ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਵੱਲੋਂ ਲਾਵਾਰਿਸ ਲਾਸ਼ਾਂ ਦਾ ਸ਼ਰਾਧ ਅਤੇ ਭੰਡਾਰੇ ਦਾ ਆਯੋਜਨ
ਪਟਿਆਲਾ, 9 ਅਕਤੂਬਰ 2026: ਅਨੁਰਾਗ ਸ਼ਰਮਾ


ਅਨੰਤ ਸ੍ਰੀ ਵਿਭੂਸ਼ਿਤ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਸੋਚ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਲਾਵਾਰਿਸ ਲਾਸ਼ਾਂ ਦਾ ਸ਼ਰਾਧ ਅਤੇ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ, ਕਾਲੀ ਮਾਤਾ ਮੰਦਰ, ਪਟਿਆਲਾ ਵੱਲੋਂ ਜਗਦਗੁਰੂ ਭੁਵਨੇਸ਼ਵਰੀ ਨੰਦ ਗਿਰੀ ਜੀ ਮਹਾਰਾਜ ਦੀ ਦੇਖ-ਰੇਖ ਹੇਠ ਸ਼ਰਧਾਪੂਰਵਕ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵੀਰ ਜੀ ਸਵਰਗ ਧਾਮ ਵਿਖੇ ਸ਼ੇਰੇ ਹਿੰਦ ਸਵਰਗੀ ਸ੍ਰੀ ਪਵਨ ਕੁਮਾਰ ਸ਼ਰਮਾ ਜੀ ਦੀ ਪਾਵਨ ਸਮਾਧੀ ਦੇ ਸਾਹਮਣੇ ਹਵਨ-ਯੱਗ ਕਰਕੇ ਕੀਤੀ ਗਈ। ਇਸ ਉਪਰੰਤ ਰਾਜਪੁਰਾ ਰੋਡ, ਪਟਿਆਲਾ ਸਥਿਤ ਸ੍ਰੀ ਹਨੂੰਮਾਨ ਮੰਦਰ ਦੇ ਬਾਹਰ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਰਧਾਲੂਆਂ ਅਤੇ ਹਜ਼ਾਰੋਂ ਲੋਕਾਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ।
ਇਸ ਮੌਕੇ ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਵੱਲੋਂ ਅਸ਼ੋਕ ਸ਼ਰਮਾ, ਮੰਜੂ ਸ਼ਰਮਾ, ਕੈਲਾਸ਼ ਸ਼ਰਮਾ, ਯਾਦਵਿੰਦਰ ਸ਼ਰਮਾ, ਅਨਿਲ ਵਰਮਾ, ਕਰਨ ਮੌਦਗਿਲ, ਦੀਪਿੰਦਰ ਦੀਪੀ ਬਾਬਾ, ਹਰਮੀਤ ਸਿੰਘ, ਸਤੀਸ਼ ਨੀਟੂ, ਸੁਮਿਤ ਕੁਮਾਰ, ਸੋਨੀਆ ਬਘੇਲ ਅਤੇ ਵੀਰੇਂਦਰ ਗੁਪਤਾ ਸਮੇਤ ਹੋਰ ਮੈਂਬਰ ਹਾਜ਼ਰ ਰਹੇ।
ਟਰੱਸਟ ਵੱਲੋਂ ਸਾਲ 2012 ਤੋਂ ਲਗਾਤਾਰ ਵੀਰ ਜੀ ਸਵਰਗ ਧਾਮ ਵਿਖੇ ਲਾਵਾਰਿਸ ਲਾਸ਼ਾਂ ਦਾ ਸ਼ਰਾਧ ਅਤੇ ਭੰਡਾਰੇ ਦੀ ਸੇਵਾ ਨਿਭਾਈ ਜਾ ਰਹੀ ਹੈ। ਇਹ ਸੇਵਾ ਉਨ੍ਹਾਂ ਵਿਛੜੀਆਂ ਰੂਹਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ, ਜਿਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਧਾਰਮਿਕ ਰਸਮਾਂ ਨਿਭਾਉਣ ਲਈ ਕੋਈ ਆਪਣਾ ਮੌਜੂਦ ਨਹੀਂ ਹੁੰਦਾ। ਟਰੱਸਟ ਦਾ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਅਤੇ ਸਮਾਜ ਵਿੱਚ ਸੇਵਾ, ਸੰਵੇਦਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਹੈ।
ਟਰੱਸਟ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੁਝ ਅਸਮਾਜਿਕ ਅਤੇ ਸਵਾਰਥੀ ਤੱਤਾਂ ਵੱਲੋਂ ਇਸ ਸੇਵਾ ਕਾਰਜ ਅਤੇ ਭੰਡਾਰੇ ਦੇ ਨਾਮ ’ਤੇ ਸ਼ਹਿਰ ਵਿੱਚ ਪਰਚੀਆਂ ਕੱਟੇ ਜਾਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸੁਚੇਤ ਰਹਿਣ। ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਤੋਂ ਪਹਿਲਾਂ ਸਬੰਧਤ ਸੰਸਥਾ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਜ਼ਰੂਰ ਕਰਨ।
ਟਰੱਸਟ ਨੇ ਸਪੱਸ਼ਟ ਕੀਤਾ ਕਿ ਲਾਵਾਰਿਸ ਲਾਸ਼ਾਂ ਦਾ ਸ਼ਰਾਧ ਅਤੇ ਭੰਡਾਰੇ ਦੀ ਇਹ ਸੇਵਾ ਸਾਲ 2012 ਤੋਂ ਲਗਾਤਾਰ ਸ਼ਰਧਾ ਅਤੇ ਸਮਰਪਣ ਨਾਲ ਨਿਭਾਈ ਜਾ ਰਹੀ ਹੈ।

