ਮਾਨ ਦੇ ਮੁਨਾਫ਼ਿਆਂ’ ਨੇ ਪੰਜਾਬ ਵਾਸੀ ਕੀਤੇ ਸੁਖਾਲੇ- ਡਾ. ਬਲਬੀਰ ਸਿੰਘ
-ਸਿਹਤ ਮੰਤਰੀ ਨੇ ਅਪਣੇ ਹਲਕੇ ‘ਚ ਆਪ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ‘ਮਾਨ ਦੇ ਮੁਨਾਫ਼ੇ’ ਤਹਿਤ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ


-ਭਗਵੰਤ ਮਾਨ ਨੇ ਜੋ ਕਿਹਾ ਉਸ ਤੋਂ ਵੀ ਵੱਧ ਕਰਕੇ ਦਿਖਾਇਆ- ਡਾ. ਬਲਬੀਰ ਸਿੰਘ
-ਕਿਹਾ, ਵਿਰੋਧੀ ਪਾਰਟੀਆਂ ਕੋਲ ਮਾਨ ਸਰਕਾਰ ਵਿਰੁੱਧ ਬੋਲਣ ਨੂੰ ਕੁਝ ਨਹੀਂ ਬਚਿਆ
ਪਟਿਆਲਾ, 21 ਸਤੰਬਰ (ਅਨੁਰਾਗ ਸ਼ਰਮਾ):-
“ਮਾਨ ਦੇ ਮੁਨਾਫ਼ਿਆਂ’ ਨੇ ਪੰਜਾਬ ਵਾਸੀ ਹਰ ਪੱਖੋਂ ਸੁਖਾਲੇ ਕਰ ਦਿੱਤੇ ਹਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਉਸ ਤੋਂ ਵੀ ਵੱਧ ਕਰਕੇ ਦਿਖਾਇਆ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਕੋਲ ਮਾਨ ਸਰਕਾਰ ਵਿਰੁੱਧ ਬੋਲਣ ਨੂੰ ਹੁਣ ਕੁਝ ਨਹੀਂ ਬਚਿਆ ਹੈ।” ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਪਣੇ ਹਲਕੇ ਪਟਿਆਲਾ ਦਿਹਾਤੀ ‘ਚ ਆਪ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ‘ਮਾਨ ਦੇ ਮੁਨਾਫ਼ੇ’ ਤਹਿਤ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
ਡਾ. ਬਲਬੀਰ ਸਿੰਘ ਸੋਮਵਾਰ ਸਵੇਰੇ ਵਾਰਡ ਨੰਬਰ 8, ਤ੍ਰਿਪੜੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਸ਼ਮੀਰੀਆਂ ਅਤੇ ਸਿੱਧ ਸ਼੍ਰੀ ਹਨੂਮਾਨ ਮੰਦਰ ਵਿਖੇ ਨਤਮਸਤਕ ਹੋਣ ਮਗਰੋਂ ਸਥਾਨਕ ਵਾਸੀਆਂ ਦੇ ਘਰ ਪਹੁੰਚੇ। ਉਨ੍ਹਾਂ ‘ਮਾਨ ਦੇ ਮੁਨਾਫ਼ੇ’ ਗਿਣਾਉਂਦਿਆਂ ਦੱਸਿਆ ਕਿ ਇੱਕ ਆਮ ਪੰਜਾਬੀ ਪਰਿਵਾਰ ਦਾ ਸਾਲਾਨਾ ਮੁਨਾਫ਼ਾ 1,82,000 ਰੁਪਏ ਹੈ, ਜਿਸ ਵਿੱਚ ਮਾਵਾਂ-ਧੀਆਂ ਸਤਿਕਾਰ ਯੋਜਨਾ, ਬਿਜਲੀ ਬਿੱਲ ਜੀਰੋ, ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ, ਸਰਕਾਰੀ ਸਕੂਲ ਵਿੱਚ ਮੁਫ਼ਤ ਸਿੱਖਿਆ, ਬੁਢਾਪਾ ਪੈਨਸ਼ਨ, ਆਮ ਆਦਮੀ ਕਲੀਨਿਕ ਮੁਫ਼ਤ ਟੈਸਟ ਤੇ ਦਵਾਈਆਂ, ਰਾਸ਼ਨ, ਮੁਫ਼ਤ ਤੀਰਥ ਯਾਤਰਾ ਸਮੇਤ ਖੇਤੀ ਲਈ ਮੁਫਤ ਬਿਜਲੀ, ਅਸ਼ੀਰਵਾਦ ਸਕੀਮ ਆਦਿ ਨੇ ਹਰ ਪਰਿਵਾਰ ਨੂੰ ਲਾਭ ਪਹੁੰਚਾਇਆ ਹੈ। ਇਸ ਮੌਕੇ ਲੋਕਾਂ ਨੇ ਸਿਹਤ ਮੰਤਰੀ ਦਾ ਭਰਵਾਂ ਸਵਾਗਤ ਕਰਦਿਆਂ ਆਪਣੇ ਪਰਿਵਾਰ ਨੂੰ ਹੋਏ ਫਾਇਦਿਆਂ ਬਾਰੇ ਦੱਸਿਆ ਅਤੇ ਮਾਨ ਸਰਕਾਰ ਦੀ ਸ਼ਲਾਘਾ ਕੀਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਪਾਰਟੀ ਲੋਕਾਂ ਕੋਲ ਜਾ ਕੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਲੈਕੇ ਘਰ-ਘਰ ਜਾ ਰਹੀ ਹੋਵੇ। ਉਨ੍ਹਾਂ ਕਿਹਾ ਕਿ ਇਹ ਕੇਵਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਹੀ ਸੰਭਵ ਹੋਇਆ ਹੈ ਉਨ੍ਹਾਂ ਕਿਹਾ ਕਿ ਕੱਲ੍ਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਕੋਲ ਗਏ ਸਨ, ਅੱਜ ਸਾਰੇ ਮੰਤਰੀਆਂ ਨੇ ਲੋਕਾਂ ਤੱਕ ਪਹੁੰਚ ਕੀਤੀ ਹੈ ਤੇ ਕੱਲ੍ਹ ਨੂੰ ਸਾਰੇ ਆਪ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੇ ਲੋਕਾਂ ਕੋਲ ਜਾਣਾ ਹੈ ਅਤੇ ਫੇਰ ਸਾਡੇ ਬਲਾਕ ਪ੍ਰਧਾਨ, ਚੇਅਰਮੈਨ, ਸਾਰੇ ਅਹੁਦੇਦਾਰ ਤੇ 2.68 ਲੱਖ ਵਲੰਟੀਅਰ ਹਨ ਜੋਕਿ 65 ਲੱਖ ਪਰਿਵਾਰਾਂ ਦੇ ਹਰ ਘਰ-ਘਰ ਜਾਣਗੇ।ਉਨ੍ਹਾਂ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਕੋਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਬੋਲਣ ਲਈ ਕੁਝ ਨਹੀਂ ਬਚਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਹਰਪਾਲ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਮੁਕਤਾ ਗੁਪਤਾ, ਕਰਨਲ ਜੇਵੀ, ਜਸਬੀਰ ਸਿੰਘ ਗਾਂਧੀ, ਸੁਰੇਸ਼ ਰਾਏ, ਕੌਂਸਲਰ ਜਤਿੰਦਰ ਕੌਰ ਐਸਕੇ ਚਰਨਜੀਤ ਸਿੰਘ ਸ਼ੰਕਰ ਖੁਰਾਣਾ, ਨਿਤਿਨ ਖੁਰਾਣਾ, ਦੀਪਕ ਮਿੱਤਲ, ਭੁਪਿੰਦਰ ਸਿੰਘ ਨੰਬਰਦਾਰ, ਗੱਜਣ ਸਿੰਘ, ਹਰੀਸ਼, ਰਵਿੰਦਰ ਰਵੀ, ਨੀਰਜ ਕੁਮਾਰ, ਬਬਲੀ ਕੌਰ, ਭਾਰਤੀ, ਸ਼ਸ਼ੀ, ਹਰਬੰਸ ਸਿੰਘ ਫੌਜੀ, ਅਰਸ਼ਦੀਪ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਝਿਲ ਸਮੇਤ ਵੱਡੀ ਗਿਣਤੀ ਵਲੰਟੀਅਰ ਤੇ ਸਥਾਨਕ ਲੋਕ ਹਾਜ਼ਰ ਸਨ।

