ਸਵਾਲ ਪੁੱਛਣ ‘ਤੇ ਮਿਲ ਰਹੀ ਮੌਤ ਤੇ ਲਾਠੀਚਾਰਜ” ‘ਆਪ’ ਸਰਕਾਰ ‘ਤੇ ਜੈ ਇੰਦਰ ਕੌਰ ਦਾ ਤਿੱਖਾ ਹਮਲਾ

ਪਟਿਆਲਾ ਵਿਖੇ ਭਾਜਪਾ ਵੱਲੋਂ ਪੰਜਾਬ ‘ਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਮੁੱਖ ਮੁੱਦਿਆਂ ‘ਤੇ ਜੈ ਇੰਦਰ ਕੌਰ ਦੀ ਅਗਵਾਈ ਹੇਠ ਵਿਸ਼ਾਲ ਰੋਸ਼ ਪ੍ਰਦਰਸ਼ਨ

ਗੁਲਜ਼ਾਰ ਸਿੰਘ ਮੌਤ ਮਾਮਲਾ, ਜੈ ਇੰਦਰ ਕੌਰ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ‘ਤੇ ਪਰਚਾ ਦਰਜ ਕਰਨ ਅਤੇ ਅਸਤੀਫ਼ੇ ਦੀ ਮੰਗ

“ਸਵਾਲ ਪੁੱਛਣ ‘ਤੇ ਮਿਲ ਰਹੀ ਮੌਤ ਤੇ ਲਾਠੀਚਾਰਜ” ‘ਆਪ’ ਸਰਕਾਰ ‘ਤੇ ਜੈ ਇੰਦਰ ਕੌਰ ਦਾ ਤਿੱਖਾ ਹਮਲਾ

ਸਵਾਲ ਪੁੱਛਣ 'ਤੇ ਮਿਲ ਰਹੀ ਮੌਤ ਤੇ ਲਾਠੀਚਾਰਜ" 'ਆਪ' ਸਰਕਾਰ 'ਤੇ ਜੈ ਇੰਦਰ ਕੌਰ ਦਾ ਤਿੱਖਾ ਹਮਲਾ
ਸਵਾਲ ਪੁੱਛਣ ‘ਤੇ ਮਿਲ ਰਹੀ ਮੌਤ ਤੇ ਲਾਠੀਚਾਰਜ” ‘ਆਪ’ ਸਰਕਾਰ ‘ਤੇ ਜੈ ਇੰਦਰ ਕੌਰ ਦਾ ਤਿੱਖਾ ਹਮਲਾ

ਲੁਧਿਆਣਾ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਬੇਅਦਬੀ ‘ਤੇ ਪ੍ਰਸ਼ਾਸਨਿਕ ਢਿੱਲ ‘ਤੇ ਚੁੱਕੇ ਸਵਾਲ

ਪਟਿਆਲਾ 9 ਸਤੰਬਰ 2026, ਅਨੁਰਾਗ ਸ਼ਰਮਾ

ਅੱਜ ਪਟਿਆਲਾ ਵਿਖੇ ਭਾਜਪਾ ਪਟਿਆਲਾ ਸ਼ਹਿਰੀ ਦੇ ਵਰਕਰਾਂ ਵੱਲੋਂ ਸੰਗਰੂਰ ਦੇ ਪਿੰਡ ਟੂਰ ਬੰਜਾਰਾ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ਦੀ ਦੁਖਦਾਈ ਮੌਤ ਅਤੇ ਲੁਧਿਆਣਾ (ਜਲੰਧਰ ਬਾਈਪਾਸ) ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕੀਤੀ।

ਜਾਣਕਾਰੀ ਦਿੰਦਿਆਂ ਜੈ ਇੰਦਰ ਕੌਰ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖੇ ਹਮਲੇ ਬੋਲਦਿਆਂ ਕਿਹਾ, “2022 ਵਿੱਚ ਪੰਜਾਬ ਦੇ ਲੋਕਾਂ ਨੇ ਜਿਸ ਸਰਕਾਰ ‘ਤੇ ਭਰੋਸਾ ਕੀਤਾ ਸੀ, ਅੱਜ ਉਸੇ ਸਰਕਾਰ ਵੱਲੋਂ ਸਵਾਲ ਪੁੱਛਣ ਵਾਲਿਆਂ ਨੂੰ ਲਾਠੀਚਾਰਜ ਅਤੇ ਮੌਤ ਮਿਲ ਰਹੀ ਹੈ। ਪਹਿਲਾਂ ਸ਼ੇਰੋ ਪਿੰਡ ਦੇ ਮੋਹਨਜੀਤ ਸਿੰਘ ‘ਤੇ ਪੁਲਿਸ ਦੁਆਰਾ ਕੀਤਾ ਗਿਆ ਤਸ਼ੱਦਦ ਅਤੇ ਹੁਣ ਸੰਗਰੂਰ ਦੇ ਗੁਲਜ਼ਾਰ ਸਿੰਘ ਦੀ ਮੌਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਨਸ਼ੇ ਦੀ ਦਲਦਲ ‘ਚ ਫਸੇ ਪੰਜਾਬ ਬਾਰੇ ਸਰਕਾਰ ਤੋਂ ਜਵਾਬ ਮੰਗਣਾ ਹੀ ਇਹਨਾਂ ਲੋਕਾਂ ਦਾ ਕਸੂਰ ਸੀ, ਜਿਸਦੀ ਸਜ਼ਾ ਸਰਕਾਰੀ ਦਬਾਅ, ਕੁੱਟਮਾਰ ਅਤੇ ਮੌਤ ਦੇ ਰੂਪ ਵਿੱਚ ਮਿਲੀ।”

ਜੈ ਇੰਦਰ ਕੌਰ ਨੇ ਦੋਸ਼ ਲਗਾਇਆ ਕਿ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਨਸ਼ਿਆਂ ਦੇ ਮੁੱਦੇ ‘ਤੇ ਸਵਾਲ ਪੁੱਛੇ ਸਨ, ਜਿਸ ਤੋਂ ਬਾਅਦ ਉਸ ‘ਤੇ ਪੰਚਾਇਤ ਅਤੇ ਪੁਲਿਸ ਵੱਲੋਂ ਮਾਫ਼ੀ ਮੰਗਣ ਦਾ ਮਾਨਸਿਕ ਦਬਾਅ ਪਾਇਆ ਗਿਆ, ਜਿਸ ਕਾਰਨ ਮਜ਼ਬੂਰ ਹੋ ਕੇ ਉਸਨੇ ਜ਼ਹਿਰੀਲੀ ਦਵਾਈ ਪੀ ਲਈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਵਿੱਤ ਮੰਤਰੀ ਹਰਪਾਲ ਚੀਮਾ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।

ਲੁਧਿਆਣਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਿਗੜ ਚੁੱਕੀ ਹੈ। ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੀ ਬੇਅਦਬੀ ਬੇਹੱਦ ਨਿੰਦਣਯੋਗ ਹੈ ਅਤੇ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਹੋਣਾ ਸਰਕਾਰ ਲਈ ਸ਼ਰਮਨਾਕ ਹੈ।

ਅੰਤ ਵਿੱਚ ਉਹਨਾਂ ਕਿਹਾ ਕਿ ਭਾਜਪਾ ਦਾ ਇੱਕ ਵਫ਼ਦ ਹਾਲ ਹੀ ਵਿੱਚ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲ ਕੇ ਮੈਮੋਰੰਡਮ ਵੀ ਸੌਂਪ ਚੁੱਕਾ ਹੈ। ਜਦੋਂ ਤੱਕ ਗੁਲਜ਼ਾਰ ਸਿੰਘ ਦੇ ਕਾਤਲਾਂ ਅਤੇ ਮੋਹਨਜੀਤ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾਂਦਾ, ਭਾਜਪਾ ਦਾ ਹਰ ਵਰਕਰ ਇਨਸਾਫ਼ ਲਈ ਆਖਰੀ ਦਮ ਤੱਕ ਸੰਘਰਸ਼ ਕਰੇਗਾ।

ਇਸ ਦੌਰਾਨ ਭਾਜਪਾ ਪਟਿਆਲਾ ਸ਼ਹਿਰੀ ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਕੇ.ਕੇ ਮਲਹੋਤਰਾ, ਸਤਬੀਰ ਖੱਟੜਾ,ਅਤੁਲ ਜੋਸ਼ੀ,ਸੰਦੀਪ ਮਲਹੋਤਰਾ,ਵਰੁਣ ਜਿੰਦਲ,ਹੈਪੀ ਸ਼ਰਮਾ,ਨਿਖਿਲ ਕੁਮਾਰ ਕਾਕਾ, ਮਨੀਸ਼ਾ ਉੱਪਲ,ਹਰੀਸ਼ ਕਪੂਰ, ਗਿੰਨੀ ਨਾਗਪਾਲ, ਵੰਦਨਾ ਜੋਸ਼ੀ, ਹੈਪੀ ਲੋਹਟ,ਰਜਨੀ ਸ਼ਰਮਾ, ਸਿਕੰਦਰ ਚੌਹਾਨ, ਦਵਿੰਦਰ ਲਾਲੀ,ਨਿਖਿਲ ਬਾਤਿਸ਼,ਪਾਵਨ ਭੁੰਮਕ,ਹਰਦੇਵ ਬੱਲੀ ਅਤੇ ਸਨੀ ਲਾਂਭਾ ਆਦਿ ਹਾਜ਼ਰ ਸਨ।

Related Post