ਯੂਸੀਆਈ ਵਰਲਡ ਸਾਈਕਲਿੰਗ ਸੈਂਟਰ ਵਿਖੇ ਇਹ ਕੋਰਸ ਪਾਸ ਕਰਨ ਵਾਲੇ ਪਹਿਲੇ ਪੰਜਾਬੀ ਬਣੇ ਪਰਮਿੰਦਰਜੀਤ ਸਿੰਘ — ਜਗਦੀਪ ਸਿੰਘ ਕਾਹਲੋਂ

ਪਰਮਿੰਦਰਜੀਤ ਸਿੰਘ ਨੇ ਸਵਿਟਜ਼ਰਲੈਂਡ ਵਿੱਚ ਯੂਸੀਆਈ ਲੈਵਲ-1 ਸਾਈਕਲ ਮਕੈਨਿਕ ਕੋਰਸ ਪਾਸ ਕੀਤਾ

ਯੂਸੀਆਈ ਵਰਲਡ ਸਾਈਕਲਿੰਗ ਸੈਂਟਰ ਵਿਖੇ ਇਹ ਕੋਰਸ ਪਾਸ ਕਰਨ ਵਾਲੇ ਪਹਿਲੇ ਪੰਜਾਬੀ ਬਣੇ ਪਰਮਿੰਦਰਜੀਤ ਸਿੰਘ — ਜਗਦੀਪ ਸਿੰਘ ਕਾਹਲੋਂ

ਯੂਸੀਆਈ ਵਰਲਡ ਸਾਈਕਲਿੰਗ ਸੈਂਟਰ ਵਿਖੇ ਇਹ ਕੋਰਸ ਪਾਸ ਕਰਨ ਵਾਲੇ ਪਹਿਲੇ ਪੰਜਾਬੀ ਬਣੇ ਪਰਮਿੰਦਰਜੀਤ ਸਿੰਘ — ਜਗਦੀਪ ਸਿੰਘ ਕਾਹਲੋਂ
ਯੂਸੀਆਈ ਵਰਲਡ ਸਾਈਕਲਿੰਗ ਸੈਂਟਰ ਵਿਖੇ ਇਹ ਕੋਰਸ ਪਾਸ ਕਰਨ ਵਾਲੇ ਪਹਿਲੇ ਪੰਜਾਬੀ ਬਣੇ ਪਰਮਿੰਦਰਜੀਤ ਸਿੰਘ — ਜਗਦੀਪ ਸਿੰਘ ਕਾਹਲੋਂ

ਪਰਮਿੰਦਰਜੀਤ ਸਿੰਘ ਦੀ ਸਿਖਲਾਈ ਦਾ ਪੰਜਾਬ ਦੀ ਸਾਈਕਲਿੰਗ ਟੀਮ ਨੂੰ ਮਿਲੇਗਾ ਲਾਭ — ਕਾਹਲੋਂ

ਪਟਿਆਲਾ, 18 ਨਵੰਬਰ : ਅਨੁਰਾਗ ਸ਼ਰਮਾ

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਨਾਲ ਜੁੜੇ ਸਾਈਕਲਿੰਗ ਖੇਡ ਪ੍ਰੇਮੀ ਪਰਮਿੰਦਰਜੀਤ ਸਿੰਘ ਨੇ ਸਵਿਟਜ਼ਰਲੈਂਡ ਸਥਿਤ ਯੂਸੀਆਈ ਵਰਲਡ ਸਾਈਕਲਿੰਗ ਸੈਂਟਰ ਵਿਖੇ ਯੂਸੀਆਈ ਲੈਵਲ-1 ਸਾਈਕਲ ਮਕੈਨਿਕ ਕੋਰਸ ਪਾਸ ਕਰ ਲਿਆ ਹੈ। ਇਸ ਪ੍ਰਾਪਤੀ ’ਤੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਅਤੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਰਮਿੰਦਰਜੀਤ ਸਿੰਘ ਯੂਸੀਆਈ ਵਰਲਡ ਸਾਈਕਲਿੰਗ ਸੈਂਟਰ ਵਿਖੇ ਇਹ ਕੋਰਸ ਪਾਸ ਕਰਨ ਵਾਲੇ ਪਹਿਲੇ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਪਰਮਿੰਦਰਜੀਤ ਸਿੰਘ ਦੀ ਇਹ ਪ੍ਰਾਪਤੀ ਪੰਜਾਬ ਵਿੱਚ ਸਾਈਕਲਿੰਗ ਦੇ ਤਕਨੀਕੀ ਪੱਖ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਹੈ। ਇਸ ਸਿਖਲਾਈ ਦਾ ਲਾਭ ਪੰਜਾਬ ਦੀ ਸਾਈਕਲਿੰਗ ਟੀਮ ਨੂੰ ਅਭਿਆਸ ਅਤੇ ਮੁਕਾਬਲਿਆਂ ਦੀ ਤਿਆਰੀ ਦੌਰਾਨ ਮਿਲੇਗਾ।

ਕਾਹਲੋਂ ਨੇ ਕਿਹਾ ਕਿ ਮੁਕਾਬਲੇਬਾਜ਼ੀ ਵਾਲੀ ਸਾਈਕਲਿੰਗ ਵਿੱਚ ਮਕੈਨਿਕ ਦੀ ਭੂਮਿਕਾ ਅਹਿਮ ਹੁੰਦੀ ਹੈ। ਮੁਕਾਬਲੇ ਤੋਂ ਪਹਿਲਾਂ ਬ੍ਰੇਕਾਂ, ਗੀਅਰਾਂ ਅਤੇ ਪਹੀਆਂ ਦੀ ਜਾਂਚ ਕਰਨ ਤੋਂ ਲੈ ਕੇ ਖਿਡਾਰੀ ਦੀ ਲੋੜ ਮੁਤਾਬਕ ਸਾਈਕਲ ਨੂੰ ਤਿਆਰ ਕਰਨ ਤੱਕ ਮਕੈਨਿਕ ਦੀ ਤਕਨੀਕੀ ਮੁਹਾਰਤ ਕੰਮ ਆਉਂਦੀ ਹੈ। ਸਾਈਕਲ ਦੀ ਨਿਯਮਤ ਦੇਖਭਾਲ ਅਤੇ ਸਮੇਂ ਸਿਰ ਮੁਰੰਮਤ ਨਾਲ ਖਿਡਾਰੀਆਂ ਨੂੰ ਅਭਿਆਸ ਅਤੇ ਮੁਕਾਬਲਿਆਂ ਦੌਰਾਨ ਭਰੋਸੇਯੋਗ ਸਾਜ਼ੋ-ਸਾਮਾਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰਜੀਤ ਸਿੰਘ ਦੀ ਪ੍ਰਾਪਤੀ ਸਾਈਕਲਿੰਗ ਦੇ ਤਕਨੀਕੀ ਖੇਤਰ ਵਿੱਚ ਰੁਚੀ ਰੱਖਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਇਸ ਪਾਸੇ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।

ਇਸ ਪ੍ਰਾਪਤੀ ’ਤੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ (ਅਮਰੀਕਾ), ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਉਂਕਾਰ ਸਿੰਘ, ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਓਲੰਪੀਅਨ ਸਵਰਨ ਸਿੰਘ ਵਿਰਕ, ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀ. ਐੱਸ. ਸੂਦਨ, ਐੱਸ. ਪੀ. ਸਿੰਘ, ਸੁਖਜਿੰਦਰ ਸਿੰਘ, ਰਾਜੇਸ਼ ਕੁਮਾਰ, ਦਫ਼ਤਰ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਪਰਮਿੰਦਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Related Post