ਪੰਜਾਬ ਰੋਡਵੇਜ ,ਪਨਬਸ, ਪੀਆਰਟੀਸੀ ,ਕੰਟਰੈਕਟ ਵਰਕਰ ਯੂਨੀਅਨ 25/11 ਪਟਿਆਲਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ . ਹਰਕੇਸ਼ ਕੁਮਾਰ ਵਿੱਕੀ.
ਅੱਜ ਮਿਤੀ 5-10-2024 ਨੂੰ ਸਮੂਹ ਵਰਕਰਾ ਦੀ ਮਜੂਦਗੀ ਵਿਚ ਪੀਆਰਟੀਸੀ ਪਟਿਆਲਾ ਵਿਚ ਕਮੇਟੀ ਦੀ ਸਾਲਾਨਾ ਇਜਲਾਸ ਵਿੱਚ ਡੀਪੂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਚੋਣ ਹੋਣ ਉਪਰੰਤ ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਵਿਆਖਿਆ ਸਹਿਤ ਪਿਛਲ਼ੇ ਸਮੇਂ ਵਿੱਚ ਲੜੇ ਘੋਲਾ ਅਤੇ ਆਉਣ ਵਾਲੇ ਸਮੇਂ ਵਿੱਚ ਹੱਕੀ ਤੇ ਜਾਇਜ ਮੰਗਾਂ ਦੇ ਘੋਲਾ ਪ੍ਰਤੀ ਚਾਨਣਾ ਪਾਇਆ, ਅਤੇ ਆਉਣ ਵਾਲੇ ਸੰਗਰਸ ਪਤ੍ਰੀ ਵਰਕਰਾ ਨੂੰ ਲਾਮਬੰਦ ਕੀਤਾ , ਡੀਪੂ ਵਿੱਚ ਕੰਮ ਕਰਦੇ ਵਰਕਰਾ ਨੇਂ ਆਪਸੀ ਸਹਿਮਤੀ ਨਾਲ ਲੀਡਰ ਸੀਪ ਦੀ ਚੋਣ ਕੀਤੀ, ਸੁਝਵਾਨ, ਪੜ੍ਹੇ ਲਿਖੇ ਨੌਜਵਾਨਾਂ ਨੂੰ ਚੁਣ ਕੇ ਅੱਗੇ ਲੈਕੇ ਆਏ, ਚੋਣ ਕੀਤੇ ਆਗੂ ਸਾਹਿਬਾਨ ਦੇ ਨਾਂਮ
1,, ਸੂਬਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ
2,, ਡੀਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ
3,, ਡੀਪੂ ਸੈਕਟਰੀ ਜਸਦੀਪ ਸਿੰਘ ਲਾਲੀ
4,, ਚੈਅਰਮੈਨ ਸੁਲਤਾਨ ਸਿੰਘ
5,, ਕੈਸ਼ੀਅਰ ਅਤਿੰਦਰਪਾਲ ਸਿੰਘ
6,, ਸਰਪ੍ਰਸਤ ਗੁਰਪ੍ਰੀਤ ਸਿੰਘ
7,, ਸੀਨੀਅਰ ਮੀਤ ਪ੍ਰਧਾਨ ਹਰਮਨ ਸਿੰਘ
8,, ਜੁਆਇਟ ਸੈਕਟਰੀ ਜਤਿੰਦਰ ਸਿੰਘ ਬਿੱਲਾ
9,, ਵਰਕਸਾਪ ਪ੍ਰਧਾਨ ਹਰਜਿੰਦਰ ਸਿੰਘ ਗੋਰਾ
10,, ਮੁੱਖ ਸਲਾਕਾਰ ਵੀਰ ਚੰਦ ਸ਼ਰਮਾ ਜੀ
ਡੀਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ, ਸੈਕਟਰੀ ਜਸਦੀਪ ਸਿੰਘ ਲਾਲੀ, ਚੈਅਰਮੈਨ ਸੁਲਤਾਨ ਸਿੰਘ ਨੇ ਬੋਲਦਿਆਂ ਕਿਹਾ ਵਰਕਰਾ ਦੀ ਭਲਾਈ ਲਈ ਵਰਕਰਾ ਦੇ ਹਿੱਤ ਚ ਹਮੇਸ਼ਾਂ ਅੱਗੇ ਹੋ ਕੇ ਕੰਮ ਕਰੇਗੇ , ਅੱਗੇ ਆ ਰਹੇ ਸੰਗਰਸ ਦੇ ਸਬੰਧ ਵਿੱਚ ਵਰਕਰਾ ਨੂੰ ਜਾਣੂ ਕਰਵਾਇਆ, ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟੈਰਕਟ ਵਰਕਰ ਯੂਨੀਅਨ ਹਮੇਸ਼ਾਂ ਵਰਕਰਾ ਦੇ ਹਿੱਤਾਂ ਨੂੰ ਸਾਂਭਦੀ ਹੈ ਅਤੇ ਵਰਕਰਾ ਦੀ ਗੱਲ ਕਰਦੀ ਹੈ ਓਹਨਾ ਦੀਆ ਮੰਗਦਾ ਮੈਨੇਜਮੈਂਟ , ਸਰਕਾਰ ਤੱਕ ਪਹੁੰਚਾਉਂਦੀ ਹੈ।
ਇਸ ਵੇਲੇ ਵੱਡੀ ਗਿਣਤੀ ਵਿਚ ਵਰਕਰਾ ਨੇ ਹਿੱਸਾ ਲਿਆ ਅਤੇ ਸਮੂਹ ਵਰਕਰਾ ਦੀ ਸਹਿਮਤੀ ਨਾਲ ਚੋਣ ਕੀਤੀ ਗਈ ਇਸ ਇਜਲਾਸ ਵਿੱਚ ਆਦਿ ਮੁੱਖ ਸਲਾਹਕਾਰ ਸ੍ਰੀ ਵੀਰ ਚੰਦ ਸ਼ਰਮਾ ਜੀ, ਮੁੱਖ ਸਲਾਹਕਾਰ ਇੰਸਪੈਕਟਰ ਪਰਮਿੰਦਰ ਸਿੰਘ,ਆਗੂ ਮਨਦੀਪ ਸਿੰਘ ਮੈਂਡੀ ਮੀਤ ਪ੍ਰਧਾਨ, ਏਕਮ ਸਿੰਘ ਮੀਤ ਪ੍ਰਧਾਨ, ਪਵਨ ਸਿੰਘ ਢੀਂਡਸਾਂ ਵਾਇਸ ਪ੍ਰਧਾਨ, ਬਲਜਿੰਦਰ ਸਿੰਘ ਬਾਰੂ ਵਾਇਸ ਪ੍ਰਧਾਨ, ਅਭਿਜੋਤ ਬਾਵਾ ਸੋਸ਼ਲ ਮੀਡੀਆ ਸਲਾਹਕਾਰ, ਮਨਜੀਤ ਸਿੰਘ ਮੁੱਖ ਬੁਲਾਰਾ,ਰਾਮ ਸਿੰਘ ਕਿਸਾਨ ਵਿੰਗ ਆਗੂ, ਸੁਖਚੈਨ ਸਿੰਘ ਕਿਸਾਨ ਵਿਗ ਆਗੂ, ਕਮਲ ਨੈਨ ਮੀਤ ਪ੍ਰਧਾਨ, ਹਰਵਿੰਦਰ ਸਿੰਘ ਸੋਨੀ ਮੀਤ ਪ੍ਰਧਾਨ, ਸ਼ਮਸੇਰ ਸ਼ਰਮਾਂ ਮੀਤ ਪ੍ਰਧਾਨ ਸ਼ਾਮਲ ਹੋਏ