ਕੈਨੇਡਾ ’ਚ LMIA ਦਾ ਨਵਾਂ ਨਿਯਮ!

ਜੇ ਤੁਸੀਂ ਕੈਨੇਡਾ ਜਾਣ ਲਈ LMIA ਵਾਲੀ ਨੌਕਰੀ ਦੀ ਭਾਲ ਕਰ ਰਹੇ ਹੋ… ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ! ਕਿਉਂਕਿ ਕੈਨੇਡਾ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਹਰ ਕੰਪਨੀ ਜਾਂ ਰੁਜ਼ਗਾਰ ਏਜੰਸੀ ਵਿਦੇਸ਼ੀ ਕਾਮੇ ਲਈ LMIA ਨਹੀਂ ਲੈ ਸਕੇਗੀ। ਖ਼ਾਸ ਕਰਕੇ ਉਹ ਮਾਮਲੇ, ਜਿੱਥੇ ਕਾਗਜ਼ਾਂ ’ਚ ਇੱਕ ਕੰਪਨੀ ਮਾਲਕ ਬਣੀ ਹੋਵੇ ਪਰ ਕੰਮ ਕਿਸੇ ਹੋਰ ਕਾਰੋਬਾਰ ਲਈ ਕਰਨਾ ਹੋਵੇ। ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਤਹਿਤ ਇਹ ਸਪਸ਼ਟ ਕੀਤਾ ਹੈ ਕਿ LMIA ਲਈ ਅਸਲ ਨੌਕਰੀਦਾਤਾ ਕੌਣ ਹੈ, ਇਸ ਨੂੰ ਬਹੁਤ ਧਿਆਨ ਨਾਲ ਦੇਖਿਆ ਜਾਵੇਗਾ। ਸਰਕਾਰ ਇਹ ਵੇਖੇਗੀ ਕਿ ਵਿਦੇਸ਼ੀ ਕਾਮੇ ਨੂੰ ਅਸਲ ਵਿੱਚ ਕੌਣ ਕੰਮ ਦਿੰਦਾ ਹੈ, ਕੌਣ ਉਸ ਦੀ ਨਿਗਰਾਨੀ ਕਰਦਾ ਹੈ, ਕੌਣ ਤਨਖਾਹ ਦਿੰਦਾ ਹੈ ਅਤੇ ਕੰਮ ਕਿੱਥੇ, ਕਦੋਂ ਤੇ ਕਿਵੇਂ ਕਰਨਾ ਹੈ—ਇਹ ਫੈਸਲਾ ਕੌਣ ਕਰਦਾ ਹੈ।

2 ਅਕਤੂਬਰ ਨੂੰ Google Pay, PhonePe, Paytm ਚੱਲਣਗੇ ਜਾਂ ਨਹੀਂ?

ਇਸਦਾ ਮਤਲਬ ਹੈ ਕਿ ਜਿਹੜੀਆਂ ਸਟਾਫਿੰਗ ਜਾਂ ਰੁਜ਼ਗਾਰ ਏਜੰਸੀਆਂ ਸਿਰਫ਼ ਕਾਮਿਆਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਕਾਰੋਬਾਰ ਵਿੱਚ ਭੇਜਦੀਆਂ ਹਨ, ਉਹ ਉਸ ਤੀਜੀ ਕੰਪਨੀ ਲਈ LMIA ਪ੍ਰਾਪਤ ਨਹੀਂ ਕਰ ਸਕਣਗੀਆਂ। ਇਸਦੇ ਨਾਲ ਹੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਐਂਪਲੌਇਰ ਆਫ਼ ਰਿਕਾਰਡ, ਯਾਨੀ ਈ.ਓ.ਆਰ. ਮਾਡਲ, LMIA ਲਈ ਸਪਾਂਸਰ ਵਜੋਂ ਯੋਗ ਨਹੀਂ ਹੋਵੇਗਾ। ਇੱਕ ਹੋਰ ਮਹੱਤਵਪੂਰਨ ਗੱਲ—ਵਿਦੇਸ਼ੀ ਕਾਮੇ ਨੂੰ ਸਿਰਫ਼ ਤਨਖਾਹ, ਕਰ ਜਾਂ ਹੋਰ ਜ਼ਿੰਮੇਵਾਰੀਆਂ ਤੋਂ ਬਚਣ ਲਈ ਆਜ਼ਾਦ ਠੇਕੇਦਾਰ ਨਹੀਂ ਬਣਾਇਆ ਜਾ ਸਕਦਾ। ਸਰਕਾਰ ਮੁਤਾਬਕ ਕਾਮੇ ਦੀ ਸਥਿਤੀ ਅਸਲ ਨੌਕਰੀਦਾਤਾ-ਕਾਮੇ ਦੇ ਰਿਸ਼ਤੇ ਦੇ ਅਨੁਸਾਰ ਹੋਣੀ ਚਾਹੀਦੀ ਹੈ।

ਘਰ ਬਣਾਉਣ ਵਾਲਿਆਂ ਲਈ ਵੱਡਾ ਝਟਕਾ! ਅਕਤੂਬਰ ‘ਚ ਮਹਿੰਗਾ ਹੋਵੇਗਾ ਸੀਮਿੰਟ

ਜੇ ਕੋਈ ਵਿਦੇਸ਼ੀ ਕਾਮਾ ਪਹਿਲਾਂ ਹੀ LMIA ਅਧਾਰਿਤ ਵਰਕ ਪਰਮਿਟ ’ਤੇ ਕੈਨੇਡਾ ਵਿੱਚ ਕੰਮ ਕਰ ਰਿਹਾ ਹੈ, ਤਾਂ ਨਵੀਂ LMIA ਲਈ ਅਰਜ਼ੀ ਦੇਣ ਜਾਂ ਵਰਕ ਪਰਮਿਟ ਵਧਾਉਣ ਤੋਂ ਪਹਿਲਾਂ ਉਸ ਦੀ ਨੌਕਰੀ ਦੀ ਬਣਤਰ ਅਤੇ ਅਸਲ ਨੌਕਰੀਦਾਤਾ ਵਾਲੇ ਰਿਸ਼ਤੇ ਦੀ ਸਮੀਖਿਆ ਕਰਨਾ ਮਹੱਤਵਪੂਰਨ ਹੋਵੇਗਾ। ਸੋ ਜੇ ਤੁਸੀਂ ਕੈਨੇਡਾ ਲਈ LMIA ਰਾਹੀਂ ਜਾਣ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ਼ ਇਹ ਨਾ ਦੇਖੋ ਕਿ LMIA ਕੌਣ ਦੇ ਰਿਹਾ ਹੈ—ਇਹ ਵੀ ਪਤਾ ਕਰੋ ਕਿ ਕੈਨੇਡਾ ਵਿੱਚ ਤੁਹਾਡਾ ਅਸਲ ਨੌਕਰੀਦਾਤਾ ਕੌਣ ਹੋਵੇਗਾ ਅਤੇ ਤੁਹਾਡੇ ਕੰਮ ਨੂੰ ਅਸਲ ਵਿੱਚ ਕੌਣ ਨਿਰਦੇਸ਼ਿਤ ਕਰੇਗਾ। ਕਿਉਂਕਿ ਨਵੇਂ ਨਿਯਮਾਂ ਤਹਿਤ ਇਹ ਗੱਲ ਹੁਣ ਬਹੁਤ ਅਹਿਮ ਹੋ ਗਈ ਹੈ।

Related Post