ਪੰਜਾਬ ਵਿਚ ਕੱਲ੍ਹ ਸਰਕਾਰੀ ਛੁੱਟੀ, ਮੁਲਾਜ਼ਮਾਂ ਦੀਆਂ ਮੌਜਾਂ!

PUNJAB NEWS : ਪੰਜਾਬ ਵਿਚ ਇਕ ਵਾਰ ਫੇਰ ਲੋਕ ਛੁੱਟੀ ਦਾ ਆਨੰਦ ਮੰਨਦੇ ਨਜ਼ਰ ਆਉਣਗੇ, ਖਾਸਕਰ ਮੁਲਾਜ਼ਮ ਵਰਗ। ਸ਼ਨੀਵਾਰ-ਐਤਵਾਰ ਦੀ ਛੁੱਟੀ ਦਾ ਲੁਤਫ਼ ਉਠਾ ਕੇ ਜਦੋਂ ਲੋਕ ਕੰਮ ਦੀ ਰੁਟੀਨ ‘ਤੇ ਆ ਗਏ ਸੀ, ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਕ ਹੋਰ ਛੁੱਟੀ ਦਾ ਤੋਹਫ਼ਾ ਦੇ ਦਿੱਤਾ ਹੈ। 15 ਸਤੰਬਰ, ਮੰਗਲਵਾਰ ਨੂੰ ਸੰਵਤਸਰੀ ਦਿਵਸ ਮੌਕੇ ਸਰਕਾਰੀ ਮੁਲਾਜ਼ਮਾਂ ਨੂੰ ਰਾਖਵੀਂ ਛੁੱਟੀ (RH) ਮਿਲੇਗੀ, ਜਿਸ ਨਾਲ ਮੰਗਲਵਾਰ ਨੂੰ ਇਕ ਦਿਨ ਦੀ ਛੁੱਟੀ ਦਾ ਮਜ਼ਾ ਸਰਕਾਰੀ ਮੁਲਾਜ਼ਮ ਲੈ ਸਕਦੇ ਹਨ। ਪਰ ਜੋ ਅਸਲੀ ‘ਮਜ਼ੇ’ ਵਾਲੀ ਗੱਲ ਹੈ, ਉਹ ਇਹ ਕਿ ਸਕੂਲ, ਕਾਲਜ ਅਤੇ ਬੈਂਕਾਂ ਦੇ ਗੇਟ 15 ਨੂੰ ਵੀ ਬੰਦ ਨਹੀਂ ਹੋਣਗੇ! ਤਾਂ ਆਓ ਜਾਣੀਏ ਕੌਣ-ਕੌਣ ਇਸ ਛੁੱਟੀ ਦਾ ਫਾਇਦਾ ਉਠਾ ਸਕੇਗਾ ਅਤੇ ਕੌਣ ਆਮ ਵਾਂਗ ਆਪਣੇ ਕੰਮ-ਕਾਜ ‘ਚ ਰੁੱਝਿਆ ਰਹੇਗਾ।
ਪੰਜਾਬ ਸਰਕਾਰ ਨੇ 15 ਸਤੰਬਰ 2026 (ਮੰਗਲਵਾਰ) ਨੂੰ ਸੰਵਤਸਰੀ ਦਿਵਸ ਦੇ ਮੌਕੇ ‘ਤੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਪੰਚਾਇਤੀ ਅਦਾਰਿਆਂ ਵਿਚ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਹੀ ਲਾਗੂ ਹੋਵੇਗੀ।ਹਾਲਾਂਕਿ, ਇਹ ਛੁੱਟੀ ਸਿਰਫ਼ ਰਾਖਵੀਂ ਛੁੱਟੀ (Restricted Holiday) ਹੋਣ ਕਾਰਨ ਸਿਰਫ਼ ਸਰਕਾਰੀ ਮੁਲਾਜ਼ਮਾਂ ਨੂੰ ਹੀ ਮਿਲੇਗੀ। ਸੂਬੇ ਭਰ ਦੇ ਸਕੂਲ, ਕਾਲਜ, ਨਿੱਜੀ ਦਫ਼ਤਰ ਅਤੇ ਹੋਰ ਸਿੱਖਿਅਕ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ। ਬੈਂਕਾਂ ਦੀ ਗੱਲ ਕਰੀਏ ਤਾਂ 15 ਸਤੰਬਰ ਨੂੰ ਪੰਜਾਬ ਵਿਚ ਬੈਂਕ ਖੁੱਲ੍ਹੇ ਰਹਿਣਗੇ, ਕਿਉਂਕਿ ਇਹ ਛੁੱਟੀ ਮੁੱਖ ਤੌਰ ‘ਤੇ ਗੁਜਰਾਤ, ਓਡੀਸ਼ਾ ਅਤੇ ਗੋਆ ਵਿਚ ਹੀ ਬੈਂਕਾਂ ਦੀ ਛੁੱਟੀ ਵਜੋਂ ਲਾਗੂ ਹੁੰਦੀ ਹੈ। ਪੰਜਾਬ ਦੇ ਬੈਂਕ ਆਮ ਕਾਰੋਬਾਰੀ ਦਿਨ ਵਾਂਗ ਖੁੱਲ੍ਹੇ ਰਹਿਣਗੇ।

Related Post