70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼

70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼
70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼
  • 70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼
    70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼
    70ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ/14 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਦਾ ਹੋਇਆ ਆਗਾਜ਼

    ਪਟਿਆਲਾ ,ਸਤੰਬਰ 28 : ਅਨੁਰਾਗ ਸ਼ਰਮਾ

    ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14 ਲੜਕਿਆਂ ਦਾ ਵਾਲੀਬਾਲ ਟੂਰਨਾਮੈਂਟ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਵਿਖੇ ਮਿਤੀ 28 ਸਤੰਬਰ ਤੋਂ 1 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ  ਉਚੇਚੇ ਤੌਰ ਤੇ ਪਹੁੰਚ ਕੇ ਵਾਲੀਬਾਲ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਰੂਪ ਨਗਰ ਨੂੰ,ਹੁਸ਼ਿਆਰਪੁਰ ਨੇ ਫਤਿਹਗੜ੍ਹ ਸਾਹਿਬ ਨੂੰ,ਕਪੂਰਥਲੇ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਪਠਾਨਕੋਟ ਨੇ ਮੋਗੇ ਨੂੰ ਹਰਾਇਆ।ਇਸ ਮੌਕੇ ਤੇ ਰਾਜਿੰਦਰ ਸਿੰਘ,ਦਵਿੰਦਰ ਸਿੰਘ,ਭਰਪੂਰ ਸਿੰਘ,ਗੁਰਪ੍ਰੀਤ ਸਿੰਘ ਟਿਵਾਣਾ,ਰੁਪਿੰਦਰ ਕੌਰ, ਕੁਲਦੀਪ ਕੌਰ,ਹਰਪ੍ਰੀਤ ਕੌਰ, ਜਸਵੀਰ ਕੌਰ,ਜਸਵਿੰਦਰ ਖਾਨ, ਬਹਾਦਰ ਸਿੰਘ,ਰਾਜਨਪ੍ਰੀਤ ਕੌਰ,ਸ਼ਿਵ ਭੰਡੀਰ,ਰਾਕੇਸ਼ ਕੁਮਾਰ,ਸੁਨੀਲ ਕੁਮਾਰ,ਹਰਜੀਤ ਸਿੰਘ,ਬਲਕਾਰ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

Related Post

70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ 17/19 ਲੜਕੇ ਤੇ ਲੜਕੀਆਂ ਦੇ ਆਰਚਰੀ ਮੁਕਾਬਲੇ ਕਰਵਾਏ ਗਏ ਪਟਿਆਲਾ, 24 ਸਤੰਬਰ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17/19 ਲੜਕੇ/ਲੜਕੀਆਂ ਦੇ ਆਰਚਰੀ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਚਰੀ ਰੇਂਜ ਵਿਖੇ ਕਰਵਾਏ ਗਏ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੋਰ ਅਤੇ ਆਰਚਰੀ ਟੂਰਨਾਮੈਂਟ ਦੇ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ ਨੌਗਾਵਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਚਰੀ ਰੇਂਜ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਸੁਰਿੰਦਰ ਸਿੰਘ ਕੋਚ,ਗੌਰਵ ਸ਼ਰਮਾ ਕੋਚ, ਕੁਲਵਿੰਦਰ ਸਿੰਘ ਕੋਚ,ਰਵੀ ਕੁਮਾਰ ਕੋਚ,ਮਨਪ੍ਰੀਤ ਸਿੰਘ ਕੋਚ,ਸ਼ਗਨਪ੍ਰੀਤ ਸਿੰਘ ਕੋਚ, ਪਵਨਦੀਪ ਸਿੰਘ ਗਿੱਲ ਕੋਚ, ਗੁਰਪ੍ਰੀਤ ਸਿੰਘ ਝੰਡਾ,ਰਾਜੇਸ਼ ਕੁਮਾਰ,ਹਰਪ੍ਰੀਤ ਸਿੰਘ ਹੈਪੀ, ਵਿਕਾਸ ਜਿੰਦਲ,ਗੌਰਵ ਵਿਰਦੀ, ਅਰੁਣ ਕੁਮਾਰ,ਰਾਧਾ ਰਾਣੀ, ਹਰਪ੍ਰੀਤ ਕੌਰ,ਮੋਨੀਕਾ,ਮਲਕੀਤ ਸਿੰਘ,ਜਸਪਾਲ ਕੌਰ, ਇੰਦਰਵੀਰਪਾਲ ਕੌਰ,ਰਾਕੇਸ਼ ਕੁਮਾਰ,ਸੁਨੀਲ ਕੁਮਾਰ,ਹਰਜੀਤ ਸਿੰਘ,ਬਲਕਾਰ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।