ਜਨਹਿਤ ਸਮਿਤੀ ਅਤੇ ਆਪਣਾ ਘਰ ਆਸ਼ਰਮ ਭਰਤਪੁਰ ਮਿਲ਼ ਕੇ 25 ਅਕਤੂਬਰ ਨੂੰ ਬੇਸਹਾਰਾ ਮਰੀਜਾਂ ਲਈ ਖੋਲਣਗੇ ਆਸ਼ਰਮ

ਪਟਿਆਲਾ ਸ਼ਹਿਰ ਨਿਵਾਸੀ ਹੁਣ ਕਰਨਗੇ ਮਨੁੱਖਤਾ ਦੀ ਸੇਵਾ ਅਦੁੱਤੀ ਸੇਵਾ: ਸਟੇਟ ਐਵਾਰਡੀ ਵਿਨੋਦ ਸ਼ਰਮਾ

ਪਟਿਆਲਾ (ਅਨੁਰਾਗ ਸ਼ਰਮਾ)
ਨਿਸ਼ਕਾਮ ਸਮਾਜ ਸੇਵਾ ਲਈ ਪ੍ਰਸਿੱਧ ਪਟਿਆਲਾ ਦੀ ਜਨਹਿਤ ਸਮਿਤੀ (ਰਜਿ.) ਸੰਸਥਾ ਹੁਣ ਦੁਨੀਆ ਦੀ ਸਭ ਤੋ ਵੱਡੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ‘ ਆਪਣਾ ਘਰ ਆਸ਼ਰਮ ‘ ਭਰਤਪੁਰ (ਰਾਜਸਥਾਨ) ਨਾਲ ਮਿਲ ਕੇ ਪਟਿਆਲਾ ਸ਼ਹਿਰ ਦੇ ਪਿੰਡ ਰਾਏਪੁਰ ਮੰਡਲਾਂ ਵਿੱਚ ਲਾਵਾਰਸ, ਲਾਚਾਰ ਅਤੇ ਬਿਮਾਰ ਵਿਅਕਤੀਆਂ ਦੀ ਸਾਂਭ ਸੰਭਾਲ ਲਈ ਇੱਕ ‘ ਜਨਹਿਤ ਆਪਣਾ ਘਰ ਆਸ਼ਰਮ ਪਟਿਆਲਾ ‘ ਖੋਲਣ ਜਾ ਰਹੀ ਹੈ।
ਜਨਹਿਤ ਸਮਿਤੀ ਦੇ ਪ੍ਰਧਾਨ ਸ਼੍ਰੀ ਐਸ ਕੇ ਗੌਤਮ ਅਤੇ ਫਾਉਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਜਨਹਿਤ ਸੰਮਤੀ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਮੈਂਬਰਾਂ ਦੀ ਟੀਮ ਵੱਲੋਂ ਆਪਣਾ ਘਰ ਆਸ਼ਰਮ ਭਰਤਪੁਰ ਦੇ ਸੰਸਥਾਪਕ ਡਾਕਟਰ ਬ੍ਰਿਜ ਮੋਹਨ ਭਾਰਤਵਾਜ, ਉਨ੍ਹਾਂ ਦੀ ਧਰਮ ਪਤਨੀ ਸ਼੍ਰੀ ਮਤੀ ਮਾਧੁਰੀ ਭਾਰਦਵਾਜ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਉਕਤ ਮਹਤਵਪੂਰਨ ਫੈਸਲਾ ਕੀਤਾ ਗਿਆ ਹੈ।
ਜਨਹਿਤ ਸਮਿਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਹੁਣ ਇਹ ਦੋਵੇਂ ਸੰਸਥਾਵਾਂ ਜ਼ਿਲ੍ਹਾ ਪਟਿਆਲਾ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਕਿਸੇ ਵੀ ਇਨਸਾਨ ਨੂੰ ਲਾਵਾਰਸ ਹਾਲਾਤਾਂ ਵਿੱਚ, ਲਾਚਾਰ ਹਾਲਤਾਂ ਵਿੱਚ ਭੁੱਖਾ ਤੇ ਪਿਆਸਾ ਮਰਨ ਨਹੀਂ ਦੇਣਗੀਆਂ। ਇਹ ਸੰਸਥਾਵਾਂ ਇਨ੍ਹਾਂ ਵਿਅਕਤੀਆਂ ਨੂੰ ਪ੍ਰਭੂ ਜੀ ਭਾਵ ਪਰਮਾਤਮਾ ਦਾ ਰੂਪ ਮੰਨਦੇ ਹੋਏ ਉਨ੍ਹਾਂ ਲਈ ਰੋਟੀ, ਕੱਪੜਾ ਅਤੇ ਮਕਾਨ ਦੇ ਨਾਲ – ਨਾਲ ਦਵਾਈਆਂ ਆਦਿ ਦਾ ਪ੍ਰਬੰਧ ਤਾਂ ਕਰਨਗੀਆਂ ਹੀ ਇਸ ਤੋਂ ਇਲਾਵਾ ਇਹਨਾਂ ਵਿਅਕਤੀਆਂ ਲਈ ਜਨਹਿੱਤ ਆਪਣਾ ਘਰ ਆਸ਼ਰਮ ਵਿਖੇ ਇੱਕ ਪਰਿਵਾਰਕ ਮਾਹੌਲ ਦਾ ਆਪਣਾਪਣ ਵੀ ਦੇਣਗੀਆਂ ਤਾਂ ਜੋ ਇਹ ਲੋਕ ਵੀ ਆਪਣੀ ਜਿੰਦਗੀ ਆਰਾਮਦਾਇਕ ਅਤੇ ਪਿਆਰ ਭਰੇ ਮਾਹੌਲ ਵਿੱਚ ਜੀ ਸਕਣ। ਇਸ ਮੌਕੇ ਤੇ ਸ਼੍ਰੀ ਕੇਵਲ ਕ੍ਰਿਸ਼ਨ ਕਟਾਰੀਆ ਅਤੇ ਡਾ. ਹਰੀ ਓਮ ਅੱਗਰਵਾਲ ਨੇ ਦੱਸਿਆ ਕਿ ਹੁਣ ਪਟਿਆਲੇ ਜ਼ਿਲ੍ਹੇ ਦੇ ਕਿਸੇ ਵੀ ਲਾਵਾਰਿਸ, ਬੇਸਹਾਰਾ ਮਰੀਜ਼ ਨੂੰ ਸੜਕਾਂ ਤੇ ਰੁਲਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਮਰੀਜਾਂ ਦੇ ਪੂਰਨ ਇਲਾਜ ਉਪਰੰਤ ਇਨ੍ਹਾਂ ਦੇ ਪੁਨਰਵਾਸ ਲਈ ਇੰਤਜ਼ਾਮ ਕੀਤੇ ਜਾਣਗੇ।
ਜਨਹਿਤ ਸਮਿਤੀ (ਰਜਿ.) ਪਟਿਆਲਾ ਵੱਲੋਂ ਇਸ ਮਿਸ਼ਨ ਦੀ ਕਾਮਯਾਬੀ ਲਈ ਡਾ. ਹਰੀ ਓਮ ਅੱਗਰਵਾਲ ਅਤੇ ਸ਼੍ਰੀ ਕੇਵਲ ਕ੍ਰਿਸ਼ਨ ਕਟਾਰੀਆ ਦਾ ਖ਼ਾਸ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਜਿਨ੍ਹਾਂ ਨੇ ਇਸ ਆਸ਼ਰਮ ਨੂੰ ਖੋਲ੍ਹਣ ਦੇ ਵਿਚਾਰ ਨੂੰ ਹਕੀਕੀ ਮੰਜ਼ਿਲ ਤੱਕ ਪੁਜਾਉਣ ਵਿੱਚ ਆਪਣਾ ਮਹਤਵਪੂਰਨ ਕਿਰਦਾਰ ਨਿਭਾਇਆ ਹੈ।
ਇਸ ਮੌਕੇ ਤੇ ਆਯੋਜਤ ਸਾਂਝੀ ਮੀਟਿੰਗ ਵਿੱਚ ਆਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਦੇ ਬਾਨੀ ਡਾ. ਬ੍ਰਿਜ ਮੋਹਨ ਭਾਰਦਵਾਜ, ਸ਼੍ਰੀ ਮਤੀ ਮਾਧੁਰੀ ਭਾਰਦਵਾਜ, ਸ਼੍ਰੀ ਵੀਰ ਪਾਲ, ਸ਼੍ਰੀ ਚੰਦਰ ਸ਼ੇਖਰ ਗੁਪਤਾ, ਫ਼ਰੀਦਕੋਟ ਤੋਂ ਸ਼੍ਰੀ ਕੇਵਲ ਕ੍ਰਿਸ਼ਨ ਕਟਾਰੀਆ ਅਤੇ ਜਨਹਿਤ ਸਮਿਤੀ ਰਜਿ. ਪਟਿਆਲਾ ਦੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਕੁਮਾਰ ਸ਼ਰਮਾ, ਮੈਨੇਜਰ ਸਤੀਸ਼ ਜੋਸ਼ੀ, ਗਗਨਦੀਪ ਸਿੰਘ ਆਦਿ ਵੀ ਹਾਜਰ ਸਨ।

ਫ਼ੋਟੋ: ਜਨਹਿਤ ਸਮਿਤੀ ਰਜਿ. ਪਟਿਆਲਾ ਅਤੇ ਆਪਣਾ ਘਰ ਆਸ਼ਰਮ ਭਰਤਪੁਰ ਦੇ ਸੀਨਿਅਰ ਪਦ ਅਧਿਕਾਰੀ ਮੀਟਿੰਗ ਕਰਦੇ ਹੋਏ।

Related Post