70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ

70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ


ਪਟਿਆਲਾ , ਅਕਤੂਬਰ 8 : ਅਨੁਰਾਗ ਸ਼ਰਮਾ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅਥਲੈਟਿਕਸ ਦੇ ਵੱਖ ਵੱਖ ਇਵੈਂਟਸ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ।ਅੰਡਰ-14 ਲੜਕਿਆਂ ਦੇ 600 ਮੀਟਰ ਦੇ ਵਿੱਚ ਪਿਯੂਸ਼ ਮਿਸ਼ਰਾ ਨੇ ਪਹਿਲਾ,ਬਾਨੂ ਰਾਣਾ ਨੇ ਦੂਜਾ,ਵਿਸ਼ਨੂ ਆਨੰਦ ਨੇ ਤੀਜਾ, ਅੰਡਰ-14 ਲੜਕੀਆਂ ਦੇ 600 ਮੀਟਰ ਦੇ ਵਿੱਚ ਕਾਰਜਨੀਤ ਕੌਰ ਨੇ ਪਹਿਲਾ,ਅੰਸ਼ੁਲ ਨੇ ਦੂਜਾ, ਅੰਗਦਜੋਤ ਨੇ ਤੀਜਾ,ਅੰਡਰ-14 100 ਮੀਟਰ ਲੜਕਿਆਂ ਦੇ ਵਿੱਚ ਬਭ ਸਾਗਰ ਨੇ ਪਹਿਲਾ, ਅਮਰਪਾਲ ਸਿੰਘ ਨੇ ਦੂਜਾ, ਹਰਸ਼ ਬਾਬ ਨੇ ਤੀਜਾ,ਅੰਡਰ-17 ਲੜਕਿਆਂ ਦੇ 100 ਮੀਟਰ ਦੇ ਵਿੱਚ ਸ਼ਾਨ ਨੇ ਪਹਿਲਾ, ਏਕਮਜੋਤ ਸਿੰਘ ਨੇ ਦੂਜਾ ਅਤੇ ਸੰਜੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਅਮਨਿੰੰਦਰ ਸਿੰਘ ਬਾਬਾ,ਬਲਵਿੰਦਰ ਸਿੰਘ ਜੱਸਲ,ਗੁਰਪ੍ਰੀਤ ਸਿੰਘ ਟਿਵਾਣਾ, ਰਾਜਿੰਦਰ ਸਿੰਘ,ਜਰਨੈਲ ਸਿੰਘ, ਸੁਰਿੰਦਰਪਾਲ ਸਿੰਘ ਐਸਪੀ, ਹਰੀਸ਼ ਸਿੰਘ ਰਾਵਤ, ਅਮਨਦੀਪ ਕੌਰ, ਇੰਦਰਵੀਰਪਾਲ ਕੌਰ,ਰੁਪਿੰਦਰ ਕੌਰ,ਗੁਰਪ੍ਰੀਤ ਸਿੰਘ ਬਾਜਵਾ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

