70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਫੈਨਸਿੰਗ ਮੁਕਾਬਲੇ ‘ ਚ ਆਰਵ ਕੁਮਾਰ ਨੇ ਜਿੱਤਿਆ ਸੋਨੇ ਦਾ ਤਮਗਾ
70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਫੈਨਸਿੰਗ ਮੁਕਾਬਲੇ ‘ ਚ ਆਰਵ ਕੁਮਾਰ ਨੇ ਜਿੱਤਿਆ ਸੋਨੇ ਦਾ ਤਮਗਾ

ਪਟਿਆਲਾ, 3 ਨਵੰਬਰ : ਅਨੁਰਾਗ ਸ਼ਰਮਾ
ਡੀ ਏ ਵੀ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਆਰਵ ਕੁਮਾਰ ਨੇ ਤਲਵਾਰਬਾਜ਼ੀ (Fencing) ਦੀ ਖੇਡ ਵਿੱਚ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਨਾ ਸਿਰਫ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਬਲਕਿ ਆਪਣੇ ਕੋਚ ਅਤੇ ਅਧਿਆਪਕਾਂ ਦਾ ਵੀ ਮਾਣ ਵਧਾਇਆ ਹੈ। ਹਾਲ ਹੀ ਵਿੱਚ ਸੰਗਰੂਰ ਵਿਖੇ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ, ਵਿੱਚ ਹੋਈਆਂ 70ਵੀਂਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਦੇ ਫੈਨਸਿੰਗ, ਦੇ ਸੇਬਰ ਈਵੇਂਟ ਦੇ ਉਮਰ ਵਰਗ ਅੰਡਰ-14 ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਆਰਵ ਕੁਮਾਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਜਿਤਿਆ ਅਤੇ ਆਪਣੀ ਟੀਮ ਦੀ ਨੁੰਮਾਇੰਦਗੀ ਕਰਦੇ ਹੋਏ ਸੈਬਰ ਦੇ ਟੀਮ ਮੁਕਾਬਲਿਆ ਵਿੱਚ ਸਿਲਵਰ ਮੈਡਲ ਵੀ ਜਿੱਤਿਆ ਇਸ ਦੇ ਨਾਲ ਹੀ ਆਰਵ ਕੁਮਾਰ ਨੇ ਫੈਨਸਿੰਗ ਦੇ ਇੱਪੀ ਈਵੇਂਟ ਦੇ ਟੀਮ ਮੁਕਾਬਲਿਆ ਵਿੱਚ ਵੀ ਸਿਲਵਰ ਮੈਡਲ ਜਿਤਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ। ਆਰਵ ਕੁਮਾਰ ਲੁਧਿਆਣਾ ਵਿਖੇ ਦਸੰਬਰ ਮਹੀਨੇ ਹੋਣ ਵਾਲੀ 70ਵੀਂ ਨੈਸ਼ਨਲ ਸਕੂਲ ਖੇਡਾਂ 2026-27 ਵਿੱਚ ਪੰਜਾਬ ਦੀ ਨੁੰਮਾਇੰਦਗੀ ਕਰੇਗਾ।
ਇਹ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡ ਪ੍ਰਤੀ ਉਤਸ਼ਾਹ ਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕਰਵਾਏ ਗਏ ਸਨ। ਆਰਵ ਕੁਮਾਰ ਨੇ ਫੈਨਸਿੰਗ ਦੇ ਹਰੇਕ ਮੁਕਾਬਲੇ ਵਿੱਚ ਆਪਣੀ ਚੁਸਤਤਾ, ਧੀਰਜ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ।
ਆਰਵ ਕੁਮਾਰ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਆਪਣੇ ਅਧਿਆਪਕਾਂ ਅਤੇ ਫੈਨਸਿੰਗ ਕੋਚਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਪ੍ਰੇਰਿਤ ਕੀਤਾ ਅਤੇ ਹਰ ਕਦਮ ‘ਤੇ ਉਸਦਾ ਹੌਸਲਾ ਵਧਾਇਆ।
ਉਸਨੇ ਕਿਹਾ ਕਿ ਇਹ ਮੈਡਲ ਉਸ ਲਈ ਸਿਰਫ਼ ਇੱਕ ਸਨਮਾਨ ਨਹੀਂ, ਸਗੋਂ ਅੱਗੇ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਹੈ। ਆਰਵ ਦਾ ਉਦੇਸ਼ ਹੈ ਕਿ ਉਹ ਆਉਣ ਵਾਲੀ ਸਕੂਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਰਾਜ ਅਤੇ ਸਕੂਲ ਦਾ ਨਾਮ ਰੌਸ਼ਨ ਕਰੇ।
ਡੀ ਏ ਵੀ ਸਕੂਲ ਦੇ ਪ੍ਰਿੰਸਿਪਲ ਵਿਵੇਕ ਤਿਵਾਰੀ ਨੇ ਆਰਵ ਕੁਮਾਰ ਨੂੰ ਉਸਦੀ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਸਦਾ ਇਹ ਪ੍ਰਦਰਸ਼ਨ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
Views: 3