ਜ਼ੋਨਲ ਖੋ ਖੋ ਟੂਰਨਾਮੈਂਟ ਵਿੱਚ ਮੈਣ ਅਤੇ ਧਬਲਾਨ ਸਕੂਲ ਛਾਏ

ਜ਼ੋਨਲ ਖੋ ਖੋ ਟੂਰਨਾਮੈਂਟ ਵਿੱਚ ਮੈਣ ਅਤੇ ਧਬਲਾਨ ਸਕੂਲ ਛਾਏ
ਜ਼ੋਨਲ ਖੋ ਖੋ ਟੂਰਨਾਮੈਂਟ ਵਿੱਚ ਮੈਣ ਅਤੇ ਧਬਲਾਨ ਸਕੂਲ ਛਾਏ
ਜ਼ੋਨਲ ਖੋ ਖੋ ਟੂਰਨਾਮੈਂਟ ਵਿੱਚ ਮੈਣ ਅਤੇ ਧਬਲਾਨ ਸਕੂਲ ਛਾਏ
ਪਟਿਆਲਾ (ਅਨੁਰਾਗ ਸ਼ਰਮਾ

ਜ਼ੋਨਲ ਖੋ ਖੋ ਟੂਰਨਾਮੈਂਟ ਵਿੱਚ ਮੈਣ ਅਤੇ ਧਬਲਾਨ ਸਕੂਲ ਛਾਏ
ਜ਼ੋਨਲ ਖੋ ਖੋ ਟੂਰਨਾਮੈਂਟ ਵਿੱਚ ਮੈਣ ਅਤੇ ਧਬਲਾਨ ਸਕੂਲ ਛਾਏ

)-ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ੋਨ ਪਟਿਆਲਾ-2 ਦਾ ਜ਼ੋਨਲ ਖੋ ਖੋ ਟੂਰਨਾਮੈਂਟ ਦਾ ਆਯੋਜਨ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਹ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ), ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ) ਅਤੇ ਸ਼੍ਰੀ ਸੁਖਦੀਪ ਸਿੰਘ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹਿਆ। ਜੋਨਲ ਖੋ ਖੋ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਸਾਰੇ ਮੈਚ ਬਹੁਤ ਹੀ ਸ਼ਾਨਦਾਰ ਅਤੇ ਰੋਮਾਂਚਕ ਰਹੇ। ਜੋਨਲ ਖੋ ਖੋ ਟੂਰਨਾਮੈਂਟ ਅੰਡਰ 14 ਮੁੰਡਿਆਂ ਵਿੱਚ ਸਰਕਾਰੀ ਮਿਡਲ ਸਕੂਲ ਮੈਣ ਨੇ ਪਹਿਲਾ, ਸਰਕਾਰੀ ਹਾਈ ਸਕੂਲ ਧਬਲਾਨ ਨੇ ਦੂਜਾ ਅਤੇ ਬੁੱਢਾ ਦਲ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਜੋਨਲ ਖੋ ਖੋ ਟੂਰਨਾਮੈਂਟ ਅੰਡਰ 17 ਮੁੰਡਿਆਂ ਵਿੱਚ ਸਰਕਾਰੀ ਹਾਈ ਸਕੂਲ ਧਬਲਾਨ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਮੈਣ ਨੇ ਦੂਜਾ ਅਤੇ ਬੁੱਢਾ ਦਲ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਟੂਰਨਾਮੈਂਟ ਦੇ ਸੁਚੱਜੇ ਸੰਚਾਲਨ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਤੌਰ ‘ਤੇ ਸ੍ਰੀਮਤੀ ਰੁਪਿੰਦਰ ਕੌਰ, ਸ਼੍ਰੀਮਤੀ ਰਵਿੰਦਰ ਪਾਲ ਕੌਰ, ਸ੍ਰੀਮਤੀ ਯਾਦਵਿੰਦਰ ਕੌਰ, ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਸੰਦੀਪ ਕੌਰ, ਸ੍ਰੀ ਬਕਸ਼ੀਸ਼ ਸਿੰਘ, ਸ੍ਰੀ ਜਸਦੇਵ ਸਿੰਘ, ਸ੍ਰੀ ਸੁਰਿੰਦਰਪਾਲ ਸਿੰਘ, ਸ਼੍ਰੀਮਤੀ ਜਾਹੀਦਾ ਕੁਰੇਸ਼ੀ, ਸ਼੍ਰੀਮਤੀ ਵਰਿੰਦਰ ਕੌਰ, ਸ਼੍ਰੀ ਯਸ਼ਦੀਪ ਸਿੰਘ ਵਾਲੀਆ, ਮਿਸ ਕਿਰਨਜੋਤ ਕੌਰ, ਮਨਪ੍ਰੀਤ ਸਿੰਘ ਸ਼ੇਰਮਾਜਰਾ (ਪ੍ਰੈਸ ਇੰਚਾਰਜ) ਸਮੇਤ ਹੋਰ ਅਧਿਆਪਕ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਟੂਰਨਾਮੈਂਟ ਕਮੇਟੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।

Related Post