ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-14 ਲੜਕੀਆਂ ਦੇ ਖੋਖੋ ਟੂਰਨਾਮੈਂਟ ਵਿੱਚ ਪਟਿਆਲਾ ਨੇ ਜਿੱਤੀ ਓਵਰਆਲ ਟਰਾਫੀ

ਪਟਿਆਲਾ , 6 ਨਵੰਬਰ : ਅਨੁਰਾਗ ਸ਼ਰਮਾ
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਹੇਠ ਅੰਤਰ ਜਿਲਾ ਸਕੂਲ ਖੇਡਾਂ ‘ਚ ਅੰਡਰ-14 ਲੜਕੀਆਂ ਦਾ ਖੋਖੋ ਟੂਰਨਾਮੈਂਟ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਇਆ ਗਿਆ।ਡੀਐਸਸੀ ਡਾ ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਪਟਿਆਲੇ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਤੇ ਖੋਖੋ ਦੀ ਓਵਰਆਲ ਟਰਾਫੀ ਜਿੱਤੀ।ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਰਨਰਅਪ ਦੀ ਟਰਾਫੀ ਪ੍ਰਾਪਤ ਕੀਤੀ।ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਬਰਾਉਨਜ਼ ਮੈਡਲ ਜਿੱਤਿਆ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ, ਉਪਕਾਰ ਸਿੰਘ ਵਿਰਕ (ਜਨਰਲ ਸੈਕਟਰੀ ਖੋਖੋ ਫੈਡਰੇਸ਼ਨ ਆਫ ਇੰਡਿਆ),ਡੀਐਸਸੀ ਡਾ.ਦਲਜੀਤ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਤੇ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਜ਼ਿਲਾ ਖੋਜ ਅਫਸਰ ਸੁਖਦਰਸ਼ਨ ਸਿੰਘ ਚਹਿਲ, ਅਬਜ਼ਰਵਰ ਇੰਦਰਜੀਤ ਸਿੰਘ ਵੜੈਚ,ਸੁਖਵੰਤ ਸਿੰਘ,ਸੁਖਦੀਪ ਸਿੰਘ ਕੋਚ,ਕਮਲਦੀਪ ਸਿੰਘ ਕੋਚ,ਦਵਿੰਦਰ ਸਿੰਘ ਵਿਰਕ,ਅਮਨਿੰੰਦਰ ਸਿੰਘ ਬਾਬਾ,ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਚਮਕੌਰ ਸਿੰਘ, ਗੁਰਪਿਆਰ ਸਿੰਘ, ਕੁਲਦੀਪ ਕੌਰ (ਸਿਲੈਕਟਰ),ਨਵਦੀਪ ਕੌਰ,ਨਿਧੀ ਸ਼ਰਮਾਂ, ਹਰਦੀਪ ਕੌਰ,ਡਾ ਪਰਮਿੰਦਰਜੀਤ ਸ਼ਰਮਾ, ਵਿਨੋਦ ਕੁਮਾਰ,ਬਲਕਾਰ ਸਿੰਘ,ਹਰਜੀਤ ਸਿੰਘ, ਪ੍ਰੇਮ ਸਿੰਘ,ਅਰੁਣ ਕੁਮਾਰ, ਗੁਰਦੀਪ ਸਿੰਘ,ਸੁਨੀਲ ਕੁਮਾਰ,ਨਵਜੋਤ ਸਿੰਘ, ਰਾਮ ਕੁਮਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।




