ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਦੇ ਚਾਰ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਦਾ ਦੂਜਾ ਦਿਨ ਉਤਸ਼ਾਹ ਨਾਲ ਸੰਪੰਨ

ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਦੇ ਚਾਰ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਦਾ ਦੂਜਾ ਦਿਨ ਉਤਸ਼ਾਹ ਨਾਲ ਸੰਪੰਨ

ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਦੇ ਚਾਰ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਦਾ ਦੂਜਾ ਦਿਨ ਉਤਸ਼ਾਹ ਨਾਲ ਸੰਪੰਨ
ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਦੇ ਚਾਰ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਦਾ ਦੂਜਾ ਦਿਨ ਉਤਸ਼ਾਹ ਨਾਲ ਸੰਪੰਨ

ਪਟਿਆਲਾ, 08 ਸਤੰਬਰ: ਅਨੁਰਾਗ ਸ਼ਰਮਾ

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਦੂਸਰੇ ਦਿਨ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ।

ਦੂਸਰੇ ਦਿਨ, ਪਟਿਆਲਾ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਨਾਭਾ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ ਪੋਲੋ ਗਰਾਊਂਡ ਪਟਿਆਲਾ ਵਿਖੇ ਪਟਿਆਲਾ ਸ਼ਹਿਰੀ ਬਲਾਕ ਦੀਆਂ ਹੋ ਰਹੀਆਂ ਖੇਡਾਂ ਵਿੱਚ ਸ੍ਰੀ ਹਰਪਾਲ ਜੁਨੇਜਾ, ਚੇਅਰਮੈਨ ਪੀ.ਆਰ.ਟੀ.ਸੀ. ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਹੀ ਬਲਾਕ ਨਾਭਾ ਵਿਖੇ ਜੱਸੀ ਸੋਹੀਆਂ, ਚੇਅਰਮੈਨ ਨਾਭਾ ਇੰਮਪਰੂਵਮੈਂਟ ਟਰੱਸਟ ਨੇ ਬਲਾਕ ਪੱਧਰੀ ਖੇਡਾਂ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।

ਬਲਾਕ ਪਟਿਆਲਾ ਦਿਹਾਤੀ ਉਮਰ ਵਰਗ ਅੰਡਰ -17 ਲੜਕਿਆਂ ਵਿੱਚ ਆਜਾਦ ਫੁੱਟਬਾਲ ਕਲੱਬ ਦੀ ਟੀਮ ਨੇ ਅਕਾਲ ਅਕੈਡਮੀ ਸਕੂਲ ਦੀ ਟੀਮ ਨੂੰ 6/0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਵਾਲੀਬਾਲ ਅੰਡਰ-14 ਲੜਕਿਆਂ ਵਿੱਚ ਨੰਦਪੁਰ ਸੇਖੋਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਵਿੱਚ ਨੰਦਪੁਰ ਸੇਖੋਂ ਨੇ ਪਹਿਲਾ ਸਥਾਨ, ਮਲਟੀਪਰਪਜ ਸਕੂਲ ਦੀ ਟੀਮ ਨੇ ਦੂਸਰਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਅਤੇ ਰੋੜਗੜ੍ਹ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 21-30 ਲੜਕਿਆਂ ਵਿੱਚ  ਇਲਾਇਟ ਕਲੱਹ ਨੇ ਪਹਿਲਾ ਸਥਾਨ ਅਤੇ ਫਿਜੀਕਲ ਕਾਲਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਬਲਾਕ ਪਟਿਆਲਾ ਸ਼ਹਿਰੀ ਵਾਲੀਬਾਲ ਸਮੈਸ਼ਿੰਗ ਅੰਡਰ-14 ਲੜਕੀਆਂ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਏ ਪੋਲੋ ਗਰਾਊਂਡ ਨੇ, ਦੂਸਰਾ ਸਥਾਨ ਸਿਵਲ ਲਾਈਨਜ ਸਕੂਲ ਪਟਿਆਲਾ ਨੇ, ਤੀਸਰਾ ਸਥਾਨ ਪੁਰਾਣੀ ਪੁਲਿਸ ਲਾਈਨ ਪਟਿਆਲਾ ਦੀ ਟੀਮ ਨੇ ਅਤੇ ਚੌਥਾ ਸਥਾਨ ਕੋਚਿੰਗ ਸੈਂਟਰ ਬੀ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਹਾਸਲ ਕੀਤਾ।

ਬਲਾਕ ਨਾਭਾ ਵਿਖੇ ਗੇਮ ਖੋ-ਖੋ ਉਮਰ ਵਰਗ ਅੰਡਰ – 21 ਲੜਕੀਆਂ ਵਿੱਚ ਨਵਨੀਤ ਪਬਲਿਕ ਸਕੂਲ ਨਰਮਾਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚ ਸਾਧੋਹੇੜੀ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਮੈਨ ਅੰਡਰ-21, ਈਵੈਂਟ 1500 ਮੀਟਰ ਵਿੱਚ ਅਕਾਸ਼ਦੀਪ ਸਿੰਘ ਨੇ ਪਹਿਲਾ ਅਤੇ ਸਿਮਰਨਜੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਤੇ ਅੰਡਰ-21 ਲੜਕੀਆਂ ਵਿੱਚ ਗਗਨਪ੍ਰੀਤ ਕੌਰ ਨੇ ਪਹਿਲਾ ਅਤੇ ਸਿਮਰਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ ਅੰਡਰ-21 ਲੜਕਿਆਂ ਵਿੱਚ ਅੰਜਾਮ ਅਲੀ ਨੇ ਪਹਿਲਾ, ਯੁਵਰਾਜ ਸਿੰਘ ਨੇ ਦੂਸਰਾ ਅਤੇ ਅਰਸ਼ਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 5000 ਮੀਟਰ  ਲੜਕੇ ਉਮਰ ਵਰਗ ਅੰਡਰ-21 ਵਿੱਚ ਦਵਿੰਦਰ ਸਿੰਘ ਨੇ ਪਹਿਲਾ, ਗੁਰਸੇਵਕ ਸਿੰਘ ਨੇ ਦੂਸਰਾ ਅਤੇ ਦਲਜੀਤ ਦਾਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  400ਮੀਟਰ ਅੰਡਰ-21  ਲੜਕੀਆਂ ਵਿੱਚ ਪਹਿਲਾ ਸਥਾਨ ਜਸ਼ਨਦੀਪ ਕੌਰ ਨੇ, ਦੂਸਰਾ ਸਥਾਨ ਲਵਦੀਪ ਕੌਰ ਨੇ ਪ੍ਰਾਪਤ ਕੀਤਾ।

ਬਲਾਕ ਰਾਜਪੁਰਾ ਐਥਲੈਟਿਕਸ ਉਮਰ ਵਰਗ ਅੰਡਰ – 21, 100 ਮੀਟਰ ਲੜਕਿਆਂ ਵਿੱਚ ਗੁਰਜੋਤ ਸਿੰਘ ਨੇ ਪਹਿਲਾ ਸਥਾਨ, ਰਮੀਜ ਰਾਜਾ ਨੇ ਦੂਸਰਾ ਸਥਾਨ, ਨਮਨ ਅਹੂਜਾ ਨੇ ਤੀਸਰਾ ਸਥਾਨ ਅਤੇ ਤਨਿਕਸ਼ ਨੇ ਕ੍ਰਮਵਾਰ ਚੌਥਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ ਅੰਡਰ-17, 800 ਮੀਟਰ ਵਿੱਚ ਲੜਕਿਆਂ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੂਸਰਾ ਅਤੇ ਮਾਨਵ ਕਸੂਰੀਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਉਮਰ ਵਰਗ ਅੰਡਰ-20 ਵਿੱਚ ਮਹਿਕ ਦੇਵੀ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਸਰਾ ਅਤੇ ਸੰਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਬਾਜੀ ਮਾਰੀ।

Related Post

More News

ਫੂਡ ਸੇਫਟੀ ਟੀਮ, ਪਟਿਆਲਾ ਵੱਲੋਂ ਵਿਸ਼ੇਸ਼ ਮੁਹਿੰਮ; ਸ਼ੱਕ ਦੇ ਆਧਾਰ ‘ਤੇ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਪਟਿਆਲਾ, 24 ਅਕਤੂਬਰ: ਖਪਤਕਾਰਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਮਿਆਰੀ ਖੁਰਾਕੀ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ, ਫੂਡ ਸੇਫਟੀ ਟੀਮ, ਪਟਿਆਲਾ ਦੀ ਜਾਂਚ, ਨਮੂਨੇ ਲੈਣ ਅਤੇ ਕਾਨੂੰਨੀ ਕਾਰਵਾਈ ਦੀ ਮੁਹਿੰਮ ਜੋਰਾਂ ‘ਤੇ ਹੈ। ਇਸ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਫੂਡ ਸੇਫਟੀ ਟੀਮ ਨੇ ਪਟਿਆਲਾ ਵਿੱਚ ਵੱਖ-ਵੱਖ ਖੁਰਾਕੀ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਗੁੜ ਮੰਡੀ ਅਤੇ ਜੇਲ੍ਹ ਰੋਡ ‘ਤੇ ਸਥਿਤ ਅਦਾਰੇ ਵੀ ਸ਼ਾਮਲ ਸਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ, ਟੀਮ ਨੇ ਕੁੱਲ 10 ਖੁਰਾਕੀ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਵਿੱਚ ਘਿਓ ਦੇ ਚਾਰ ਨਮੂਨੇ ਅਤੇ ਬਦਾਮ ਗਿਰੀ ਦਾ ਇੱਕ ਨਮੂਨਾ ਸ਼ਾਮਲ ਹੈ। ਇਨ੍ਹਾਂ ਨਮੂਨਿਆਂ ਨੂੰ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਨ੍ਹਾਂ ਦੀ ਗੁਣਵੱਤਾ, ਸ਼ੁੱਧਤਾ ਅਤੇ ਨਿਰਧਾਰਤ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾ ਸਕੇ। ਮੁਹਿੰਮ ਦੌਰਾਨ, ਫੂਡ ਸੇਫਟੀ ਟੀਮ ਨੇ ‘ਰਾਜੇਸ਼ ਟਰੇਡਰਜ਼’ ਤੋਂ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਕੀਤਾ। ਇਹ ਕਾਰਵਾਈ ਘਿਓ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਬਾਰੇ ਸ਼ੱਕ ਪੈਦਾ ਹੋਣ ‘ਤੇ ਕੀਤੀ ਗਈ। ਜ਼ਬਤ ਕੀਤੇ ਗਏ ਸਟਾਕ ਨੂੰ ਲਾਗੂ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਜਾਂਚ ਦੇ ਨਤੀਜਿਆਂ ਅਤੇ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਨਿਰੀਖਣਾਂ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਇਹ ਪਤਾ ਲਗਾਉਣ ਲਈ ਜਾਂਚ ਵਾਸਤੇ ਭੇਜਿਆ ਗਿਆ ਹੈ ਕਿ ਕੀ ਇਹ ਉਤਪਾਦ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006’ ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਪ੍ਰਯੋਗਸ਼ਾਲਾ ਦੀਆਂ ਰਿਪੋਰਟਾਂ ਅਤੇ ਹੋਰ ਸਬੰਧਤ ਤੱਥਾਂ ਦੇ ਆਧਾਰ ‘ਤੇ, ਲੋੜ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਨਿਰੀਖਣ ਮੁਹਿੰਮ ਵਿਭਾਗ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ ਜਿਸ ਦਾ ਉਦੇਸ਼ ਘਟੀਆ ਜਾਂ ਅਸੁਰੱਖਿਅਤ ਖੁਰਾਕੀ ਪਦਾਰਥਾਂ ਦੀ ਵਿਕਰੀ ਨੂੰ ਰੋਕਣਾ ਅਤੇ ਜਨਤਕ ਸਿਹਤ ਦੀ ਰੱਖਿਆ ਕਰਨਾ ਹੈ। ਇਹ ਖਾਸ ਤੌਰ ‘ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਘਿਓ ਅਤੇ ਹੋਰ ਖੁਰਾਕੀ ਵਸਤਾਂ ਦੀ ਮੰਗ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ, ਪਟਿਆਲਾ ਨੇ ਨਿਯਮਤ ਨਿਰੀਖਣਾਂ, ਯੋਜਨਾਬੱਧ ਢੰਗ ਨਾਲ ਨਮੂਨੇ ਲੈਣ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਰਾਹੀਂ ਖੁਰਾਕੀ ਕਾਰੋਬਾਰੀ ਅਦਾਰਿਆਂ ‘ਤੇ ਸਖ਼ਤ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਹੀ ਸਫਾਈ ਅਤੇ ਸੈਨੇਟਰੀ ਸਥਿਤੀਆਂ ਬਣਾਈ ਰੱਖਣ, ਅਧਿਕਾਰਤ ਅਤੇ ਟਰੇਸੇਬਲ ਸਰੋਤਾਂ ਤੋਂ ਭੋਜਨ ਉਤਪਾਦ ਖਰੀਦਣ, ਲੋੜੀਂਦੇ ਖਰੀਦ ਅਤੇ ਸਪਲਾਈ ਰਿਕਾਰਡ ਰੱਖਣ, ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਹਾਤੇ ਵਿੱਚ ਵੇਚੇ ਜਾਂ ਸਟੋਰ ਕੀਤੇ ਗਏ ਸਾਰੇ ਭੋਜਨ ਪਦਾਰਥ ਨਿਰਧਾਰਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹਨ। ਵਿਭਾਗ ਵੱਲੋਂ ਖਪਤਕਾਰਾਂ ਨੂੰ ਭਰੋਸੇਯੋਗ ਸਰੋਤਾਂ ਤੋਂ ਭੋਜਨ ਉਤਪਾਦ ਖਰੀਦਣ, ਜਿੱਥੇ ਵੀ ਲਾਗੂ ਹੋਵੇ ਉਤਪਾਦ ਲੇਬਲ ਅਤੇ ਪੈਕੇਜਿੰਗ ਦੀ ਜਾਂਚ ਕਰਨ, ਅਤੇ ਸ਼ੱਕੀ ਭੋਜਨ ਮਿਲਾਵਟ ਜਾਂ ਹੋਰ ਭੋਜਨ ਸੁਰੱਖਿਆ ਉਲੰਘਣਾਵਾਂ ਵਿਰੁੱਧ ਚੌਕਸ ਰਹਿਣ ਦੀ ਅਪੀਲ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅਜਿਹੀਆਂ ਕਿਸੇ ਵੀ ਸੂਚਨਾਵਾਂ ਦੀ ਰਿਪੋਰਟ ਢੁਕਵੀਂ ਕਾਰਵਾਈ ਲਈ ਖੁਰਾਕ ਸੁਰੱਖਿਆ ਵਿਭਾਗ ਨੂੰ ਕੀਤੀ ਜਾ ਸਕਦੀ ਹੈ।