ਛਾਤੀ ਦਾ ਕੈਂਸਰ ਅਜੋਕੇ ਦੌਰ ਦੀ ਸਭ ਤੋਂ ਆਮ ਅਤੇ ਜਾਨਲੇਵਾ ਬਿਮਾਰੀ: ਡਾ. ਵਿਜੇ ਜਗਾੜ

ਪਟਿਆਲਾ : 10 ਅਕਤੂਬਰ, ਅਨੁਰਾਗ ਸ਼ਰਮਾ 

ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਦੇ ਮੌਕੇ ’ਤੇ ਪਾਰਕ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਿਰਾਂ ਨੇ ਛਾਤੀ ਦੇ ਕੈਂਸਰ ਨਾਲ ਸਬੰਧਤ ਅਹਿਮ ਤੱਥ ਸਾਂਝੇ ਕੀਤੇ ਅਤੇ ਭਾਰਤੀ ਔਰਤਾਂ ਵਿੱਚ ਸਮੇਂ ਸਿਰ ਜਾਂਚ ਅਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਡਾ. ਸੰਦੀਪ ਕੁੱਕੜ, ਡਾਇਰੈਕਟਰ, ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਬਣ ਕੇ ਉਭਰਿਆ ਹੈ। ਉਨ੍ਹਾਂ ਦੱਸਿਆ, “ਦੁਨੀਆ ਭਰ ਵਿੱਚ ਹਰ ਸਾਲ ਲਗਭਗ 21 ਲੱਖ ਔਰਤਾਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਭਾਰਤ ਵਿੱਚ ਹਰ ਸਾਲ ਕਰੀਬ 1.90 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।”

ਡਾ. (ਬ੍ਰਿਗੇਡੀਅਰ) ਹਰਿੰਦਰ ਪਾਲ ਸਿੰਘ, ਡਾਇਰੈਕਟਰ, ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਇਹ ਬਿਮਾਰੀ ਹੁਣ ਘੱਟ ਉਮਰ ਦੀਆਂ ਔਰਤਾਂ ਨੂੰ ਵੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ, “ਭਾਰਤ ਵਿੱਚ ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਤੋਂ ਵੱਧ ਮਰੀਜ਼ਾਂ ਵਿੱਚ ਬਿਮਾਰੀ ਦੀ ਪਛਾਣ ਉੱਨਤ ਪੜਾਅ ’ਤੇ ਹੁੰਦੀ ਹੈ। ਇਸ ਦਾ ਮੁੱਖ ਕਾਰਨ ਜਾਂਚ ਦੀ ਘੱਟ ਦਰ ਅਤੇ ਸਮਾਜਿਕ ਝਿਜਕ ਹੈ।”

ਡਾ. ਵਿਜੇ  ਜਾਗੜ, ਸੀਨੀਅਰ ਕੰਸਲਟੈਂਟ, ਸਰਜੀਕਲ ਓਨਕੋਲੋਜੀ ਨੇ ਕਿਹਾ, “ਭਾਰਤ ਵਿੱਚ ਔਰਤਾਂ ਨੂੰ ਹੋਣ ਵਾਲੇ ਕੁੱਲ ਕੈਂਸਰਾਂ ਵਿੱਚੋਂ 27 ਫ਼ੀਸਦੀ ਮਾਮਲੇ ਛਾਤੀ ਦੇ ਕੈਂਸਰ ਦੇ ਹਨ। ਛਾਤੀ ਦੀ ਖ਼ੁਦ ਜਾਂਚ ਅਤੇ ਮੈਮੋਗ੍ਰਾਫੀ ਵਰਗੀਆਂ ਸਰਲ ਤਕਨੀਕਾਂ ਰਾਹੀਂ ਬਿਮਾਰੀ ਦਾ ਸ਼ੁਰੂਆਤੀ ਪੜਾਅ ’ਤੇ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ, ਸਰਵੇਖਣਾਂ ਮੁਤਾਬਕ 75 ਫ਼ੀਸਦੀ ਭਾਰਤੀ ਔਰਤਾਂ ਜਾਂਚ ਕਰਵਾਉਣ ਤੋਂ ਝਿਜਕਦੀਆਂ ਹਨ।”

ਡਾ. ਅਮਨ ਕੁਮਾਰ ਵੈਦ ਅਤੇ ਡਾ. ਨਿਤਿਨ ਬਾਲਚੰਦਰ, ਕੰਸਲਟੈਂਟ, ਰੇਡੀਏਸ਼ਨ ਓਨਕੋਲੋਜੀ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਹੋਣ ਨਾਲ ਇਲਾਜ ਦੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।

ਛਾਤੀ ਕੈਂਸਰ ਜਾਗਰੂਕਤਾ ਮਹੀਨੇ ਦੇ ਮੌਕੇ ’ਤੇ ਪਾਰਕ ਹਸਪਤਾਲਜ਼ ਦੇ ਗਰੁੱਪ ਸੀਈਓ (ਨੌਰਥ), ਆਸ਼ੀਸ਼ ਚੱਢਾ ਨੇ ਐਲਾਨ ਕੀਤਾ ਕਿ ਪਾਰਕ ਹਸਪਤਾਲ ਵਿੱਚ 31 ਅਕਤੂਬਰ ਤੱਕ ਮੈਮੋਗ੍ਰਾਫੀ ਜਾਂਚ ’ਤੇ 50 ਫ਼ੀਸਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੀਈਟੀ-ਸੀਟੀ ਸਕੈਨ ਸਿਰਫ਼ ₹10,999 ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।

Related Post