iPhone Langar: ਚੰਡੀਗੜ੍ਹ ‘ਚ iPhone ਲੰਗਰ ਦਾ ਪਹਿਲਾ ਡਰਾਅ, 10 ਔਰਤਾਂ ਦੇ ਨਿਕਲੇ iPhone

iPhone Langar: ਚੰਡੀਗੜ੍ਹ ‘ਚ ਆਈਫੋਨ ਦਾ ਲੰਗਰ… ਤੇ ਹੁਣ ਪਹਿਲੇ ਡਰਾਅ ਦਾ ਨਤੀਜਾ ਵੀ ਸਾਹਮਣੇ ਆ ਗਿਆ ਹੈ! ਸੋਚੋ… ਤੁਸੀਂ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਹੋਵੋ, ਰੋਜ਼ਾਨਾ ਇੱਕ ਸੁਨੇਹਾ ਲਿਖੋ… ਤੇ ਅਚਾਨਕ ਲਾਈਵ ਡਰਾਅ ਦੌਰਾਨ ਤੁਹਾਡਾ ਨਾਂ ਸਕਰੀਨ ‘ਤੇ ਰੁਕ ਜਾਵੇ… ਅਤੇ ਇਨਾਮ ਵਿੱਚ ਮਿਲੇ ਲੱਖਾਂ ਰੁਪਏ ਕੀਮਤ ਵਾਲਾ ਆਈਫੋਨ! ਜੀ ਹਾਂ, ਚੰਡੀਗੜ੍ਹ ਵਿੱਚ ਚਰਚਾ ਦਾ ਵਿਸ਼ਾ ਬਣੇ ‘ਆਈਫੋਨ ਲੰਗਰ’ ਦਾ ਪਹਿਲਾ ਡਰਾਅ ਕੱਢਿਆ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਆਈਫੋਨ-17 ਦੀ ਜੇਤੂ ਬਣੀ ਹੈ ਚੰਡੀਗੜ੍ਹ ਦੀ ਰਹਿਣ ਵਾਲੀ ਦੀਪਿਕਾ। ਇਹ ਡਰਾਅ ਅੰਮ੍ਰਿਤਸਰ ਦੇ ਕਾਰੋਬਾਰੀ ਅਤੇ ਇਨਫਲੂਐਂਸਰ ਰਾਕੇਸ਼ ਤ੍ਰੇਹਨ, ਜਿਨ੍ਹਾਂ ਨੂੰ ਰਾਜਾ ਡੀ ਕਿੰਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵੱਲੋਂ ਮੀਡੀਆ ਦੇ ਸਾਹਮਣੇ ਕੱਢਿਆ ਗਿਆ। ਪਰ ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਪਹਿਲੇ ਗੇੜ ਵਿੱਚ ਸਿਰਫ਼ ਇੱਕ ਨਹੀਂ, ਸਗੋਂ ਕੁੱਲ 10 ਔਰਤਾਂ ਦੇ ਨਾਂਅ ਚੁਣੇ ਗਏ ਹਨ। ਇਨ੍ਹਾਂ ਵਿੱਚ ਦੀਪਿਕਾ ਤੋਂ ਇਲਾਵਾ ਕਸ਼ਿਸ਼, ਸੁਖਸੋਨੀਆ ਹਾਂਡਾ, ਜਯਮਿੰਨੀ, ਊਸ਼ਾ, ਸੁਖਕੀਰਤ, ਗੀਤਾਂਜਲੀ ਅਤੇ ਸ਼ਿਖਾ ਦੇ ਨਾਂਅ ਵੀ ਸ਼ਾਮਲ ਹਨ। ਆਯੋਜਕਾਂ ਮੁਤਾਬਕ, ਸਾਰੇ ਜੇਤੂਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਆਈਫੋਨ ਪਹੁੰਚਾਏ ਜਾਣਗੇ।

Bank Holidays: ਵਾਹ ਜੀ ਵਾਹ ! ਹੁਣ ਐਤਵਾਰ ਨੂੰ ਵੀ ਖੁੱਲ੍ਹਣਗੇ ਬੈਂਕ

ਹੁਣ ਸਵਾਲ ਇਹ ਹੈ ਕਿ ਇਹ ਡਰਾਅ ਜਨਤਕ ਥਾਂ ‘ਤੇ ਕਿਉਂ ਨਹੀਂ ਕੱਢਿਆ ਗਿਆ? ਦਰਅਸਲ, ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਭੀੜ ਇਕੱਠੀ ਹੋਣ ਅਤੇ ਭਗਦੜ ਵਰਗੀ ਸਥਿਤੀ ਬਣਨ ਦੇ ਖ਼ਦਸ਼ੇ ਕਾਰਨ ਜਨਤਕ ਤੌਰ ‘ਤੇ ਲੰਗਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਬਾਅਦ ਸੈਕਟਰ-10 ਸਥਿਤ ਰਾਕੇਸ਼ ਤ੍ਰੇਹਨ ਦੇ ਘਰ ਵਿੱਚ ਮੀਡੀਆ ਦੀ ਮੌਜੂਦਗੀ ਦੌਰਾਨ ਡਿਜੀਟਲ ਤਰੀਕੇ ਨਾਲ ਸਕਰੀਨ ‘ਤੇ ਨਾਂਅ ਸਕ੍ਰੋਲ ਕਰਕੇ ਡਰਾਅ ਕੱਢਿਆ ਗਿਆ। ਪਰ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ। ਕਿਉਂਕਿ ਆਯੋਜਕਾਂ ਮੁਤਾਬਕ ਇਹ ਸਿਰਫ਼ ਪਹਿਲਾ ਗੇੜ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਡਰਾਅ ਕੱਢੇ ਜਾਣੇ ਹਨ। ਹੁਣ ਜਾਣਦੇ ਹਾਂ ਕਿ ਇਸ ਡਰਾਅ ਵਿੱਚ ਨਾਂਅ ਸ਼ਾਮਲ ਕਿਵੇਂ ਕੀਤੇ ਜਾਂਦੇ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਅਤੇ ਮੁਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਵਟਸਐਪ ਗਰੁੱਪ ਬਣਾਏ ਗਏ ਹਨ। ਜੇਤੂ ਦੀਪਿਕਾ ਦੇ ਦੱਸਣ ਮੁਤਾਬਕ, ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਜਾ ਜੀ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਗਰੁੱਪ ਵਿੱਚ ‘ਜੈ ਮਾਤਾ ਦੀ’ ਲਿਖਣਾ ਹੁੰਦਾ ਹੈ। ਅਜਿਹਾ ਨਾ ਕਰਨ ਵਾਲੇ ਮੈਂਬਰਾਂ ਨੂੰ ਗਰੁੱਪ ਵਿੱਚੋਂ ਹਟਾਏ ਜਾਣ ਦੀ ਗੱਲ ਵੀ ਦੱਸੀ ਗਈ ਹੈ।

School Timing Change: ਸਕੂਲਾਂ ਦਾ ਬਦਲ ਗਿਆ ਸਮਾਂ? ਹੁਣ ਮਾਪਿਆਂ ਦੀ ਵਧੇਗੀ ਟੈਨਸ਼ਨ

ਫਿਰ ਲਾਈਵ ਵੀਡੀਓ ਦੌਰਾਨ ਗਰੁੱਪ ਦੇ ਮੈਂਬਰਾਂ ਦੀ ਸੂਚੀ ਨੂੰ ਸਕਰੀਨ ‘ਤੇ ਸਕ੍ਰੋਲ ਕੀਤਾ ਜਾਂਦਾ ਹੈ ਅਤੇ ਜਿਸ ਨਾਂਅ ‘ਤੇ ਸਕਰੀਨ ਰੁਕਦੀ ਹੈ, ਉਸ ਨੂੰ ਜੇਤੂ ਐਲਾਨਿਆ ਜਾਂਦਾ ਹੈ। ਹਾਲਾਂਕਿ, ਇਸ ਪੂਰੇ ਪ੍ਰੋਗਰਾਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਵੀ ਕਾਫ਼ੀ ਹੋ ਰਹੀ ਹੈ। ਕੁਝ ਲੋਕ ਇਸ ਨੂੰ ਪ੍ਰਚਾਰਕ ਤਰੀਕਾ ਜਾਂ ਸਿਰਫ਼ ਇੱਕ ਪ੍ਰਚਾਰਕ ਮੁਹਿੰਮ ਦੱਸ ਰਹੇ ਹਨ, ਜਦਕਿ ਆਯੋਜਕਾਂ ਦਾ ਦਾਅਵਾ ਹੈ ਕਿ ਜੇਤੂਆਂ ਨੂੰ ਫੋਨ ਮੁਫ਼ਤ ਦਿੱਤੇ ਜਾ ਰਹੇ ਹਨ। ਇਸ ਲਈ ਜੇਕਰ ਤੁਸੀਂ ਵੀ ਇਸ ਮੁਹਿੰਮ ਨਾਲ ਜੁੜੇ ਹੋਏ ਹੋ, ਤਾਂ ਅਗਲੇ ਡਰਾਅ ਨਾਲ ਸਬੰਧਤ ਜਾਣਕਾਰੀ ਸਿਰਫ਼ ਆਯੋਜਕਾਂ ਦੇ ਅਧਿਕਾਰਤ ਮਾਧਿਅਮਾਂ ਤੋਂ ਹੀ ਪੱਕੀ ਕਰਨਾ ਮਹੱਤਵਪੂਰਨ ਹੈ। ਫਿਲਹਾਲ ਪਹਿਲੇ ਗੇੜ ਵਿੱਚ ਦੀਪਿਕਾ ਸਮੇਤ 10 ਔਰਤਾਂ ਦੇ ਨਾਂਅ ਸਾਹਮਣੇ ਆ ਚੁੱਕੇ ਹਨ… ਪਰ ਸਭ ਦੀ ਨਜ਼ਰ ਹੁਣ ਅਗਲੇ ਡਰਾਅ ‘ਤੇ ਹੈ ਕਿ ਅਗਲਾ ਆਈਫੋਨ ਕਿਸ ਦੇ ਨਾਂਅ ਨਿਕਲਦਾ ਹੈ!

Related Post