜ੍ਹੋ :ਕਿਵੇਂ ਪੰਜ-ਆਬ ਪਏ ਰੇਗਿਸਤਾਨ ਦੇ ਰਾਹ
ਵੱਧ ਰਿਹਾ ਤਾਪਮਾਨ ਜੋ ਅੱਜ ਵੱਖ-ਵੱਖ ਥਾਵਾਂ ਤੇ 47 ਤੋ 50 ਡਿਗਰੀ ਤੱਕ ਪੁੱਜ ਗਿਆ ਹੈ ਪਸ਼ੂ,ਪੰਛੀ ਮਨੁੱਖੀ ਜੀਵਨ ਲਈ ਬਹੁੱਤ ਘਾਤਕ ਸਿੱਧ ਹੋ ਰਿਹਾ ਹੈ ਕਿਉ ਕਿ ਇੱਕ ਸੀਮਾ ਤੱਕ ਹੀ ਸਭ ਸਹਿਣ ਕੀਤਾ ਜਾ ਸਕਦਾ ਹੈ।ਮਨੁੱਖ ਵੱਲੋ ਕੁਦਰਤ ਪ੍ਰਤੀ ਕੀਤੀ ਜਾ ਰਹੀ ਇੱਸ ਧੱਕੇਸ਼ਾਹੀ ਨਾਲ ਮਨੁੱਖੀ ਜੀਵਨ ਤਾ ਖ਼ਤਮ ਹੋਵੇਗਾ ਹੀ ਨਾਲ ਹੀ ਕਰੋੜਾ ਜੀਵ ਜੰਤੂ ਵਨਸਪਤੀ,ਪੇੜ ਪੌਦੇ ਖ਼ਤਮ ਹੋ ਜਾਣਗੇ ਜਿੰਨਾ ਦਾ ਕੋਈ ਦੋਸ਼ ਵੀ ਨਹੀਂ ਹੋਵੇਗਾ ਉਹ ਤਾ ਸ਼ਿਰਫ ਇਨਸਾਨ ਦੀ ਕਰਨੀ ਦਾ ਫਲ ਭੁਗਤਨਗੇ ਕਿਉ ਕਿ ਉਹ ਤਾ ਕੁਦਰਤ ਤੋ ਉਨ੍ਹਾ ਹੀ ਲੈਂਦੇ ਨੇ ਜਿੰਨਾ ਉਹਨਾਂ ਨੂੰ ਜਰੂਰਤ ਹੁੰਦੀ ਹੈ ਜਦਕਿ ਇਨਸਾਨ ਦੀ ਇਛਾ,ਚਾਹਤ ਅਤੇ ਲਾਲਚ ਦਾ ਕੋਈ ਅੰਤ ਨਹੀਂ ਰਿਹਾ।
ਇਹ ਵੀ ਪੜ੍ਹੋ :ਵੱਡੀ ਤੇ ਛੋਟੀ ਨਦੀ ਦੇ ਮੁੱਦੇ ‘ਤੇ ਮੋਹਿਤ ਮੋਹਿੰਦਰਾ ਦਾ ਤਿੱਖਾ ਹੱਲਾ ਬੋਲ; ਸਰਕਾਰ ਤੋਂ ਮੰਗਿਆ ਕਰੋੜਾਂ ਦੇ ਟੈਂਡਰਾਂ ਦਾ ਹਿਸਾਬ
ਵਿਕਾਸ ਦੇ ਨਾਮ ਤੇ ਕੁਦਰਤੀ ਸ੍ਰੋਤ ਕੋਲਾ,ਤੇਲ,ਗੈਸ,ਪਾਣੀ,ਸਭ ਦੀ ਬੇਹਿਸਾਬ-ਬੇਤਰਤੀਬ ਵਰਤੋ ਕਰਨਾ ਲਗਾਤਾਰ ਬਿਨਾਂ ਸੋਚੇ ਦਰਖਤਾਂ ਦੀ ਕਟਾਈ ਬਿਨਾਂ ਉਨ੍ਹਾ ਦੀ ਭਰਪਾਈ ਜਿਸ ਨਾਲ ਹਵਾ ਵੀ ਗੰਧਲੀ ਕਰ ਲਈ ਜੋ ਇੱਸ ਜਲਵਾਯੂ ਪਰਿਵਰਤਨ,ਵਧਦੀ ਗਰਮੀ ਦਾ ਮੁੱਖ ਕਾਰਨ ਹੈ।ਪਰ ਅਫ਼ਸੋਸ ਤਾ ਇੱਸ ਗੱਲ ਦਾ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਇੱਸ ਪ੍ਰਤੀ ਸੁਹਿਰਦਤਾ ਨਾਲ ਵਿਚਾਰ ਕਰ ਇੱਸ ਸਭ ਨੂੰ ਠੀਕ ਕਰਨ ਦੀ ਬਜਾਏ ਅੰਨੇਵਾਹ ਅੱਗੇ ਵੱਲ ਭੱਜਦੇ ਜਾ ਰਹੇ ਹਾ।ਲਗਾਤਾਰ ਦਰਖਤਾ ਦਾ ਘਟਣਾ ਤੇ ਇਮਾਰਤਾ ਦਾ ਵਧਣਾ ਖਤਰਨਾਕ ਹੁੰਦਾ ਜਾ ਰਿਹਾ ਹੈ।ਪਹਾੜਾਂ ਤੇ ਠੰਡੀਆਂ ਜਗਾਵਾਂ ਤੇ ਵੀ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਵਾਸਤਵ ਵਿੱਚ ਗ੍ਰੀਨ ਹਾਊਸ ਗੈਸ ਵੱਧ ਤੋ ਵੱਧ ਛੱਡੇ ਜਾਣ ਕਾਰਨ ਸੰਤੁਲਨ ਵਿਗੜ ਰਿਹਾ ਹੈ।ਇੱਸ ਤਰਾ ਆਪਣੇ ਵਿਕਾਸ ਲਈ ਕੁਦਰਤ ਦਾ ਸੰਤੁਲਨ ਵਿਗਾੜਨਾ ਇਨਸਾਨ ਨੂੰ ਬਹੁੱਤ ਮਹਿਗਾ ਪਵੇਗਾ।ਸਰਕਾਰਾ ਦਾ ਵੀ ਇੱਸ ਵੱਲ ਕੋਈ ਖ਼ਾਸ ਧਿਆਨ ਨਹੀਂ ਜਾਪਦਾ ਜੋ ਇੱਸ ਨੂੰ ਅਣਗੋਹਲਿਆ ਕਰ ਰਹੀਆਂ ਹਨ ਦਫਤਰਾਂ ਦੇ ਸਮੇਂ ਬਦਲਣ ਅਤੇ ਫਸਲਾਂ ਬੀਜਣ ਦੀ ਤਾਰੀਕ ਤੇ ਤਰੀਕੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ।ਇੱਸ ਸਭ ਤੇ ਠੋਸ ਨੀਤੀ ਅਤੇ ਨੀਅਤ ਤੋ ਬਿਨਾਂ ਕੁਝ ਨਹੀਂ ਹੋਣ ਵਾਲਾ।(ਐਨ.ਜੀ. ਟੀ.) ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ (ਸੀ. ਜੀ. ਡਬਲਯੂ.)ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਟ ਮੁਤਾਬਕ 2039 ਤੱਕ ਧਰਤੀ ਹੇਠਲਾ ਪਾਣੀ 300 ਮੀਟਰ ਥੱਲੇ ਚਲਾ ਜਾਵੇਗਾ।
ਇਹ ਵੀ ਪੜ੍ਹੋ :ਭਾਰਤ ‘ਚ ਜਲਦ ਆ ਸਕਦੇ ਨੇ ਪਲਾਸਟਿਕ ਦੇ ਨੋਟ, RBI ਵੱਲੋਂ ਪੌਲੀਮਰ ਕਰੰਸੀ ‘ਤੇ ਗੰਭੀਰ ਵਿਚਾਰ
ਸੰਚਾਈ ਅਤੇ ਪੀਣ ਲਈ ਯੋਗ ਪਾਣੀ ਖਤਮ ਹੋ ਜਾਵੇਗਾ ਜਿਸ ਨੂੰ ਲੈਕੇ ਖਾਦ ਸੁਰਕਸ਼ਾ ਦਾ ਵੱਡਾ ਖ਼ਤਰਾ ਖੜਾ ਹੋ ਜਾਵੇਗਾ।ਇਸ ਲਈ ਜਲਦ ਖੇਤਾਂ ਨੂੰ ਨਹਿਰੀ ਪਾਣੀ ਲਗਾਉਣਾ ਹੋਵੇਗਾ ਤਾ ਜੋ ਧਰਤੀ ਦੀ ਹਿੱਕ ਪਾੜ ਪਾਣੀ ਕੱਢ ਰਹੀਆਂ ਮੋਟਰਾਂ ਬੰਦ ਹੋ ਸਕਣ।ਵਧਦੇ ਪਾਰੇ ਕਾਰਨ ਮੋਤਾ ਹੋ ਰਹੀਆਂ ਹਨ ਲਗਾਤਾਰ ਹੀਟ ਵੇਵ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ ਇੱਸ ਵਾਰ ਤਾ ਅਸੀ ਸਹਾਰ ਲਿਆ ਸੋਚੋ ਅਗਲੀ ਵਾਰ ਕੀ ਹਲਾਤ ਹੋਣਗੇ ਜੇਕਰ ਹੁਣ ਵੀ ਜਲਦ ਕੁਦਰਤ ਵਿਰੋਧੀ ਗੈਸਾਂ ਛੱਡਣ ਦਰਖਤਾ ਦੀ ਕਟਾਈ ਅਤੇ ਲਵਾਈ ਪ੍ਰਤੀ ਜਾਗਰੂਕ ਨਾਂ ਹੋਏ ਆਪਣਾ ਖਾਣ ਪਾਣ ਉਦਯੋਗ ਕੁਦਰਤ ਦੇ ਅਨੁਕੂਲ ਨਾਂ ਕੀਤੇ,ਵੱਧ ਰਹੀ ਅਬਾਦੀ ਤੇ ਜੀਵਨ ਜੀਣ ਲਈ ਘੱਟ ਰਹੇ ਕੁਦਰਤੀ ਸੋਮਿਆਂ ਵਿੱਚ ਸਮਾਨਤਾ ਪ੍ਰਤੀ ਜਾਗਰੂਕ ਹੋ ਸਭ ਠੀਕ ਕਰਣ ਲਈ ਉਪਰਾਲੇ ਨਾ ਕੀਤੇ ਤਾ ਬਹੁੱਤ ਦੇਰ ਹੋ ਜਾਵੇਗੀ।ਮਨ ਲਿਆ ਜਾਵੇ ਕੀ ਇਹ ਸੁੰਦਰ ਕਾਇਨਾਤ ਜੀਵ ਜੰਤੂ ਅਤੇ ਮਨੁੱਖੀ ਜੀਵਨ ਡਾਈਨਾਸੋਰ ਪ੍ਰਜਾਤੀ ਵਾਂਗ ਅਲੋਪ ਹੋ ਜਾਵੇਗਾ।
ਇਹ ਵੀ ਪੜ੍ਹੋ :ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ

