150 ਏਕੜ ਸ਼ਾਮਲਾਤ ਜ਼ਮੀਨ ਮਾਈਨਿੰਗ ਲਈ ਦੇਣ ‘ਤੇ ਜਾਖੜ ਨੇ ਮਾਨ ਸਰਕਾਰ ਨੂੰ ਘੇਰਿਆ, ਤਿੰਨ ਮੰਤਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ

Punjab News : ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ‘ਚ ਮਾਈਨਿੰਗ ਲਈ ਸ਼ਾਮਲਾਤ ਜ਼ਮੀਨ ਦੀ ਵਰਤੋਂ ਅਤੇ ਸਰਹੱਦੀ ਇਲਾਕਿਆਂ ‘ਚ ਖਣਨ ਗਤੀਵਿਧੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਰੀਬ 150 ਏਕੜ ਸ਼ਾਮਲਾਤ ਜ਼ਮੀਨ ਵੱਖ-ਵੱਖ ਲੋਕਾਂ ਨੂੰ ਮਾਈਨਿੰਗ ਲਈ ਦੇਣ ਦਾ ਦੋਸ਼ ਲਾਉਂਦਿਆਂ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਜਾਖੜ ਨੇ ਕਿਹਾ ਕਿ ਇਸ ਮਾਮਲੇ ‘ਚ ਤਿੰਨ ਵਿਭਾਗ ਸਿੱਧੇ ਤੌਰ ‘ਤੇ ਜੁੜੇ ਹੋਏ ਹਨ ਤੇ ਤਿੰਨਾਂ ਮੰਤਰੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਜ਼ਮੀਨ ਮਾਈਨਿੰਗ ਲਈ ਕਿਵੇਂ ਦਿੱਤੀ ਗਈ।

ਉਨ੍ਹਾਂ ਨੇ ਰਾਵੀ ਦਰਿਆ ਦੇ ਆਲੇ-ਦੁਆਲੇ ਤਰਨਤਾਰਨ ਅਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ‘ਚ ਮਾਈਨਿੰਗ ਨੂੰ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਦੱਸਿਆ। ਜਾਖੜ ਨੇ ਅਦਾਲਤ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਸ਼ਾ ਤਸਕਰਾਂ, ਅੱਤਵਾਦੀਆਂ ਅਤੇ ਆਈਐੱਸਆਈ ਦੀ ਹਮਾਇਤ ਪ੍ਰਾਪਤ ਤੱਤਾਂ ਦੀ ਮਦਦ ਕਰ ਸਕਦੀਆਂ ਹਨ। ਉਨ੍ਹਾਂ ਨੇ ਕੌਮੀ ਪਾਰਕਾਂ ਅਤੇ ਜੰਗਲੀ ਜੀਵਾਂ ਦੇ ਸੁਰੱਖਿਅਤ ਖੇਤਰਾਂ ਦੇ ਆਲੇ-ਦੁਆਲੇ ਖਣਨ ਸਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਈਕੋ-ਸੈਂਸੇਟਿਵ ਜ਼ੋਨ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਦਾ ਵੀ ਦੋਸ਼ ਲਾਇਆ। ਕਰੀਬ 90 ਏਕੜ ਜੰਗਲੀ ਖੇਤਰ ਨਾਲ ਜੁੜੇ ਮਾਮਲੇ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਸੁਰੱਖਿਅਤ ਖੇਤਰਾਂ ‘ਚ ਮਾਈਨਿੰਗ ਦੀ ਮਨਜ਼ੂਰੀ ਕਿਵੇਂ ਦਿੱਤੀ ਗਈ। ਜਾਖੜ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਦਸਤਾਵੇਜ਼ੀ ਸਬੂਤ ਹਨ ਅਤੇ ਸਾਹਮਣੇ ਆਇਆ ਮਾਮਲਾ ਹਾਲੇ ਪੂਰੇ ਮਾਮਲੇ ਦਾ ਇਕ ਛੋਟਾ ਜਿਹਾ ਹਿੱਸਾ ਹੈ।

Related Post

More News

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੂਡੋ ਦਾ ਟੂਰਨਾਮੈਂਟ ਕਰਵਾਇਆ ਪਟਿਆਲਾ , 25 ਨਵੰਬਰ ਜਿਲਾ ਜੂਡੋ ਐਸੋਸੀਏਸ਼ਨ ਦੇ ਸੈਕਟਰੀ ਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਜੂਨੀਅਰ ਜੂਡੋ ਚੈਂਪੀਅਨਸ਼ਿੱਪ ਪਟਿਆਲਾ ਜੁੂਡੋ ਐਸੋਸੀਏਸ਼ਨ ਵੱਲੋਂ ਹਰਸ਼ ਜੂਡੋ ਟ੍ਰੇਨਿੰਗ ਸੈਂਟਰ ਸਾਹਿਬ ਨਗਰ ਥੇੜੀ ਵਿਖੇ ਕਰਵਾਈ ਗਈ। ਅੱਜ ਦੇ ਹੋਏ ਲੜਕੀਆਂ ਦੇ ਮੁਕਾਬਲਿਆਂ ਵਿੱਚ -32 ਕਿਲੋ ਭਾਰ ਵਰਗ ਵਿੱਚ ਅਨਮੋਲ ਨੇ ਪਹਿਲਾ ਸੰਜਨਾਂ ਨੇ ਦੂਜਾ,-40 ਕਿਲੋ ਭਾਰ ਵਰਗ ਵਿੱਚ ਆਇਸ਼ਾ ਨੇ ਪਹਿਲਾਂ,ਧਰੁਵੀ ਮਿੱਤਲ ਨੇ ਦੂਜਾ,ਲਵਿਸ਼ਕਾ ਤੇ ਵਿਸ਼ਾਲੀ ਨੇ ਤੀਜਾ,-48 ਕਿਲੋ ਭਾਰ ਵਰਗ ਵਿੱਚ ਬਵੀਕਾ ਨੇ ਪਹਿਲਾ, ਸੁਖਮਣੀ ਨੇ ਦੂਜਾ,ਨਮਨ ਨੇ ਤੀਜਾ,-57 ਕਿਲੋ ਭਾਰ ਵਰਗ ਵਿੱਚ ਮਨਸੀਰਤ ਕੌਰ ਨੇ ਪਹਿਲਾ,ਸਾਨੀਆ ਨੇ ਦੂਜਾ,+57 ਕਿਲੋ ਭਾਰ ਵਰਗ ਵਿੱਚ ਯਸ਼ਨੂਰ ਨੇ ਪਹਿਲਾ,ਵਿਪਨ ਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ -40 ਕਿਲੋ ਭਾਰ ਵਰਗ ਵਿੱਚ ਸੁਖਮਨ ਨੇ ਪਹਿਲਾ ਲਵ ਨੇ ਦੂਜਾ,-45 ਕਿਲੋ ਭਾਰ ਵਰਗ ਵਿੱਚ ਫਤਿਹਵੀਰ ਸਿੰਘ ਨੇ ਪਹਿਲਾ,ਮਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਜੂਡੋ ਦੇ ਕੋਚ ਤੇ ਅੰਤਰਰਾਸ਼ਟਰੀ ਆਫੀਸ਼ੀਅਲ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਕੀ ਖਜਾਨਚੀ ਪਟਿਆਲਾ ਜੁੂਡੋ ਐਸੋਸੀਏਸ਼ਨ, ਇੰਦਰਪਾਲ ਸਿੰਘ ਸੋਨੀ ਸੈਕਟਰੀ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ,ਮੋਂਟੀ ਜੁਡੋ ਕੋਚ, ਰਾਜੇਸ਼ ਕੁਮਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਹਾਜਰ ਸਨ। ।