ਡੇਰਾ ਮੁੱਖੀ–ਮਜੀਠੀਆ ਜੇਲ੍ਹ ਮੁਲਾਕਾਤ ‘ਤੇ ਤਲਬੀਰ ਗਿੱਲ ਦਾ ਦਾਅਵਾ, “ਸਭ ਕੁਝ BJP ਨੇ ਕਰਵਾਇਆ”

ਅੰਮ੍ਰਿਤਸਰ : ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ ਵਿੱਚ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਮੁਲਾਕਾਤ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਜੀਠਾ ਹਲਕੇ ਤੋਂ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਇਸ ਮਾਮਲੇ ‘ਤੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਇਹ ਸਾਰੀ ਕਾਰਵਾਈ ਭਾਜਪਾ ਦੀ ਰਣਨੀਤੀ ਦਾ ਹਿੱਸਾ ਹੈ। ਤਲਬੀਰ ਗਿੱਲ ਨੇ ਦਾਅਵਾ ਕੀਤਾ ਕਿ ਦੇਸ਼ ਭਰ ਵਿੱਚ ਇਹ ਗੱਲ ਜਾਣੀ ਜਾਂਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਵਿੱਚ ਮਜੀਠੀਆ ਨਾਲ ਮਿਲਣ ਕਿਉਂ ਗਏ ਸਨ।

ਮੌਸਮ ਨੇ ਬਦਲਿਆ ਮਿਜ਼ਾਜ, 15 ਜ਼ਿਲ੍ਹਿਆਂ ਲਈ ਵੱਡੀ ਚੇਤਾਵਨੀ

ਉਨ੍ਹਾਂ ਕਿਹਾ ਕਿ ਡੇਰਾ ਮੁੱਖੀ ਅਤੇ ਮਜੀਠੀਆ ਦਰਮਿਆਨ ਹੋਈਆਂ ਇਹ ਮੁਲਾਕਾਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਚਰਚਾ ਦਾ ਵਿਸ਼ਾ ਬਣਣਗੀਆਂ ਅਤੇ ਇਸ ਸਬੰਧੀ ਕਈ ਅਹੰਕਾਰਪੂਰਕ ਗੱਲਾਂ ਸਾਹਮਣੇ ਆ ਸਕਦੀਆਂ ਹਨ। ਤਲਬੀਰ ਗਿੱਲ ਮੁਤਾਬਕ, ਇਹ ਮਾਮਲਾ ਸਿਰਫ਼ ਇਕ ਮੁਲਾਕਾਤ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਇਸ ਦੇ ਸਿਆਸੀ ਮਤਲਬ ਵੀ ਸਮੇਂ ਦੇ ਨਾਲ ਸਪਸ਼ਟ ਹੋ ਜਾਣਗੇ।  ਇਸ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਮੁੱਖੀ ਨੂੰ ਲੈ ਕੇ ਕੀਤੇ ਗਏ ਟਵੀਟ ‘ਤੇ ਵੀ ਤਲਬੀਰ ਸਿੰਘ ਗਿੱਲ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਕੋਈ ਵੀ ਗਲਤ ਜਾਂ ਅਣਉਚਿਤ ਗੱਲ ਨਹੀਂ ਕਹੀ।

ਕਾਂਗਰਸ ਆਗੂ ਖੁਦ ਦੇਸ਼ ਦੇ ਖ਼ਿਲਾਫ਼ ਬੋਲਦੇ ਹਨ ਪਰ ਦੂਜਿਆਂ ‘ਤੇ ਦੇਸ਼ਦ੍ਰੋਹ ਦੇ ਇਲਜ਼ਾਮ ਲਗਾਉਂਦੇ: ਰਵਨੀਤ ਸਿੰਘ ਬਿੱਟੂ

ਗਿੱਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਕਿਸੇ ਨੂੰ ਦੋਸ਼ੀ ਜਾਂ ਬੇਦੋਸ਼ ਕਰਾਰ ਦੇਣਾ ਅਦਾਲਤ ਦਾ ਕੰਮ ਹੈ, ਨਾ ਕਿ ਕਿਸੇ ਧਾਰਮਿਕ ਮੁਖੀ ਦਾ।ਤਲਬੀਰ ਗਿੱਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਬਿਕਰਮ ਮਜੀਠੀਆ ਦੋਸ਼ੀ ਹੈ ਜਾਂ ਨਹੀਂ—ਇਹ ਫੈਸਲਾ ਨਾ ਤਾਂ ਕੋਈ ਬਾਬਾ ਕਰੇਗਾ ਅਤੇ ਨਾ ਹੀ ਕੋਈ ਸਿਆਸੀ ਦਬਾਅ। ਇਹ ਫੈਸਲਾ ਸਿਰਫ਼ ਅਤੇ ਸਿਰਫ਼ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਹੋਵੇਗਾ। ਫਿਲਹਾਲ, ਡੇਰਾ ਮੁੱਖੀ ਅਤੇ ਮਜੀਠੀਆ ਦੀ ਜੇਲ੍ਹ ਮੁਲਾਕਾਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਚਰਚਾ ਤੇਜ਼ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਗਰਮਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Related Post