ਅਕਾਲੀ-ਭਾਜਪਾ ਗਠਜੋੜ ‘ਤੇ HS ਫੂਲਕਾ ਦਾ ਵੱਡਾ ਬਿਆਨ-ਇਹ ਹੋਣਾ ਬਹੁਤ ਜ਼ਰੂਰੀ ਸੀ

Punjab News : ਭਾਜਪਾ-ਅਕਾਲੀ ਗਠਜੋੜ ਹੋਣ ਤੋਂ ਬਾਅਦ ਭਾਜਪਾ ਆਗੂ ਐੱਚ. ਐੱਸ. ਫੂਲਕਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਮਿਹਰ ਨਾਲ ਗੁਰਪੁਰਬ ਦੇ ਦਿਹਾੜੇ ‘ਤੇ ਬਹੁਤ ਵਧੀਆ ਕੰਮ ਹੋਇਆ ਹੈ ਅਤੇ ਅਕਾਲੀ-ਭਾਜਪਾ ਦਾ ਮੁੜ ਤੋਂ ਗਠਜੋੜ ਹੋ ਗਿਆ ਹੈ। ਦੋਵੇਂ ਭਰਾ ਫਿਰ ਇਕ ਵਾਰ ਇਕੱਠੇ ਹੋ ਗਏ ਹਨ। ਫੂਲਕਾ ਨੇ ਕਿਹਾ ਕਿ ਇਹ ਪੰਜਾਬ, ਪੰਥ ਅਤੇ ਦੇਸ਼ ਦੇ ਹਿੱਤ ‘ਚ ਹੈ। ਫੂਲਕਾ ਨੇ ਕਿਹਾ ਕਿ ਇਹ ਸਿਰਫ ਸਿਆਸੀ ਗਠਜੋੜ ਨਹੀਂ, ਸਗੋਂ ਭਾਈਚਾਰਕ ਸਾਂਝ ਦਾ ਗਠਜੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੀਹ ‘ਤੇ ਲਿਆਉਣ ਲਈ ਇਸ ਗਠਜੋੜ ਦਾ ਹੋਣਾ ਬਹੁਤ ਜ਼ਰੂਰੀ ਸੀ। ਫੂਲਕਾ ਨੇ ਇਸ ਦੀ ਸਾਰੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਪੰਜਾਬ ‘ਚ ਸਰਕਾਰ ਬਣਾਵਾਂਗੇ ਅਤੇ ਪੰਜਾਬ ਨੂੰ ਉਸੇ ਤਰੱਕੀ ‘ਤੇ ਲੈ ਕੇ ਜਾਵਾਂਗੇ, ਜਿੱਥੇ ਪੰਜਾਬ ਕਦੇ ਨੰਬਰ ਵਨ ਹੁੰਦਾ ਸੀ।

Related Post