School Holidays : ਪ੍ਰਾਈਵੇਟ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੇਕਰ EPFO ਦੀ ਮੀਟਿੰਗ ਵਿੱਚ ਪੈਨਸ਼ਨ ਵਧਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਲੱਖਾਂ ਪੈਨਸ਼ਨਧਾਰਕਾਂ ਦੀ ਮੌਜੂਦਾ ਪੈਨਸ਼ਨ ਵਿੱਚ ਤਿੰਨ ਗੁਣਾ ਤੱਕ ਵਾਧਾ ਹੋ ਸਕਦਾ ਹੈ। ਜੀ ਹਾਂ, ਫਿਲਹਾਲ ਮਿਲ ਰਹੀ 1,000 ਰੁਪਏ ਦੀ ਘੱਟੋ-ਘੱਟ ਮਹੀਨਾਵਾਰ ਪੈਨਸ਼ਨ ਨੂੰ ਵਧਾ ਕੇ 3,000 ਰੁਪਏ ਕਰਨ ਦੀ ਚਰਚਾ ਹੈ। 19 ਨਵੰਬਰ ਨੂੰ ਗੁਜਰਾਤ ਦੇ ਗਿਰ ਵਿੱਚ EPFO ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਲਏ ਜਾਣ ਵਾਲੇ ਫੈਸਲਿਆਂ ‘ਤੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਧਾਰਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਨਸ਼ਨ ਵਧਾਉਣ ਦੇ ਪ੍ਰਸਤਾਵ ਦੀ। EPFO ਤਹਿਤ ਇਸ ਸਮੇਂ ਘੱਟੋ-ਘੱਟ ਮਹੀਨਾਵਾਰ ਪੈਨਸ਼ਨ 1,000 ਰੁਪਏ ਹੈ। ਟਰੇਡ ਯੂਨੀਅਨਾਂ ਵੱਲੋਂ ਲੰਬੇ ਸਮੇਂ ਤੋਂ ਇਸ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਰਕਮ ਨੂੰ ਵਧਾ ਕੇ 3,000 ਰੁਪਏ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੇਸ਼ ਵਿੱਚ ਲਗਭਗ 81 ਲੱਖ 48 ਹਜ਼ਾਰ ਪੈਨਸ਼ਨਧਾਰਕ ਹਨ, ਜਿਨ੍ਹਾਂ ਨੂੰ ਇਸ ਫੈਸਲੇ ਨਾਲ ਰਾਹਤ ਮਿਲਣ ਦੀ ਉਮੀਦ ਹੈ।ਦੱਸ ਦਈਏ ਕਿ ਘੱਟੋ-ਘੱਟ ਪੈਨਸ਼ਨ ਵਿੱਚ ਆਖਰੀ ਵਾਰ 2014 ਵਿੱਚ ਵਾਧਾ ਹੋਇਆ ਸੀ। ਉਸ ਸਮੇਂ 250 ਰੁਪਏ ਦੀ ਪੈਨਸ਼ਨ ਨੂੰ ਵਧਾ ਕੇ 1,000 ਰੁਪਏ ਕੀਤਾ ਗਿਆ ਸੀ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ PF ਅਤੇ ਪੈਨਸ਼ਨ ਲਈ ਕਿੰਨਾ ਪੈਸਾ ਜਮ੍ਹਾ ਹੁੰਦਾ ਹੈ। ਨਿਯਮਾਂ ਮੁਤਾਬਕ ਕਰਮਚਾਰੀ ਆਪਣੀ ਬੇਸਿਕ ਤਨਖਾਹ ਦਾ 12 ਫ਼ੀਸਦੀ PF ਵਿੱਚ ਜਮ੍ਹਾ ਕਰਵਾਉਂਦਾ ਹੈ ਅਤੇ ਮਾਲਕ ਵੀ 12 ਫ਼ੀਸਦੀ ਯੋਗਦਾਨ ਪਾਉਂਦਾ ਹੈ। ਮਾਲਕ ਦੇ ਇਸ ਯੋਗਦਾਨ ਵਿੱਚੋਂ 8.33 ਫ਼ੀਸਦੀ ਹਿੱਸਾ ਕਰਮਚਾਰੀ ਪੈਨਸ਼ਨ ਯੋਜਨਾ ਯਾਨੀ EPS ਵਿੱਚ ਜਾਂਦਾ ਹੈ, ਜਦਕਿ ਬਾਕੀ 3.67 ਫ਼ੀਸਦੀ PF ਖਾਤੇ ਵਿੱਚ ਜਮ੍ਹਾ ਹੁੰਦਾ ਹੈ।ਹੁਣ ਗੱਲ ਕਰਦੇ ਹਾਂ ਪੈਨਸ਼ਨ ਦੇ ਹਿਸਾਬ ਦੀ। EPFO ਵਿੱਚ ਪੈਨਸ਼ਨ ਦੀ ਗਣਨਾ ਲਈ ਇੱਕ ਨਿਸ਼ਚਿਤ ਫਾਰਮੂਲਾ ਵਰਤਿਆ ਜਾਂਦਾ ਹੈ। ਪੈਨਸ਼ਨਯੋਗ ਤਨਖਾਹ ਨੂੰ ਪੈਨਸ਼ਨਯੋਗ ਸੇਵਾ ਨਾਲ ਗੁਣਾ ਕਰਕੇ 70 ਨਾਲ ਭਾਗ ਦਿੱਤਾ ਜਾਂਦਾ ਹੈ।ਉਦਾਹਰਨ ਵਜੋਂ, ਜੇਕਰ ਕਿਸੇ ਮੁਲਾਜ਼ਮ ਦੀ ਪੈਨਸ਼ਨਯੋਗ ਤਨਖਾਹ 15 ਹਜ਼ਾਰ ਰੁਪਏ ਹੈ ਅਤੇ ਉਸ ਨੇ 10 ਸਾਲ ਦੀ ਪੈਨਸ਼ਨਯੋਗ ਸੇਵਾ ਪੂਰੀ ਕੀਤੀ ਹੈ ਤਾਂ ਫਾਰਮੂਲੇ ਮੁਤਾਬਕ ਉਸ ਦੀ ਪੈਨਸ਼ਨ ਲਗਭਗ 2,143 ਰੁਪਏ ਬਣਦੀ ਹੈ। ਇਸ ਯੋਜਨਾ ਤਹਿਤ ਪੈਨਸ਼ਨ ਲੈਣ ਲਈ ਘੱਟੋ-ਘੱਟ 10 ਸਾਲਾਂ ਦੀ ਪੈਨਸ਼ਨਯੋਗ ਸੇਵਾ ਹੋਣੀ ਲਾਜ਼ਮੀ ਹੈ।ਫਿਲਹਾਲ 1,000 ਤੋਂ 3,000 ਰੁਪਏ ਪੈਨਸ਼ਨ ਵਧਾਉਣ ਸਬੰਧੀ ਕੋਈ ਅੰਤਿਮ ਸਰਕਾਰੀ ਫੈਸਲਾ ਸਾਹਮਣੇ ਨਹੀਂ ਆਇਆ ਹੈ। ਹੁਣ 19 ਨਵੰਬਰ ਦੀ ਮੀਟਿੰਗ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਲੱਖਾਂ ਪੈਨਸ਼ਨਧਾਰਕਾਂ ਨੂੰ ਇਹ ਖੁਸ਼ਖਬਰੀ ਮਿਲਦੀ ਹੈ ਜਾਂ ਉਨ੍ਹਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।




