ਸਾਵਨ ਦੀ ਸ਼ਿਵਰਾਤਰੀ ਮੌਕੇ ਭੋਲੇ ਦੇ ਭਗਤਾਂ ਵਿੱਚ ਭਾਰੀ ਉਤਸਾਹ
ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚੇ ਕਾਵੜੀਏ ਕਿੱਤਾ ਮਹਾਦੇਵ ਦਾ ਜਲ ਅਭਿਸ਼ੇਕ
ਸੈਂਕੜਿਆਂ ਸਾਲਾਂ ਤੋਂ ਖੰਡਰ ਹੋ ਰਿਹਾ ਮੰਦਰ ਅਤੇ ਪਵਿੱਤਰ ਸਰੋਵਰ ਸਨਾਤਨੀਆਂ ਨੇ ਕਿੱਤਾ ਪੁਨਰ ਸੁਰਜੀਤ

।
11 ਅਗਸਤ ਪਟਿਆਲਾ (ਅਨੁਰਾਗ ਸ਼ਰਮਾ)
ਅੱਜ ਪੂਰੀ ਦੁਨੀਆਂ ਵਿੱਚ ਭਗਵਾਨ ਸ੍ਰੀ ਭੋਲੇਨਾਥ ਦੇ ਪਿਆਰੇ ਮਹੀਨੇ ਸਾਵਨ ਦੀ ਸ਼ਿਵਰਾਤਰੀ ਬੜੀ ਹੀ ਧੂਮ ਧਾਮ ਨਾਲ ਮਨਾਈ ਗਈ। ਮੰਦਰਾਂ ਵਿੱਚ ਸਵੇਰੇ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਅਤੇ ਬੰਬ ਬੰਬ ਭੋਲੇ ਦੇ ਜੈਕਾਰੇ ਗੂੰਜ ਉੱਠੇ, ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਕਾਵੜੀਏ ਵੱਡੀ ਗਿਣਤੀ ਵਿੱਚ ਸ਼ਿਵਾਲਿਆਂ ਦੇ ਵਿੱਚ ਪਹੁੰਚੇ ਅਤੇ ਮਹਾਦੇਵ ਦਾ ਗੰਗਾ ਜਲ ਨਾਲ ਅਭਿਸ਼ੇਕ ਕੀਤਾ। ਇੱਥੇ ਹੀ ਪਟਿਆਲਾ ਸ਼ਹਿਰ ਦੇ ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਮੂੰਗੀਆ ਵਾਲਾ ਤਲਾਬ ਲੱਕੜ ਮੰਡੀ ਰਾਜਪੁਰਾ ਰੋਡ ਪਟਿਆਲਾ ਮੰਦਿਰ ਵਿੱਚ ਵੀ ਮਹਾਦੇਵ ਦੇ ਭਗਤਾਂ ਦਾ ਤਾਂਤਾ ਸਵੇਰੇ ਤੋਂ ਹੀ ਲੱਗਣਾ ਸ਼ੁਰੂ ਹੋ ਗਿਆ। ਜ਼ਿਕਰਯੋਗ ਹੈ ਕਿ ਪਟਿਆਲਾ ਦਾ 400 ਸਾਲ ਤੋਂ ਵੀ ਵੱਧ ਪ੍ਰਾਚੀਨ ਸ਼ਿਵ ਮੰਦਿਰ ਅਤੇ ਪਵਿੱਤਰ ਸਰੋਵਰ ਹੈ। ਜੋ ਕਿ ਲੰਬੇ ਅਰਸੇ ਤੋਂ ਬੰਦ ਹੋਣ ਕਰਕੇ ਮੰਦਰ ਦੀ ਹਾਲਤ ਜਰਜਰ ਹੋ ਰਹੀ ਸੀ ਅਤੇ ਪਵਿੱਤਰ ਸਰੋਵਰ ਲੋਕਾਂ ਨੇ ਕੂੜਾ ਕਰਕਟ ਗੇਰ ਕੇ ਬੰਦ ਕਰ ਦਿੱਤਾ ਸੀ। ਤਕਰੀਬਨ 18 ਹਫਤੇ ਪਹਿਲਾਂ ਵੰਦੇ ਮਾਤਰਮ ਦਲ ਅਤੇ ਪਟਿਆਲਾ ਸ਼ਹਿਰ ਦੇ ਸਨਾਤਨੀ ਦਾ ਇਸ ਮੰਦਰ ਤੇ ਧਿਆਨ ਪਿਆ ਅਤੇ ਉਹਨਾਂ ਨੇ ਕਾਰ ਸੇਵਾ ਦਾ ਕਾਰਜ ਆਰੰਭ ਕੀਤਾ ।
ਉਸ ਤੋਂ ਬਾਅਦ ਮੰਦਰ ਦੇ ਮਹੰਤ ਰਵਿੰਦਰ ਕਪੂਰ ਅਤੇ ਉਹਨਾਂ ਦੇ ਸਪੁੱਤਰ ਅੰਕਿਤ ਕਪੂਰ ਜੀ ਦੇ ਨਾਲ ਨਾਲ ਪਟਿਆਲਾ ਸ਼ਹਿਰ ਦੇ ਸੱਜਣ ਪਤਵੰਤਿਆਂ ਅਤੇ ਸਨਾਤਨੀਆਂ ਦੀ ਟੀਮ ਨੇ ਹੱਥੀ ਮਿਹਨਤ ਕਰ ਇਸ ਸਰੋਵਰ ਨੂੰ ਫਿਰ ਤੋਂ ਸਾਫ ਸੁਥਰਾ ਕਰ ਦਿੱਤਾ ।
ਇਸ ਬਾਬਤ ਜਾਣਕਾਰੀ ਦਿੰਦਿਆਂ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਹੋਏ ਅਤੇ ਉਹਨਾਂ ਨੇ ਇਸ ਦੀ ਮਾੜੀ ਹਾਲਤ ਦੇਖੀ ਤਾਂ ਆਪਣੇ ਸਾਥੀਆਂ ਨਾਲ ਇਸ ਬਾਬਤ ਚਰਚਾ ਕੀਤੀ ਅਤੇ ਸਾਥੀਆਂ ਦੇ ਉਤਸ਼ਾਹ ਸਦਕਾ ਇਸ ਦੀ ਸਫਾਈ ਦਾ ਬੀੜਾ ਚੱਕਿਆ। ਫਿਰ ਮਹਾਦੇਵ ਦੀ ਅਜਿਹੀ ਕਿਰਪਾ ਹੋਈ ਕਿ ਮਹੰਤ ਜੀ ਅਤੇ ਉਹਨਾਂ ਦੇ ਸਪੁੱਤਰ ਵੀ ਆ ਕੇ ਨਾਲ ਖੜੇ ਤੇ ਉਹਨਾਂ ਨੇ ਭਰਪੂਰ ਸਹਿਯੋਗ ਤਨ ਮਨ ਧਨ ਤੋਂ ਸਾਡੀ ਟੀਮ ਨੂੰ ਦਿੱਤਾ ਅਤੇ ਫਿਰ ਪਟਿਆਲਾ ਸ਼ਹਿਰ ਦੇ ਸਨਾਤਨੀ ਜੋ ਮਹਾਦੇਵ ਵਿੱਚ ਅਥਾਹ ਆਸਥਾ ਰੱਖਦੇ ਹਨ ਉਹਨਾਂ ਨੇ ਇੱਥੇ ਸੇਵਾ ਸ਼ੁਰੂ ਕੀਤੀ ਉਹਨਾਂ ਦਾ ਸਾਥ ਦੇਣ ਲਈ ਸਨੌਰ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਸੰਗਤ ਪੁੱਜਣ ਲੱਗੀ। ਇਸ ਮਿਹਨਤ ਸਹਿਯੋਗ ਅਤੇ ਮਹਾਦੇਵ ਦੀ ਅਪਾਰ ਕਿਰਪਾ ਸਦਕਾ ਅੱਜ ਸਰੋਵਰ ਦੇ ਦਰਸ਼ਨ ਕਰਨ ਦੁਨੀਆਂ ਦੂਰੋਂ ਦੂਰੋਂ ਆ ਰਹੀ ਹੈ ਅਤੇ ਮਹਾਂਦੇਵ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ। ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਸਨਾਤਨੀ ਜਿਸ ਵਿੱਚ ਰਵਿੰਦਰ ਬਾਂਸਲ, ਭਾਰਤ ਦੀਪ ਠਾਕੁਰ, ਚੰਦਰਦੀਪ ਧੀਮਾਨ, ਨੂਰੀ, ਦਵਿੰਦਰ ਸੈਣੀ, ਸੰਜੇ, ਗੋਲਡੀ, ਵਰਿੰਦਰ ਸ਼ਰਮਾ, ਅਸ਼ੋਕ ਸਿੰਗਲਾ , ਵਿਨੋਦ ਗੁਪਤਾ , ਸੰਜੇ ਗੋਇਲ, ਮਹਾਂ ਬ੍ਰਾਹਮਣ ਪਵਨ ਕਾਕਾ ,ਮਿੰਟੂ , ਧੀਰਜ ਗੋਇਲ, ਸੁਰਜੀਤ , ਸ਼ੈਲੀ, ਰਾਹੁਲ, ਲਕਸ਼ੀਤ, ਸੁਸ਼ੀਲ ਨਈਅਰ, ਵਰੁਨ ਕੌਸ਼ਲ ਅਤੇ ਹੋਰ ਸੈਂਕੜੇ ਸਾਥੀਆਂ ਸਮੇਤ ਪੂਰੇ ਸ਼ਹਿਰ ਦੇ ਸਨਾਤਨੀਆ ਦੇ ਸਹਿਯੋਗ ਸਦਕਾ ਇਹ ਇਨਾ ਵੱਡਾ ਕਾਰਜ ਮਹਿਜ 18 ਦਿਨਾਂ ਦੇ ਵਿੱਚ ਸਿਰੇ ਚੜਿਆ। ਹੁਣ ਇਸ ਪਵਿੱਤਰ ਸਰੋਵਰ ਦੀ ਪੁਰਾਤਨ ਦਿੱਖ ਨੂੰ ਬਹਾਲ ਰੱਖਣ ਲਈ ਪੁਰਾਣੇ ਕਾਰੀਗਰਾਂ ਤੋਂ ਇਸ ਦੀ ਮੁਰੰਮਤ ਕਰਵਾ ਕੇ ਜਲਦ ਹੀ ਇਸ਼ਨਾਨ ਲਈ ਤਿਆਰ ਕੀਤਾ ਜਾਏਗਾ। ਉਥੇ ਹੀ ਮੰਦਰ ਦੀ ਇਮਾਰਤ ਜੋ ਜਰਜਰ ਅਤੇ ਖੰਡਰ ਹੋ ਰਹੀ ਸੀ ਉਸ ਨੂੰ ਵੀ ਪੂਰਨ ਤੌਰ ਤੇ ਮੁਰੰਮਤ ਕਰਾ ਰੰਗ ਰੋਗਨ ਕਰਾ ਕੇ ਪੁਨਰ ਸੁਰਜੀਤ ਕੀਤਾ ਗਿਆ । ਅੱਜ ਹਜ਼ਾਰਾਂ ਭਗਤਾਂ ਨੇ ਮੰਦਰ ਵਿੱਚ ਮਹਾਦੇਵ ਦਾ ਗੰਗਾ ਜਲ ਨਾਲ ਅਭਿਸ਼ੇਕ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਕਾਵੜੀਆਂ ਦੁਆਰਾ ਪੂਰੀ ਵਿਧੀ ਵਿਧਾਨ ਨਾਲ ਪੂਜਾ ਕਰ ਅਭਿਸ਼ੇਕ ਕਰ ਗੰਗਾ ਜਲ ਮਹਾਦੇਵ ਨੂੰ ਅਰਪਣ ਕੀਤਾ ।

