1 ਅਕਤੂਬਰ ਤੋਂ ਦੁੱਧ ਲਈ ਮਚ ਸਕਦਾ ਹੈ ਹਾਹਾਕਾਰ?

ਜੇਕਰ ਤੁਸੀਂ ਰੋਜ਼ਾਨਾ ਦੁੱਧ ਖਰੀਦਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਆਉਣ ਵਾਲੇ ਦਿਨਾਂ ਵਿੱਚ ਦੁੱਧ ਦੀ ਸਪਲਾਈ ਨੂੰ ਲੈ ਕੇ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਕਾਰਨ ਹੈ—ਕਿਸਾਨਾਂ ਅਤੇ ਪਸ਼ੂ ਪਾਲਕਾਂ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਦੀ ਮੰਗ। ਹਰਿਆਣਾ ਦੇ ਸਿਰਸਾ ਵਿੱਚ ਹੋਈ ਇੱਕ ਮੀਟਿੰਗ ਤੋਂ ਬਾਅਦ 1 ਤੋਂ 3 ਅਕਤੂਬਰ ਤੱਕ ਦੁੱਧ ਦੀ ਸਪਲਾਈ ਰੋਕਣ ਦਾ ਫੈਸਲਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਸਿਰਫ਼ ਹਰਿਆਣਾ ਹੀ ਨਹੀਂ…ਪੰਜਾਬ ਅਤੇ ਰਾਜਸਥਾਨ ਵੱਲ ਜਾਣ ਵਾਲੀ ਦੁੱਧ ਦੀ ਸਪਲਾਈ ਰੋਕਣ ਦੀ ਵੀ ਗੱਲ ਕਹੀ ਗਈ ਹੈ। ਹੁਣ ਸਭ ਤੋਂ ਵੱਡਾ ਸਵਾਲ—ਕੀ ਇਸ ਕਾਰਨ ਤੁਹਾਡੇ ਘਰ ਤੱਕ ਆਉਣ ਵਾਲਾ ਦੁੱਧ ਵੀ ਪ੍ਰਭਾਵਿਤ ਹੋ ਸਕਦਾ ਹੈ? ਆਓ, ਪੂਰਾ ਮਾਮਲਾ ਸਮਝਦੇ ਹਾਂ। ਸਿਰਸਾ ਵਿੱਚ ਹੋਈ ਮੀਟਿੰਗ ਦੌਰਾਨ ਦੁੱਧ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵੱਲੋਂ ਵੀ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਸਾਹਮਣੇ ਆਈ ਹੈ। ਮੀਟਿੰਗ ਵਿੱਚ ਕਥਿਤ ਤੌਰ ‘ਤੇ ਇਹ ਫੈਸਲਾ ਕੀਤਾ ਗਿਆ ਕਿ **1 ਤੋਂ 3 ਅਕਤੂਬਰ ਦੇ ਵਿਚਕਾਰ ਜੇਕਰ ਕੋਈ ਵਿਅਕਤੀ ਦੁੱਧ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ‘ਤੇ 51 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।ਇੰਨਾ ਹੀ ਨਹੀਂ…ਦੁੱਧ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਵੀ ਜ਼ਬਤ ਕਰਨ ਦੀ ਗੱਲ ਕਹੀ ਗਈ ਹੈ। ਅਤੇ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ। ਜ਼ਬਤ ਕੀਤਾ ਗਿਆ ਦੁੱਧ ਗਰੀਬ ਬਸਤੀਆਂ ਵਿੱਚ ਵੰਡਣ ਦੀ ਗੱਲ ਕਹੀ ਗਈ ਹੈ।
ਹਾਲਾਂਕਿ ਇਹ ਜਾਣਕਾਰੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਤੇ ਸਾਹਮਣੇ ਆ ਰਹੇ ਦਾਅਵਿਆਂ ‘ਤੇ ਆਧਾਰਿਤ ਹੈ, ਇਸ ਲਈ ਅਗਲੇ ਅਧਿਕਾਰਤ ਐਲਾਨਾਂ ‘ਤੇ ਨਜ਼ਰ ਰੱਖਣਾ ਜ਼ਰੂਰੀ ਹੋਵੇਗਾ।

ਔਰਤਾਂ ਤੋਂ ਬਾਅਦ ਹੁਣ ਮੁੰਡਿਆਂ ਨੂੰ ਮਿਲੇਗਾ iPhone?

ਹੁਣ ਗੱਲ ਕਰਦੇ ਹਾਂ ਕਿ ਜੇਕਰ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਡੇਅਰੀ ਪਲਾਂਟ ਕੀ ਕਰਨਗੇ?………ਸਿਰਸਾ ਦੇ ਵੀਟਾ ਪਲਾਂਟ ਦੇ ਅਧਿਕਾਰੀਆਂ ਮੁਤਾਬਕ, ਜੇਕਰ ਦੁੱਧ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਪਾਊਡਰ ਮਿਲਕ ਤਿਆਰ ਕਰਨ ਦਾ ਵਿਕਲਪ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਸਿਰਸਾ ਦੀ ਜੈਦੇਵ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਵਾਧਾ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਨਵੀਂ ਰੇਟ ਲਿਸਟ 1 ਅਕਤੂਬਰ ਤੋਂ ਲਾਗੂ ਹੋਣ ਦੀ ਗੱਲ ਕਹੀ ਗਈ ਹੈ। ਇਸ ਮੁਤਾਬਕ—ਗਾਂ ਦਾ ਦੁੱਧ: ₹55 ਤੋਂ ਵਧ ਕੇ ₹60 ਪ੍ਰਤੀ ਲੀਟਰ ਅਤੇ ਮੱਝ ਦਾ ਦੁੱਧ: ₹75 ਤੋਂ ਵਧ ਕੇ ₹80 ਪ੍ਰਤੀ ਲੀਟਰ ਹੋਣ ਦੀ ਗੱਲ ਕਹੀ ਗਈ ਹੈ। ਹੁਣ ਜ਼ਰਾ ਹਰਿਆਣਾ ਵਿੱਚ ਦੁੱਧ ਦੇ ਉਤਪਾਦਨ ਦਾ ਪੈਮਾਨਾ ਵੀ ਸਮਝ ਲੈਂਦੇ ਹਾਂ।…..ਅੰਕੜਿਆਂ ਮੁਤਾਬਕ ਹਰਿਆਣਾ ਵਿੱਚ ਰੋਜ਼ਾਨਾ ਔਸਤਨ 3.4 ਤੋਂ 3.5 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਹੈ। ਇਸ ਵਿੱਚੋਂ ਲਗਭਗ 50 ਤੋਂ 60 ਲੱਖ ਲੀਟਰ ਦੁੱਧ ਸੰਗਠਿਤ ਡੇਅਰੀ ਨੈੱਟਵਰਕਾਂ ਅਤੇ ਬ੍ਰਾਂਡਡ ਪਲਾਂਟਾਂ ਰਾਹੀਂ ਪ੍ਰੋਸੈਸ ਕਰਕੇ ਬਾਜ਼ਾਰ ਤੱਕ ਪਹੁੰਚਾਇਆ ਜਾਂਦਾ ਹੈ। ਸਹਿਕਾਰੀ ਬ੍ਰਾਂਡ ਵੀਟਾ ਦਾ ਰੋਹਤਕ ਪਲਾਂਟ ਲਗਭਗ 4.5 ਲੱਖ ਲੀਟਰ ਪ੍ਰਤੀ ਦਿਨ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਜੀਂਦ, ਅੰਬਾਲਾ, ਸਿਰਸਾ ਅਤੇ ਬੱਲਭਗੜ੍ਹ ਵਿੱਚ ਵੀ ਵੀਟਾ ਦੇ ਪਲਾਂਟ ਦੁੱਧ ਦੀ ਸਪਲਾਈ ਨਾਲ ਜੁੜੇ ਹੋਏ ਨੇ।

ਦਰਸ਼ਕਾਂ ਨੂੰ ਭਾਵੁਕ ਕਰ ਗਿਆ ‘ਮਾਈ’ (ਨਿਰਮਲ ਰਿਸ਼ੀ) ਵੱਲੋਂ ਲਾਹੌਰ ਛੱਡਣ ਲਈ ਆਪਣਾ ਸਮਾਨ ਚੁੱਕ ਕੇ ਜਾਣ ਦਾ ਸੀਨ

ਦੂਜੇ ਪਾਸੇ ਅਮੂਲ ਦੇ ਧਾਰੂਹੇੜਾ ਪਲਾਂਟ ਵਿੱਚ ਰੋਜ਼ਾਨਾ ਲਗਭਗ 30 ਲੱਖ ਲੀਟਰ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਦੱਸੀ ਜਾਂਦੀ ਹੈ। ਇਹ ਪਲਾਂਟ ਹਰਿਆਣਾ ਦੇ ਨਾਲ-ਨਾਲ ਦਿੱਲੀ-ਐਨਸੀਆਰ ਵਿੱਚ ਵੀ ਦੁੱਧ ਦੀ ਸਪਲਾਈ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਮਦਰ ਡੇਅਰੀ ਵੀ ਗੁਰੂਗ੍ਰਾਮ, ਫਰੀਦਾਬਾਦ ਅਤੇ ਸੋਨੀਪਤ ਸਮੇਤ ਕਈ ਇਲਾਕਿਆਂ ਵਿੱਚ ਦੁੱਧ ਦੀ ਸਪਲਾਈ ਕਰਦੀ ਹੈ। ਇਸ ਤੋਂ ਇਲਾਵਾ ਲਕਸ਼ਯ ਡੇਅਰੀ, ਨਮਸਤੇ ਇੰਡੀਆ, ਨੇਸਲੇ ਅਤੇ ਕੰਟਰੀ ਡਿਲਾਈਟ ਵਰਗੀਆਂ ਨਿੱਜੀ ਕੰਪਨੀਆਂ ਵੀ ਦੁੱਧ ਇਕੱਠਾ ਕਰਨ ਅਤੇ ਵੰਡਣ ਦੇ ਕਾਰੋਬਾਰ ਨਾਲ ਜੁੜੀਆਂ ਹੋਈਆਂ ਨੇ। ਪਰ ਆਖ਼ਰ ਪਸ਼ੂ ਪਾਲਕ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਗੱਲ ਕਿਉਂ ਕਰ ਰਹੇ ਹਨ? ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ—ਦੁੱਧ ਉਤਪਾਦਨ ਦੀ ਵਧ ਰਹੀ ਲਾਗਤ। ਪਸ਼ੂ ਪਾਲਕਾਂ ਮੁਤਾਬਕ ਸੁੱਕਾ ਚਾਰਾ ਯਾਨੀ ਤੂੜੀ ਲਗਭਗ ₹1,000 ਤੋਂ ₹1,100 ਪ੍ਰਤੀ ਕੁਇੰਟਲ ਤੱਕ ਮਿਲ ਰਹੀ ਹੈ। ਤੇਲ ਕੇਕ ਦੀ ਕੀਮਤ ਲਗਭਗ ₹2,600 ਤੋਂ ₹2,800 ਅਤੇ ਕਪਾਹ ਬੀਜ ਦੀ ਕੀਮਤ ₹2,900 ਤੋਂ ₹3,200 ਪ੍ਰਤੀ ਥੈਲਾ ਦੱਸੀ ਜਾ ਰਹੀ ਹੈ। ਇੱਕ ਥੈਲੇ ਦਾ ਭਾਰ ਲਗਭਗ 48 ਤੋਂ 49 ਕਿਲੋਗ੍ਰਾਮ ਹੁੰਦਾ ਹੈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਇੱਕ ਡੇਅਰੀ ਪਸ਼ੂ ਲਈ ਚਾਰਾ, ਤੇਲ ਕੇਕ ਅਤੇ ਕਪਾਹ ਬੀਜ ‘ਤੇ ਹੀ ਲਗਭਗ ₹400 ਤੋਂ ₹500 ਪ੍ਰਤੀ ਦਿਨ ਦਾ ਖਰਚਾ ਆ ਜਾਂਦਾ ਹੈ। ਉਨ੍ਹਾਂ ਮੁਤਾਬਕ ਵੱਛੇ ਦੇ ਜਨਮ ਤੋਂ ਬਾਅਦ ਪਹਿਲੇ 6 ਤੋਂ 7 ਮਹੀਨਿਆਂ ਵਿੱਚ ਇੱਕ ਪਸ਼ੂ ਔਸਤਨ 10 ਤੋਂ 12 ਲੀਟਰ ਦੁੱਧ ਰੋਜ਼ਾਨਾ ਦੇ ਸਕਦਾ ਹੈ। ਪਰ ਇਸ ਵਿੱਚੋਂ ਕੁਝ ਦੁੱਧ ਘਰੇਲੂ ਵਰਤੋਂ ਵਿੱਚ ਵੀ ਚਲਾ ਜਾਂਦਾ ਹੈ। ਇਸ ਲਈ ਪਸ਼ੂ ਪਾਲਕਾਂ ਦਾ ਤਰਕ ਹੈ ਕਿ ਮੌਜੂਦਾ ਦੁੱਧ ਦੀਆਂ ਕੀਮਤਾਂ ਦੇ ਮੁਕਾਬਲੇ ਉਤਪਾਦਨ ਦਾ ਖਰਚਾ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਉਨ੍ਹਾਂ ਲਈ ਪੂਰੀ ਲਾਗਤ ਕੱਢਣਾ ਮੁਸ਼ਕਲ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 1 ਤੋਂ 3 ਅਕਤੂਬਰ ਤੱਕ ਦੁੱਧ ਦੀ ਸਪਲਾਈ ਰੋਕਣ ਦੀ ਇਹ ਮੁਹਿੰਮ ਕਿੰਨੀ ਪ੍ਰਭਾਵਸ਼ਾਲੀ ਰਹਿੰਦੀ ਹੈ ਅਤੇ ਇਸ ਦਾ ਆਮ ਲੋਕਾਂ, ਡੇਅਰੀ ਕਾਰੋਬਾਰ ਅਤੇ ਦੁੱਧ ਦੀਆਂ ਕੀਮਤਾਂ ‘ਤੇ ਕੀ ਅਸਰ ਪੈਂਦਾ ਹੈ।

Related Post