ਜੇ ਘਰ ਦੇ ਕਈ ਫੋਨਾਂ ਦਾ ਵੱਖ-ਵੱਖ Recharge ਕਰਵਾ ਕੇ ਤੁਸੀਂ ਵੀ ਪਰੇਸ਼ਾਨ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਕਿਉਂਕਿ ਜਿਓ ਲੈ ਕੇ ਆਇਆ ਹੈ ਅਜਿਹਾ ਪੋਸਟਪੇਡ ਪਲਾਨ, ਜਿਸ ਵਿੱਚ ਇੱਕੋ ਬਿੱਲ ’ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਸਿਮਾਂ ਵੀ ਜੋੜੀਆਂ ਜਾ ਸਕਦੀਆਂ ਹਨ। ਸਿਰਫ਼ 449 ਰੁਪਏ ਮਹੀਨਾ ਤੋਂ ਸ਼ੁਰੂ ਹੋਣ ਵਾਲੇ ਇਸ ਪਲਾਨ ਵਿੱਚ ਡਾਟਾ, ਅਨਲਿਮਟਿਡ ਕਾਲਿੰਗ, 5ਜੀ ਸਮੇਤ ਕਈ ਹੋਰ ਫਾਇਦੇ ਦਿੱਤੇ ਜਾ ਰਹੇ ਹਨ। ਪਰ ਸਵਾਲ ਇਹ ਹੈ ਕਿ 449 ਰੁਪਏ ਵਿੱਚ ਮਿਲਦਾ ਕੀ-ਕੀ ਹੈ? ਆਓ ਪੂਰੀ ਜਾਣਕਾਰੀ ਦਿੰਦੇ ਹਾਂ।ਜਿਓ ਦੇ 449 ਰੁਪਏ ਵਾਲੇ ਪੋਸਟਪੇਡ ਪਲਾਨ ਵਿੱਚ ਮੁੱਖ ਸਿਮ ਵਾਲੇ ਯੂਜ਼ਰ ਨੂੰ ਹਰ ਮਹੀਨੇ 75 ਜੀਬੀ ਡਾਟਾ ਮਿਲਦਾ ਹੈ। ਜੇ 75 ਜੀਬੀ ਤੋਂ ਵੱਧ ਡਾਟਾ ਵਰਤਿਆ ਜਾਂਦਾ ਹੈ, ਤਾਂ ਵਾਧੂ ਡਾਟੇ ਲਈ 10 ਰੁਪਏ ਪ੍ਰਤੀ ਜੀਬੀ ਦੇ ਹਿਸਾਬ ਨਾਲ ਚਾਰਜ ਲੱਗਦਾ ਹੈ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤਿੰਨ ਵਾਧੂ ਪਰਿਵਾਰਕ ਸਿਮਾਂ ਜੋੜਨ ਦਾ ਵਿਕਲਪ ਵੀ ਮਿਲਦਾ ਹੈ। ਇਸ ਤੋਂ ਇਲਾਵਾ ਸਾਰੇ ਜੁੜੇ ਹੋਏ ਸਿਮ ਕਾਰਡਾਂ ’ਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹਰ ਸਿਮ ਲਈ ਹਰ ਰੋਜ਼ 100 ਐਸਐਮਐਸ ਦੀ ਸਹੂਲਤ ਵੀ ਮਿਲਦੀ ।
LPG ਸਿਲੰਡਰ ਹੋਇਆ ਮਹਿੰਗਾ, ਦੇਖੋ ਨਵੇਂ ਰੇਟ
ਹੁਣ ਗੱਲ ਕਰਦੇ ਹਾਂ ਵਾਧੂ ਫਾਇਦਿਆਂ ਦੀ। ਇਸ ਪਲਾਨ ਦੇ ਨਾਲ ਖਾਸ ਆਫਰ ਤਹਿਤ ਜਿਓਹੌਟਸਟਾਰ ਮੋਬਾਈਲ ਅਤੇ ਹਾਲੀਵੁੱਡ ਸਬਸਕ੍ਰਿਪਸ਼ਨ ਵੀ ਮਿਲਦਾ ਹੈ।ਨਾਲ ਹੀ 50 ਜੀਬੀ ਮੁਫ਼ਤ ਕਲਾਊਡ ਸਟੋਰੇਜ ਵਾਲਾ ਜਿਓਏਆਈਕਲਾਊਡ ਵੀ ਉਪਲਬਧ ਹੈ। ਇਸ ਤੋਂ ਇਲਾਵਾ ਜਿਓ ਵੱਲੋਂ ਯੋਗ ਯੂਜ਼ਰਾਂ ਨੂੰ 18 ਮਹੀਨਿਆਂ ਲਈ ਗੂਗਲ ਏਆਈ ਪ੍ਰੋ ਸਬਸਕ੍ਰਿਪਸ਼ਨ ਦਾ ਆਫਰ ਵੀ ਦਿੱਤਾ ਜਾ ਰਿਹਾ ਹੈ, ਜਿਸ ਦੀ ਦੱਸੀ ਗਈ ਕੀਮਤ 35,100 ਰੁਪਏ ਹੈ।ਹਾਲਾਂਕਿ ਇਸ ਆਫਰ ਨੂੰ ਜਾਰੀ ਰੱਖਣ ਲਈ ਯੂਜ਼ਰ ਨੂੰ 349 ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲਾ ਪਲਾਨ ਲਗਾਤਾਰ ਚਲਾਉਣਾ ਹੋਵੇਗਾ।
ਜੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਮ ਜੋੜਨੀ ਹੈ, ਤਾਂ ਹਰ ਵਾਧੂ ਫੈਮਿਲੀ ਸਿਮ ਲਈ 150 ਰੁਪਏ ਪ੍ਰਤੀ ਮਹੀਨਾ ਵਾਧੂ ਚਾਰਜ ਦੇਣਾ ਹੋਵੇਗਾ।ਇਸ ਦੇ ਬਾਵਜੂਦ ਜੁੜੇ ਹੋਏ ਸਾਰੇ ਯੂਜ਼ਰਾਂ ਨੂੰ ਅਨਲਿਮਟਿਡ 5ਜੀ ਲਈ ਯੋਗਤਾ ਮਿਲਦੀ ਹੈ। ਇਨ੍ਹਾਂ ਵਾਧੂ ਫਾਇਦਿਆਂ ਨੂੰ ਲੈਣ ਲਈ ਯੂਜ਼ਰ ਮਾਈਜਿਓ ਐਪ ਰਾਹੀਂ ਕਲੇਮ ਕਰ ਸਕਦੇ ਹਨ, ਜੋ ਐਂਡਰਾਇਡ ਅਤੇ ਆਈਫੋਨ ਦੋਵਾਂ ਲਈ ਉਪਲਬਧ ਹੈ। ਤਾਂ ਜੇ ਤੁਹਾਡੇ ਘਰ ਵਿੱਚ ਕਈ ਮੋਬਾਈਲ ਨੰਬਰ ਹਨ ਅਤੇ ਤੁਸੀਂ ਸਾਰੇ ਨੰਬਰਾਂ ਦਾ ਖਰਚਾ ਇੱਕੋ ਬਿੱਲ ’ਤੇ ਰੱਖਣਾ ਚਾਹੁੰਦੇ ਹੋ, ਤਾਂ ਜਿਓ ਦਾ 449 ਰੁਪਏ ਵਾਲਾ ਪੋਸਟਪੇਡ ਪਲਾਨ ਇੱਕ ਵਿਕਲਪ ਹੋ ਸਕਦਾ ਹੈ। ਹਾਂ, ਪਰਿਵਾਰ ਦੀਆਂ ਵਾਧੂ ਸਿਮਾਂ ਲਈ ਲੱਗਣ ਵਾਲੇ 150 ਰੁਪਏ ਮਹੀਨਾਵਾਰ ਚਾਰਜ ਅਤੇ ਪਲਾਨ ਦੀਆਂ ਮੌਜੂਦਾ ਸ਼ਰਤਾਂ ਜ਼ਰੂਰ ਜਾਂਚ ਲੈਣਾ।

