ਆਮ ਆਦਮੀ ਪਾਰਟੀ ਸਰਕਾਰ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਭਵਨ ਦਾ ਨਿਰਮਾਣ ਕਾਰਜ ਰੋਕਿਆ, ਕਾਂਗਰਸ ਸਰਕਾਰ ਬਣਨ ’ਤੇ ਕਰਵਾਇਆ ਜਾਵੇਗਾ ਪੂਰਾ: ਸੰਜੀਵ ਬਿੱਟੂ

ਆਮ ਆਦਮੀ ਪਾਰਟੀ ਸਰਕਾਰ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਭਵਨ ਦਾ ਨਿਰਮਾਣ ਕਾਰਜ ਰੋਕਿਆ, ਕਾਂਗਰਸ ਸਰਕਾਰ ਬਣਨ ’ਤੇ ਕਰਵਾਇਆ ਜਾਵੇਗਾ ਪੂਰਾ: ਸੰਜੀਵ ਬਿੱਟੂ

ਆਮ ਆਦਮੀ ਪਾਰਟੀ ਸਰਕਾਰ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਭਵਨ ਦਾ ਨਿਰਮਾਣ ਕਾਰਜ ਰੋਕਿਆ, ਕਾਂਗਰਸ ਸਰਕਾਰ ਬਣਨ ’ਤੇ ਕਰਵਾਇਆ ਜਾਵੇਗਾ ਪੂਰਾ: ਸੰਜੀਵ ਬਿੱਟੂ
ਆਮ ਆਦਮੀ ਪਾਰਟੀ ਸਰਕਾਰ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਭਵਨ ਦਾ ਨਿਰਮਾਣ ਕਾਰਜ ਰੋਕਿਆ, ਕਾਂਗਰਸ ਸਰਕਾਰ ਬਣਨ ’ਤੇ ਕਰਵਾਇਆ ਜਾਵੇਗਾ ਪੂਰਾ: ਸੰਜੀਵ ਬਿੱਟੂ

ਪਟਿਆਲਾ: 9 ਨਵੰਬਰ ਅਨੁਰਾਗ ਸ਼ਰਮਾ

ਭਗਵਾਨ ਵਿਸ਼ਵਕਰਮਾ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਾਬਕਾ ਮੇਅਰ ਪਟਿਆਲਾ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਮੰਦਰਾਂ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਭਗਵਾਨ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸੰਜੀਵ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਮੇਅਰ ਕਾਰਜਕਾਲ ਦੌਰਾਨ ਭਗਵਾਨ ਵਿਸ਼ਵਕਰਮਾ ਜੀ ਦੇ ਭਵਨ ਦੀ ਉਸਾਰੀ ਲਈ ਨਗਰ ਨਿਗਮ ਵੱਲੋਂ ਜ਼ਮੀਨ ਅਲਾਟ ਕਰਵਾਈ ਗਈ ਸੀ। ਇਸ ਮਹੱਤਵਪੂਰਨ ਪ੍ਰੋਜੈਕਟ ਲਈ ਲਗਭਗ ਇੱਕ ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਅਤੇ ਕਰੀਬ 45 ਲੱਖ ਰੁਪਏ ਦੀ ਰਕਮ ਵੀ ਜਮ੍ਹਾਂ ਕਰਵਾਈ ਗਈ ਸੀ, ਤਾਂ ਜੋ ਕਿਰਤੀ ਅਤੇ ਸ਼ਿਲਪਕਾਰ ਸਮਾਜ ਨੂੰ ਆਪਣਾ ਇੱਕ ਮਾਣਮੱਤਾ ਭਵਨ ਮਿਲ ਸਕੇ।

ਪਰ ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਪੂਰੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਬਜਾਏ ਰੋਕ ਦਿੱਤਾ ਗਿਆ। ਜਿਹੜਾ ਕੰਮ ਕਿਰਤੀ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਉਸ ਨੂੰ ਸਰਕਾਰ ਦੀ ਬੇਰੁਖ਼ੀ ਕਾਰਨ ਅਧੂਰਾ ਛੱਡ ਦਿੱਤਾ ਗਿਆ। ਇਹ ਸਿਰਫ਼ ਇੱਕ ਭਵਨ ਦਾ ਕੰਮ ਰੁਕਣਾ ਨਹੀਂ, ਸਗੋਂ ਮਿਹਨਤਕਸ਼ ਅਤੇ ਸ਼ਿਲਪਕਾਰ ਸਮਾਜ ਦੀਆਂ ਭਾਵਨਾਵਾਂ ਨਾਲ ਜੁੜੇ ਇੱਕ ਮਹੱਤਵਪੂਰਨ ਪ੍ਰੋਜੈਕਟ ਦੀ ਅਣਦੇਖੀ ਹੈ।

ਸੰਜੀਵ ਬਿੱਟੂ ਨੇ ਕਿਰਤੀ ਸਮਾਜ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਲਗਾਤਾਰ ਉਠਾਉਂਦੇ ਰਹਿਣਗੇ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ’ਤੇ ਭਗਵਾਨ ਵਿਸ਼ਵਕਰਮਾ ਜੀ ਦੇ ਭਵਨ ਦਾ ਨਿਰਮਾਣ ਕਾਰਜ ਪਹਿਲ ਦੇ ਆਧਾਰ ’ਤੇ ਮੁੜ ਸ਼ੁਰੂ ਕਰਵਾ ਕੇ ਪੂਰਾ ਕਰਵਾਉਣ ਲਈ ਵਚਨਬੱਧ ਰਹਿਣਗੇ।

ਉਨ੍ਹਾਂ ਕਿਹਾ ਕਿ ਜਿਸ ਸਮਾਜ ਦੇ ਹੱਥਾਂ ਵਿੱਚ ਹੁਨਰ ਹੁੰਦਾ ਹੈ, ਉਹ ਸਮਾਜ ਕਦੇ ਕਮਜ਼ੋਰ ਨਹੀਂ ਹੋ ਸਕਦਾ। ਅੱਜ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ, ਇਮਾਰਤਾਂ ਤੋਂ ਲੈ ਕੇ ਪੁਲਾਂ, ਰੇਲਾਂ ਅਤੇ ਆਧੁਨਿਕ ਤਕਨਾਲੋਜੀ ਤੱਕ, ਹਰ ਖੇਤਰ ਵਿੱਚ ਕਿਰਤੀ ਅਤੇ ਸ਼ਿਲਪਕਾਰ ਸਮਾਜ ਦੀ ਮਿਹਨਤ ਅਤੇ ਹੁਨਰ ਦਾ ਵੱਡਾ ਯੋਗਦਾਨ ਹੈ। ਦੁਨੀਆ ਦੀ ਤਰੱਕੀ ਦੀ ਬੁਨਿਆਦ ਇਸ ਮਿਹਨਤਕਸ਼ ਵਰਗ ਦੇ ਹੱਥਾਂ ਵਿੱਚ ਹੈ।

ਉਨ੍ਹਾਂ ਕਿਹਾ ਕਿ ਕਿਰਤੀ ਸਮਾਜ ਨੂੰ ਸਿਰਫ਼ ਆਰਥਿਕ ਹੀ ਨਹੀਂ, ਸਗੋਂ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਵੀ ਪੂਰਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਮਿਹਨਤਕਸ਼ ਅਤੇ ਕਿਰਤੀ ਵਰਗ ਦੀ ਪ੍ਰਤਿਭਾ ਨੂੰ ਸਨਮਾਨ ਦਿੱਤਾ ਹੈ। ਗਿਆਨੀ ਜ਼ੈਲ ਸਿੰਘ ਜੀ ਇਸ ਦੀ ਇੱਕ ਇਤਿਹਾਸਕ ਉਦਾਹਰਨ ਹਨ, ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਦਾ ਸਫ਼ਰ ਤੈਅ ਕੀਤਾ।

ਅੰਤ ਵਿੱਚ ਸੰਜੀਵ ਬਿੱਟੂ ਨੇ ਸਮੂਹ ਕਿਰਤੀ, ਸ਼ਿਲਪਕਾਰ ਅਤੇ ਮਿਹਨਤਕਸ਼ ਸਮਾਜ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਇਸ ਸਮਾਜ ਦੇ ਮਾਣ-ਸਨਮਾਨ, ਹੱਕਾਂ ਅਤੇ ਵਿਕਾਸ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।

 

Related Post