ਜੇਕਰ ਤੁਹਾਡੇ ਘਰ ਵਿੱਚ 5 ਤੋਂ 17 ਸਾਲ ਦੀ ਉਮਰ ਦਾ ਬੱਚਾ ਹੈ ਅਤੇ ਉਸ ਦਾ ਆਧਾਰ ਕਾਰਡ ਬਣਿਆ ਹੋਇਆ ਹੈ, ਤਾਂ ਇਹ ਖ਼ਬਰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ। ਕਿਉਂਕਿ 30 ਸਤੰਬਰ ਦੀ ਤਾਰੀਖ ਬਹੁਤ ਨੇੜੇ ਆ ਚੁੱਕੀ ਹੈ, ਅਤੇ ਇਸ ਤੋਂ ਪਹਿਲਾਂ ਬੱਚੇ ਦੇ ਆਧਾਰ ਨਾਲ ਜੁੜਿਆ ਇੱਕ ਜ਼ਰੂਰੀ ਕੰਮ ਕਰਵਾ ਲਿਆ ਤਾਂ ਫਿਲਹਾਲ ਫੀਸ ਦੇਣ ਤੋਂ ਬਚਿਆ ਜਾ ਸਕਦਾ ਹੈ। ਜੀ ਹਾਂ, ਗੱਲ ਹੋ ਰਹੀ ਹੈ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਦੀ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਵੱਲੋਂ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਨੂੰ 30 ਸਤੰਬਰ 2026 ਤੱਕ ਮੁਫ਼ਤ ਰੱਖਿਆ ਗਿਆ ਹੈ। ਇਸ ਲਈ ਜੇਕਰ ਤੁਹਾਡੇ ਬੱਚੇ ਦਾ ਇਹ ਅਪਡੇਟ ਅਜੇ ਬਾਕੀ ਹੈ, ਤਾਂ ਮਾਪਿਆਂ ਲਈ ਇਹ ਕੰਮ ਸਮੇਂ ਸਿਰ ਕਰਵਾ ਲੈਣਾ ਫਾਇਦੇਮੰਦ ਰਹੇਗਾ। ਹੁਣ ਤੁਹਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਬਾਇਓਮੈਟ੍ਰਿਕ ਅਪਡੇਟ ਆਖ਼ਿਰ ਕਰਵਾਉਣਾ ਕਿਉਂ ਪੈਂਦਾ ਹੈ? ਬੱਚਿਆਂ ਦੀ ਉਮਰ ਵਧਣ ਦੇ ਨਾਲ ਉਨ੍ਹਾਂ ਦੇ ਫਿੰਗਰਪ੍ਰਿੰਟ, ਅੱਖਾਂ ਦੀ ਸਕੈਨਿੰਗ ਅਤੇ ਚਿਹਰੇ ਵਿੱਚ ਬਦਲਾਅ ਆਉਂਦੇ ਹਨ। ਇਸ ਕਰਕੇ ਆਧਾਰ ਵਿੱਚ ਦਰਜ ਬਾਇਓਮੈਟ੍ਰਿਕ ਜਾਣਕਾਰੀ ਨੂੰ ਵੀ ਸਮੇਂ ਅਨੁਸਾਰ ਅਪਡੇਟ ਕੀਤਾ ਜਾਂਦਾ ਹੈ। ਛੋਟੇ ਬੱਚੇ ਦਾ ਆਧਾਰ ਬਣਾਉਂਦੇ ਸਮੇਂ ਆਮ ਤੌਰ ’ਤੇ ਉਸ ਦੀ ਫੋਟੋ ਅਤੇ ਜ਼ਰੂਰੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ। 5 ਸਾਲ ਤੋਂ ਘੱਟ ਉਮਰ ਵਿੱਚ ਆਮ ਤੌਰ ’ਤੇ ਫਿੰਗਰਪ੍ਰਿੰਟ ਅਤੇ ਅੱਖਾਂ ਦੀ ਸਕੈਨਿੰਗ ਵਰਗੀ ਬਾਇਓਮੈਟ੍ਰਿਕ ਜਾਣਕਾਰੀ ਨਹੀਂ ਲਈ ਜਾਂਦੀ। ਪਰ ਜਦੋਂ ਬੱਚਾ 5 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ, ਤਾਂ ਪਹਿਲੀ ਵਾਰ ਉਸ ਦਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਹੁੰਦਾ ਹੈ। ਇਸ ਦੌਰਾਨ ਬੱਚੇ ਦੇ ਨਵੇਂ ਫਿੰਗਰਪ੍ਰਿੰਟ, ਅੱਖਾਂ ਦੀ ਸਕੈਨਿੰਗ ਅਤੇ ਫੋਟੋ ਨੂੰ ਆਧਾਰ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ।
1 ਅਕਤੂਬਰ ਤੋਂ ਦੁੱਧ ਲਈ ਮਚ ਸਕਦਾ ਹੈ ਹਾਹਾਕਾਰ?
ਇਸ ਤੋਂ ਬਾਅਦ ਜਦੋਂ ਬੱਚਾ 15 ਸਾਲ ਦੀ ਉਮਰ ਵਿੱਚ ਪਹੁੰਚਦਾ ਹੈ, ਤਾਂ ਇੱਕ ਹੋਰ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਕਰਵਾਇਆ ਜਾਂਦਾ ਹੈ। ਇਸ ਲਈ ਜੇਕਰ ਤੁਹਾਡੇ ਬੱਚੇ ਦੀ ਉਮਰ 5 ਸਾਲ ਜਾਂ 15 ਸਾਲ ਦੇ ਆਸ-ਪਾਸ ਹੈ, ਤਾਂ ਆਪਣੇ ਆਧਾਰ ਰਿਕਾਰਡ ਦੀ ਜਾਂਚ ਜ਼ਰੂਰ ਕਰ ਲਓ ਕਿ ਬਾਇਓਮੈਟ੍ਰਿਕ ਅਪਡੇਟ ਬਾਕੀ ਤਾਂ ਨਹੀਂ। ਖ਼ਾਸ ਗੱਲ ਇਹ ਹੈ ਕਿ 30 ਸਤੰਬਰ 2026 ਤੱਕ ਇਹ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਮੁਫ਼ਤ ਕਰਵਾਉਣ ਦੀ ਸਹੂਲਤ ਹੈ। ਇਸ ਲਈ ਆਖਰੀ ਸਮੇਂ ਦੀ ਭੀੜ ਤੋਂ ਬਚਣ ਲਈ ਮਾਪਿਆਂ ਨੂੰ ਪਹਿਲਾਂ ਹੀ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬੱਚੇ ਦਾ ਅਪਡੇਟ ਬਾਕੀ ਹੈ ਜਾਂ ਨਹੀਂ। ਅਤੇ ਜੇਕਰ ਅਪਡੇਟ ਲਾਜ਼ਮੀ ਹੈ ਤਾਂ 30 ਸਤੰਬਰ ਤੋਂ ਪਹਿਲਾਂ ਇਸ ਨੂੰ ਪੂਰਾ ਕਰਵਾ ਲੈਣਾ ਮਹੱਤਵਪੂਰਨ ਹੈ, ਤਾਂ ਜੋ ਮੌਜੂਦਾ ਮੁਫ਼ਤ ਸਹੂਲਤ ਦਾ ਲਾਭ ਲਿਆ ਜਾ ਸਕੇ। ਤਾਂ ਜੇਕਰ ਤੁਹਾਡੇ ਘਰ ਵਿੱਚ ਬੱਚੇ ਦਾ ਆਧਾਰ ਬਣਿਆ ਹੋਇਆ ਹੈ, ਉਮਰ ਚੈੱਕ ਕਰੋ, ਆਧਾਰ ਰਿਕਾਰਡ ਚੈੱਕ ਕਰੋ ਅਤੇ ਜੇ ਬਾਇਓਮੈਟ੍ਰਿਕ ਅਪਡੇਟ ਬਾਕੀ ਹੈ ਤਾਂ ਦੇਰੀ ਨਾ ਕਰੋ। ਕਿਉਂਕਿ 30 ਸਤੰਬਰ ਤੋਂ ਬਾਅਦ ਮੁਫ਼ਤ ਸਹੂਲਤ ਖ਼ਤਮ ਹੋਣ ’ਤੇ ਨਿਯਮਾਂ ਅਨੁਸਾਰ ਫੀਸ ਲਾਗੂ ਹੋ ਸਕਦੀ ਹੈ। ਇਸ ਜਾਣਕਾਰੀ ਨੂੰ ਆਪਣੇ ਘਰ-ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਨਾਲ ਵੀ ਜ਼ਰੂਰ ਸਾਂਝਾ ਕਰੋ, ਤਾਂ ਜੋ ਕਿਸੇ ਬੱਚੇ ਦਾ ਇਹ ਜ਼ਰੂਰੀ ਅਪਡੇਟ ਸਮੇਂ ਸਿਰ ਹੋ ਸਕੇ।

