Punjab News : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਦਾ ਮੋਸਟ ਅਵੇਟੇਡ ‘ਔਰਾ ਇੰਡੀਆ ਟੂਰ 2026′ ਆਉਣ ਵਾਲੇ ਹਨ। ਕੁਝ ਮਹੀਨੇ ਪਹਿਲਾ ਹੀ ਗਾਇਕ ਨੇ ਲੰਡਨ ਦੇ ਵੇਮਬਲੀ ਵਿੱਚ ਪਰਫਾਰਮ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਉਹ ਅਹਿਮਦਾਬਾਦ ਵਿੱਚ ਜਲਦ ਫਾਨਸਟਰ ਕਰਦੇ ਜਾ ਰਹੇ ਹਨ । ਇਹ ਖਬਰ ਸੁਣਨ ਤੋਂ ਬਾਅਦ ਹੀ ਉਸ ਦੇ ਫੈਂਨਸ ਕਾਫੀ ਉਤਸ਼ਾਹਿਤ ਸਨ ਅਤੇ ਹੁਣ ਇਸ ਟੂਰ ਨਾਲ ਜੁੜਿਆ ਇਕ ਅਪਡੇਟ ਸਾਹਮਣੇ ਆਇਆ ਹੈ । ਦਰਅਸਲ, ਦਿਲਜੀਤ ਦੇਸ਼ ਦੇ 7 ਸ਼ਹਿਰਾਂ ਵਿੱਚ ਪਰਫਾਰਮ ਕਰਨ ਵਾਲਾ ਹੈ । ਇਹ ਟੂਰ ਨਵੰਬਰ ਅਤੇ ਦਸੰਬਰ ਵਿੱਚ ਹੋਵੇਗਾ । ਸਿਰਫ ਇਹ ਹੀ ਨਹੀਂ, ਇਸ ਦੀ ਟਿਕਟ ਅਤੇ ਤਾਰੀਖ ਦਾ ਐਲਾਨ ਵੀ ਹੋ ਗਿਆ ਹੈ । ਔਰਾ ਇੰਡੀਆ ਟੂਰ 2026’ 1 ਨਵੰਬਰ ਨੂੰ ਦਿੱਲੀ-ਐਨ.ਸੀ.ਆਰ ਤੋਂ ਸ਼ੁਰੂ ਹੋਵੇਗਾ । ਇਸ ਦੇ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਿੱਚ ਕਾਨਸਰਟ ਹੋਵੇਗਾ । ਚੰਡੀਗੜ੍ਹ ਵੀ ਇਸ ਟੂਰ ਦਾ ਹਿੱਸਾ ਹੋਵੇਗਾ, ਹਾਲਾਂਕਿ ਇੱਥੋਂ ਦੇ ਸ਼ੋਅ ਦੀ ਤਾਰੀਖ ਅਤੇ ਬਾਕੀ ਜਾਣਕਾਰੀ ਬਾਅਦ ਵਿੱਚ ਦੱਸੀ ਜਾਵੇਗੀ ।
ਅਹਿਮਦਾਬਾਦ ਵਿੱਚ ਕਦੋਂ ਹੋਵੇਗਾ ਕਾਨਸਰਟ
ਅਹਿਮਦਾਬਾਦ ਵਿੱਚ ਦਿਲਜੀਤ 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਟੇਡੀਅਮ ਵਿੱਚ ਪਰਫਾਰਮ ਕਰਨਗੇ । ਇਹ ਟੂਰ 6 ਹਫਤਿਆਂ ਵਿੱਚ 7 ਸ਼ਹਿਰਾਂ ਤਕ ਪਹੁੰਚੇਗਾ । ਕਾਨਸਰਟ ਦੀ ਟਿਕਟ ਬੁੱਕ ਮਾਅ ਸ਼ੋਅ ‘ਤੇ ਉਪਲੰਬਧ ਹੋਣਗੀਆਂ । ਕੁਝ ਲੋਕਾਂ ਦੇ ਲਈ ਟਿਕਟ ਦੀ ਲਿਮਿਟੇਡ ਪ੍ਰੀ-ਸੇਲ 6 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ । ਆਪਣੇ ਟੂਰ ਬਾਰੇ ਉਤਸ਼ਾਹ ਪ੍ਰਗਟਾਉਂਦਿਆਂ ਦਿਲਜੀਤ ਦੋਸਾਂਝ ਨੇ ਕਿਹਾ, “ਆਪਣੇ ਦੇਸ਼ ਵਿੱਚ ਪਰਫਾਰਮ ਕਰਨ ਦੀ ਵਾਈਬ ਹੀ ਹੋਰ ਹੁੰਦੀ ਹੈ। ਇਸ ਟੂਰ ਦੇ ਨਾਲ ਇੱਕ ਵਾਰ ਫਿਰ ਦਿੱਲੀ ਤੋਂ ਇੰਦੌਰ ਤੱਕ ਆਪਣੇ ਦੇਸ਼ ਦੇ ਸ਼ਹਿਰਾਂ ਵਿੱਚ ਆਪਣੇ ਫੈਨਜ਼ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ, ਤੇ ਮੈਂ ਇਸ ਸਫ਼ਰ ਲਈ ਬਹੁਤ ਐਕਸਾਈਟਿਡ ਹਾਂ। ਤੁਹਾਡਾ ਪਿਆਰ ਹਮੇਸ਼ਾ ਮੇਰੇ ਨਾਲ ਰਿਹਾ ਹੈ, ਹੁਣ ਵਾਰੀ ਆ ਤੁਹਾਡੇ ਸ਼ਹਿਰ ਆਉਣ ਦੀ। ਨਵੰਬਰ ਤੇ ਦਸੰਬਰ ਮਿਲਦੇ ਆਂ, ਪੂਰੀ ਵਾਈਬ ਦੇ ਨਾਲ!” ਟੂਰ ਦੌਰਾਨ ਦਿਲਜੀਤ ਆਪਣੇ ਚਰਚਿਤ ਗੀਤ ਜਿਵੇਂ ‘ਜੀ.ਓ.ਏ.ਟੀ.’ (G.O.A.T.), ‘ਇੱਕ ਕੁੜੀ’, ‘ਲਲਕਾਰਾ’, ‘ਲਵਰ’, ‘5 ਤਾਰਾ’, ‘ਕੇਸ’ ਅਤੇ ‘ਵਾਟਰ’ ਪੇਸ਼ ਕਰਨਗੇ। ਇਸ ਟੂਰ ਦਾ ਨਿਰਮਾਣ ‘ਬੁੱਕ-ਮਾਈ-ਸ਼ੋਅ ਲਾਈਵ’ ਅਤੇ ‘ਲਾਈਵ ਨੇਸ਼ਨ’ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਲਜੀਤ ਦੁਨੀਆ ਭਰ ਦੇ ਵੱਡੇ ਮੰਚਾਂ ਜਿਵੇਂ ਮੈਡੀਸਨ ਸਕੇਅਰ ਗਾਰਡਨ ਅਤੇ ਵੈਂਬਲੀ ਸਟੇਡੀਅਮ ਵਿੱਚ ਸਫ਼ਲ ਸ਼ੋਅ ਕਰ ਚੁੱਕੇ ਹਨ। ਉਹ ਵੈਂਬਲੀ ਸਟੇਡੀਅਮ ਨੂੰ ਪੂਰੀ ਤਰ੍ਹਾਂ ਭਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵੀ ਹਨ।

