ਆਮ ਵੋਟਰਾਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਸ਼ਿਕਾਇਤਾਂ ਦੇ ਮੋਬਾਇਲ ਨੰਬਰ ਤੇ ਈਮੇਲ ਜਾਰੀ

ਨਗਰ ਨਿਗਮ ਚੋਣਾਂ ਲਈ ਆਈ ਏ ਐਸ ਅਧਿਕਾਰੀ ਡਾ. ਸੇਨੂੰ ਦੁੱਗਲ, ਆਬਜ਼ਰਵਰ ਨਿਯੁਕਤ
 ਆਮ ਵੋਟਰਾਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਸ਼ਿਕਾਇਤਾਂ ਦੇ ਮੋਬਾਇਲ ਨੰਬਰ ਤੇ ਈਮੇਲ ਜਾਰੀ

ਆਮ ਵੋਟਰਾਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਸ਼ਿਕਾਇਤਾਂ ਦੇ ਮੋਬਾਇਲ ਨੰਬਰ ਤੇ ਈਮੇਲ ਜਾਰੀ
ਆਮ ਵੋਟਰਾਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਸ਼ਿਕਾਇਤਾਂ ਦੇ ਮੋਬਾਇਲ ਨੰਬਰ ਤੇ ਈਮੇਲ ਜਾਰੀ

ਪਟਿਆਲਾ, 25 ਨਵੰਬਰ : ਅਨੁਰਾਗ ਸ਼ਰਮਾ
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਨਗਰ ਨਿਗਮ ਪਟਿਆਲਾ ਵਿਚ 30 ਵਾਰਡਾਂ ਦੀਆਂ 28.11.2026 (ਸ਼ਨੀਵਾਰ) ਨੂੰ ਹੋਣ ਵਾਲੀਆਂ ਮੁੜ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈਏਐਸ ਅਧਿਕਾਰੀ ਡਾ. ਸੇਨੂੰ ਦੁੱਗਲ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਆਬਜ਼ਰਵਰ ਡਾ. ਸੇਨੂੰ ਦੁੱਗਲ ਨੇ ਅੱਜ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਦੀਪ ਬਾਵਾ ਨਾਲ ਬੈਠਕ ਕਰਕੇ ਚੋਣਾਂ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਦੌਰਾਨ ਆਬਜ਼ਰਵਰ ਨੇ ਨਗਰ ਨਿਗਮ ਦੇ 30 ਵਾਰਡਾਂ ਦੇ ਆਮ ਵੋਟਰਾਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਸ਼ਿਕਾਇਤਾਂ ਦੇ ਮੋਬਾਇਲ ਨੰਬਰ ‘ ਤੇ 96460-06027 ਅਤੇ ਈ-ਮੇਲ ਆਈ.ਡੀ. patialazp@gmail.com ਜਾਰੀ ਕੀਤੀ।ਆਬਜ਼ਰਵਰ ਨੇ ਕਿਹਾ ਕਿ ਕਿਸੇ ਵੀ ਸਮੇਂ ਇਨ੍ਹਾਂ ਨੰਬਰਾਂ ਅਤੇ ਈਮੇਲ ‘ਤੇ ਨਗਰ ਨਿਗਮ ਦੀਆਂ ਮੁੜ ਚੋਣਾਂ 2026 ਬਾਬਤ ਸੰਪਰਕ ਕੀਤਾ ਜਾ ਸਕਦਾ ਹੈ।
ਏ.ਡੀ.ਸੀ ਕੁਲਦੀਪ ਬਾਵਾ ਨੇ ਦੱਸਿਆ ਕਿ ਡਾ. ਸੇਨੂੰ ਦੁੱਗਲ ਮਿਤੀ 28 ਨਵੰਬਰ ਤੱਕ ਪਟਿਆਲਾ ਵਿਖੇ ਬਤੌਰ ਆਬਜ਼ਰਵਰ ਤਾਇਨਾਤ ਰਹਿਣਗੇ।

Related Post

More News

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੂਡੋ ਦਾ ਟੂਰਨਾਮੈਂਟ ਕਰਵਾਇਆ ਪਟਿਆਲਾ , 25 ਨਵੰਬਰ ਜਿਲਾ ਜੂਡੋ ਐਸੋਸੀਏਸ਼ਨ ਦੇ ਸੈਕਟਰੀ ਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਜੂਨੀਅਰ ਜੂਡੋ ਚੈਂਪੀਅਨਸ਼ਿੱਪ ਪਟਿਆਲਾ ਜੁੂਡੋ ਐਸੋਸੀਏਸ਼ਨ ਵੱਲੋਂ ਹਰਸ਼ ਜੂਡੋ ਟ੍ਰੇਨਿੰਗ ਸੈਂਟਰ ਸਾਹਿਬ ਨਗਰ ਥੇੜੀ ਵਿਖੇ ਕਰਵਾਈ ਗਈ। ਅੱਜ ਦੇ ਹੋਏ ਲੜਕੀਆਂ ਦੇ ਮੁਕਾਬਲਿਆਂ ਵਿੱਚ -32 ਕਿਲੋ ਭਾਰ ਵਰਗ ਵਿੱਚ ਅਨਮੋਲ ਨੇ ਪਹਿਲਾ ਸੰਜਨਾਂ ਨੇ ਦੂਜਾ,-40 ਕਿਲੋ ਭਾਰ ਵਰਗ ਵਿੱਚ ਆਇਸ਼ਾ ਨੇ ਪਹਿਲਾਂ,ਧਰੁਵੀ ਮਿੱਤਲ ਨੇ ਦੂਜਾ,ਲਵਿਸ਼ਕਾ ਤੇ ਵਿਸ਼ਾਲੀ ਨੇ ਤੀਜਾ,-48 ਕਿਲੋ ਭਾਰ ਵਰਗ ਵਿੱਚ ਬਵੀਕਾ ਨੇ ਪਹਿਲਾ, ਸੁਖਮਣੀ ਨੇ ਦੂਜਾ,ਨਮਨ ਨੇ ਤੀਜਾ,-57 ਕਿਲੋ ਭਾਰ ਵਰਗ ਵਿੱਚ ਮਨਸੀਰਤ ਕੌਰ ਨੇ ਪਹਿਲਾ,ਸਾਨੀਆ ਨੇ ਦੂਜਾ,+57 ਕਿਲੋ ਭਾਰ ਵਰਗ ਵਿੱਚ ਯਸ਼ਨੂਰ ਨੇ ਪਹਿਲਾ,ਵਿਪਨ ਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ -40 ਕਿਲੋ ਭਾਰ ਵਰਗ ਵਿੱਚ ਸੁਖਮਨ ਨੇ ਪਹਿਲਾ ਲਵ ਨੇ ਦੂਜਾ,-45 ਕਿਲੋ ਭਾਰ ਵਰਗ ਵਿੱਚ ਫਤਿਹਵੀਰ ਸਿੰਘ ਨੇ ਪਹਿਲਾ,ਮਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਜੂਡੋ ਦੇ ਕੋਚ ਤੇ ਅੰਤਰਰਾਸ਼ਟਰੀ ਆਫੀਸ਼ੀਅਲ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਕੀ ਖਜਾਨਚੀ ਪਟਿਆਲਾ ਜੁੂਡੋ ਐਸੋਸੀਏਸ਼ਨ, ਇੰਦਰਪਾਲ ਸਿੰਘ ਸੋਨੀ ਸੈਕਟਰੀ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ,ਮੋਂਟੀ ਜੁਡੋ ਕੋਚ, ਰਾਜੇਸ਼ ਕੁਮਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਹਾਜਰ ਸਨ। ।