ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਵਿਖੇ ਰਾਜ ਪੱਧਰੀ ਖੋ-ਖੋ, ਕਬੱਡੀ ਤੇ ਜਿਮਨਾਸਟਿਕ ਮੁਕਾਬਲੇ ਜਾਰੀ,


ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ*
ਪਟਿਆਲਾ 19 ਅਕਤੂਬਰ: ਅਨੁਰਾਗ ਸ਼ਰਮਾ
ਜਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲੋ ਗਰਾਊਂਡ ਪਟਿਆਲਾ ਦੇ ਜਿਮਨੇਜੀਅਮ ਹਾਲ ਵਿਖੇ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਟੀ ਡਾ. ਗੁਰਦੀਪ ਕੌਰ ਰੰਧਾਵਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਸਮੇਂ ਡੀ.ਐਸ.ਪੀ. ਪਰਮਜੀਤ ਕੌਰ, ਸਬ-ਇੰਸਪੈਕਟਰ ਜਸ਼ਨਦੀਪ ਕੌਰ, ਸਬ-ਇੰਸਪੈਕਟਰ ਮੀਨਾਕਸ਼ੀ, ਚੀਫ ਕੋਚ ਸਮਰਿਤੀ ਸ਼ਰਮਾ ਅਤੇ ਸਬ ਇੰਸਪੈਕਟਰ ਪਰਭਜੋਤ ਬਾਜਵਾ ਹਾਜਰ ਰਹੇ।
ਖੋ-ਖੋ ਗੇਮ ਵਿੱਚ ਉਮਰ ਵਰਗ ਅੰਡਰ-17 ਲੜਕਿਆਂ ਵਿੱਚ ਸੰਗਰੂਰ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ 6 ਸਕੋਰਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਪਟਿਆਲਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 8 ਸਕੋਰਾਂ ਨਾਲ ਹਰਾਇਆ। ਅੰਡਰ-17 ਲੜਕੀਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 7 ਸਕੋਰਾਂ ਨਾਲ ਅਤੇ ਪਟਿਆਲਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 8 ਸਕੋਰਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 11 ਸਕੋਰਾਂ ਨਾਲ ਹਰਾਇਆ। ਅੰਡਰ-14 ਲੜਕਿਆਂ ਵਿੱਚ ਜਲੰਧਰ ਦੀ ਟੀਮ ਨੇ ਮੋਗਾ ਦੀ ਟੀਮ ਨੂੰ 2 ਸਕੋਰਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਕਬੱਡੀ ਅੰਡਰ-17 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਨੇ ਰੋਪੜ ਦੀ ਟੀਮ ਨੂੰ 12-2 ਦੇ ਫਰਕ ਨਾਲ ਹਰਾਇਆ। ਬਠਿੰਡਾ ਦੀ ਟੀਮ ਨੂੰ ਮੋਗਾ ਦੀ ਟੀਮ ਨੇ 29-13 ਦੇ ਫਰਕ ਨਾਲ ਹਰਾਇਆ ਅਤੇ ਫਰੀਦਕੋਟ ਨੇ ਫਿਰੋਜਪੁਰ ਦੀ ਟੀਮ ਨੂੰ 33-16 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਹੀ ਅੰਡਰ-14 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਅੰਮ੍ਰਿਤਸਰ ਦੀ ਟੀਮ ਨੂੰ 41-25 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਫਰਦੀਕੋਟ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 25-18 ਦੇ ਫਰਕ ਨਾਲ ਹਰਾਇਆ। ਬਠਿੰਡਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 26-14 ਦੇ ਫਰਕ ਨਾਲ ਹਰਾਇਆ ਅਤੇ ਸੰਗਰੂਰ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ 21-02 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਰਿਧਮਿਕ ਜਿਮਨਾਸਟਿਕ ਅੰਡਰ-14 ਲੜਕੀਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਦੀ ਟੀਮ ਨੇ ਦੂਸਰਾ ਸਥਾਨ ਅਤੇ ਐਸ.ਏ.ਐਸ. ਨਗਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਈਵੈਂਟ ਹੂਪ ਵਿੱਚ ਅੰਮ੍ਰਿਤਸਰ ਦੀ ਦ੍ਰਿਸ਼ਟੀ ਦੇਵੀ ਨੇ ਪਹਿਲਾ ਸਥਾਨ, ਪਟਿਆਲਾ ਦੀ ਜੰਨਤ ਵਰਮਾ ਨੇ ਦੂਸਰਾ ਸਥਾਨ, ਅੰਮ੍ਰਿਤਸਰ ਦੀ ਜਪਜੀ ਕੌਰ ਨੇ ਤੀਸਰਾ ਸਥਾਨ ਅਤੇ ਲੁਧਿਆਣਾ ਦੀ ਸੁਖਮਨੀ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਈਵੈਂਟ ਬਾਲ ਵਿੱਚ ਅੰਮ੍ਰਿਤਸਰ ਦੀ ਨਵੀਕਾ ਸ਼ਰਮਾ ਨੇ ਪਹਿਲਾ ਸਥਾਨ, ਪਟਿਆਲਾ ਦੀ ਹਰਗੁਨ ਨੇ ਦੂਸਰਾ ਸਥਾਨ, ਅੰਮ੍ਰਿਤਸਰ ਦੀ ਸ਼ਰਨਜੀਤ ਕੌਰ ਨੇ ਤੀਸਰਾ ਸਥਾਨ ਅਤੇ ਐਸ.ਏ.ਐਸ. ਨਗਰ ਦੀ ਸੁਖਮਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਈਵੈਂਟ ਕਲੱਬਸ ਵਿੱਚ ਅੰਮ੍ਰਿਤਸਰ ਦੀ ਤਾਨੀਆ ਨੇ ਪਹਿਲਾ ਸਥਾਨ, ਅੰਮ੍ਰਿਤਸਰ ਦੀ ਸਮਾਇਰਾ ਸਹਿਗਲ ਨੇ ਦੂਸਰਾ ਸਥਾਨ, ਸ੍ਰੀ ਮੁਕਤਸਰ ਸਾਹਿਬ ਦੀ ਸਮਦ੍ਰਿਸ਼ਟੀ ਨੇ ਤੀਸਰਾ ਸਥਾਨ ਅਤੇ ਪਟਿਆਲਾ ਦੀ ਸੋਨਾਕਸ਼ੀ ਨੇ ਤੀਸਰਾ ਸਥਾਨ ਹਾਸਲ ਕੀਤਾ। ਈਵੈਂਟ ਰਿਬਨ ਵਿੱਚ ਅੰਮ੍ਰਿਤਸਰ ਦੀ ਤਰਾਨਾ ਭਾਰਦਵਾਜ ਨੇ ਪਹਿਲਾ ਸਥਾਨ, ਪਟਿਆਲਾ ਦੀ ਨਿਸ਼ਠਾ ਨੇ ਦੂਸਰਾ ਸਥਾਨ, ਅੰਮ੍ਰਿਤਸਰ ਦੀ ਅਨਾਹਦਪ੍ਰੀਤ ਕੌਰ ਨੇ ਤੀਸਰਾ ਸਥਾਨ ਅਤੇ ਐਸ.ਏ.ਐਸ. ਨਗਰ ਦੀ ਅਨਨਿਆ ਨੇ ਤੀਸਰਾ ਸਥਾਨ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ।

