ਇੱਕ ਪਾਸੇ ਤੁਸੀਂ ਲੰਗਰ ਵਿੱਚ ਪ੍ਰਸ਼ਾਦ ਮਿਲਦਾ ਦੇਖਿਆ ਹੋਵੇਗਾ…ਪਰ ਸੋਚੋ, ਜੇ ਲੰਗਰ ਵਿੱਚ ਪ੍ਰਸ਼ਾਦ ਦੀ ਥਾਂ iPhone ਵੰਡੇ ਜਾਣ, ਤਾਂ? ਜੀ ਹਾਂ… ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਹੈ ਕਥਿਤ ‘iPhone ਲੰਗਰ’। ਇਸ ਮੁਹਿੰਮ ਨੂੰ ਲੈ ਕੇ ਪਹਿਲਾਂ ਔਰਤਾਂ ਅਤੇ ਕੁੜੀਆਂ ਨੂੰ iPhone ਦਿੱਤੇ ਜਾਣ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ। ਪਰ ਹੁਣ ਸਭ ਤੋਂ ਵੱਡਾ ਸਵਾਲ— ਕੀ ਅਗਲਾ iPhone ਕਿਸੇ ਮੁੰਡੇ ਦੇ ਹੱਥ ਵੀ ਆਉਣ ਵਾਲਾ ਹੈ? ਅਤੇ ਜੇਕਰ ਲੱਕੀ ਡਰਾਅ ਹੁੰਦਾ ਹੈ…ਤਾਂ ਕਿਸਦੀ ਲਾਟਰੀ ਨਿਕਲੇਗੀ ?ਅੰਮ੍ਰਿਤਸਰ ਦੇ ਕਾਰੋਬਾਰੀ ਰਾਕੇਸ਼ ਤ੍ਰਿਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਰਾਜਾ ਦ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਵੱਲੋਂ ਚੰਡੀਗੜ੍ਹ ਵਿੱਚ iPhone ਵੰਡਣ ਦੀ ਇੱਕ ਮੁਹਿੰਮ ਸ਼ੁਰੂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਮੁਹਿੰਮ ਦੀ ਚਰਚਾ ਉਸ ਸਮੇਂ ਹੋਰ ਵਧ ਗਈ, ਜਦੋਂ ਸ਼ੁਰੂਆਤੀ ਤੌਰ ‘ਤੇ 10 ਔਰਤਾਂ ਨੂੰ iPhone 17 ਦਿੱਤੇ ਜਾਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ। ਇਸ ਤੋਂ ਬਾਅਦ ਲੋਕਾਂ ਵਿੱਚ ਇਸ ਮੁਹਿੰਮ ਨੂੰ ਲੈ ਕੇ ਕਾਫ਼ੀ ਉਤਸੁਕਤਾ ਦੇਖਣ ਨੂੰ ਮਿਲੀ।
ਦਰਸ਼ਕਾਂ ਨੂੰ ਭਾਵੁਕ ਕਰ ਗਿਆ ‘ਮਾਈ’ (ਨਿਰਮਲ ਰਿਸ਼ੀ) ਵੱਲੋਂ ਲਾਹੌਰ ਛੱਡਣ ਲਈ ਆਪਣਾ ਸਮਾਨ ਚੁੱਕ ਕੇ ਜਾਣ ਦਾ ਸੀਨ
ਪਰ ਹੁਣ…ਕਹਾਣੀ ਵਿੱਚ ਇੱਕ ਹੋਰ ਨਵਾਂ ਮੋੜ ਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਅਤੇ ਦਾਅਵੇ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਔਰਤਾਂ ਤੋਂ ਬਾਅਦ ਹੁਣ ਮਰਦਾਂ ਅਤੇ ਨੌਜਵਾਨਾਂ ਨੂੰ ਵੀ ਮੁਫ਼ਤ iPhone ਮਿਲ ਸਕਦੇ ਨੇ। ਇੱਥੇ ਗੱਲ ਹੋ ਰਹੀ ਹੈ ਲੱਕੀ ਡਰਾਅ ਦੀ। ਮਤਲਬ… ਜੇਕਰ ਇਹ ਦਾਅਵੇ ਸਹੀ ਸਾਬਤ ਹੁੰਦੇ ਹਨ, ਤਾਂ ਅਗਲਾ iPhone ਕਿਸੇ ਮੁੰਡੇ ਦੇ ਹੱਥ ਵਿੱਚ ਵੀ ਪਹੁੰਚ ਸਕਦਾ ਹੈ। ਪਰ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਹਰ ਦਾਅਵਾ ਅਧਿਕਾਰਤ ਐਲਾਨ ਨਹੀਂ ਹੁੰਦਾ। ਇਸ ਲਈ ਜੇਕਰ ਤੁਸੀਂ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਹੋ, ਤਾਂ ਕਿਸੇ ਵੀ ਲਿੰਕ, ਫਾਰਮ ਜਾਂ ਰਜਿਸਟ੍ਰੇਸ਼ਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਅਤੇ ਅਧਿਕਾਰਤ ਨਿਯਮ ਜ਼ਰੂਰ ਜਾਂਚੋ। ਹੁਣ ਆਉਂਦੇ ਹਾਂ ਇਸ ਪੂਰੀ ਕਹਾਣੀ ਦੇ ਸਭ ਤੋਂ ਵੱਡੇ ਦਾਅਵੇ ਵੱਲ। ਕੁੱਲ 2,000 iPhone ਵੰਡਣ ਦਾ ਦਾਅਵਾ!
ਜੀ ਹਾਂ, ਰਾਕੇਸ਼ ਤ੍ਰਿਹਨ ਵੱਲੋਂ ਇਸ ਮੁਹਿੰਮ ਤਹਿਤ 2,000 iPhone ਵੰਡਣ ਦਾ ਦਾਅਵਾ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਜਿਵੇਂ-ਜਿਵੇਂ ਨਵੀਆਂ ਵੀਡੀਓਜ਼ ਅਤੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਲੋਕਾਂ ਦੀ ਦਿਲਚਸਪੀ ਵੀ ਵਧਦੀ ਜਾ ਰਹੀ ਹੈ। ਖ਼ਾਸ ਕਰਕੇ ਨੌਜਵਾਨਾਂ ਵਿੱਚ ਹੁਣ ਇੱਕੋ ਸਵਾਲ—“ਕੀ ਹੁਣ ਸਾਡੀ ਵੀ ਵਾਰੀ ਆਵੇਗੀ?” ਪਰ ਜੇਕਰ ਤੁਸੀਂ ਇਸ ਡਰਾਅ ਵਿੱਚ ਹਿੱਸਾ ਲੈਣ ਬਾਰੇ ਸੋਚ ਰਹੇ ਹੋ, ਤਾਂ ਕੁਝ ਸਵਾਲਾਂ ਦੇ ਜਵਾਬ ਜਾਣਨਾ ਬਹੁਤ ਜ਼ਰੂਰੀ ਹੈ।
ਡਰਾਅ ਵਿੱਚ ਕੌਣ ਹਿੱਸਾ ਲੈ ਸਕਦਾ ਹੈ?
ਰਜਿਸਟ੍ਰੇਸ਼ਨ ਕਿਵੇਂ ਹੋਵੇਗੀ?
ਜੇਤੂ ਦੀ ਚੋਣ ਕਿਵੇਂ ਕੀਤੀ ਜਾਵੇਗੀ?
70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼
ਅਤੇ ਸਭ ਤੋਂ ਵੱਡਾ ਸਵਾਲ— ਕੀ ਮੁੰਡਿਆਂ ਲਈ ਵੀ ਇਹ ਮੌਕਾ ਅਧਿਕਾਰਤ ਤੌਰ ‘ਤੇ ਖੁੱਲ੍ਹੇਗਾ? ਇਨ੍ਹਾਂ ਸਵਾਲਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਦਾਅਵੇ ਦੇਖਣ ਨੂੰ ਮਿਲ ਰਹੇ ਨੇ। ਇਸ ਲਈ ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਕਰਨ ਜਾਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪੂਰੀ ਤਸਦੀਕ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ…iPhone ਮੁਫ਼ਤ ਮਿਲਣ ਦੀ ਖ਼ਬਰ ਜਿੰਨੀ ਦਿਲਚਸਪ ਹੈ, ਉੱਨੀ ਹੀ ਜ਼ਰੂਰੀ ਹੈ ਇਸਦੀ ਸਹੀ ਜਾਣਕਾਰੀ ਜਾਣਨਾ।ਫਿਲਹਾਲ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਨੇ ਕਿ ਔਰਤਾਂ ਤੋਂ ਸ਼ੁਰੂ ਹੋਈ ਇਹ iPhone ਵੰਡ ਮੁਹਿੰਮ ਹੁਣ ਮਰਦਾਂ ਅਤੇ ਨੌਜਵਾਨਾਂ ਤੱਕ ਪਹੁੰਚਦੀ ਹੈ ਜਾਂ ਨਹੀਂ। 2,000 iPhone ਵੰਡਣ ਦੇ ਦਾਅਵੇ ਅਤੇ ਲੱਕੀ ਡਰਾਅ ਦੀ ਚਰਚਾ ਨੇ ਇਸ ਮਾਮਲੇ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਹੁਣ ਅਸਲ ਸਵਾਲ ਤੁਹਾਡੇ ਲਈ—ਜੇਕਰ ਅਗਲਾ iPhone ਲੱਕੀ ਡਰਾਅ ਹੁੰਦਾ ਹੈ, ਤਾਂ ਕੀ ਮੁੰਡਿਆਂ ਨੂੰ ਵੀ ਇਸ ਵਿੱਚ ਮੌਕਾ ਮਿਲਣਾ ਚਾਹੀਦਾ ਹੈ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ।

