ਯੋਗਤਾ ਮਿਤੀ 01-10-2026 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀ ਵੋਟ ਜਰੂਰ ਬਣੇ- ਬੁਬਲਾਨੀ

ਯੋਗਤਾ ਮਿਤੀ 01-10-2026 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀ ਵੋਟ ਜਰੂਰ ਬਣੇ- ਬੁਬਲਾਨੀ
ਯੋਗਤਾ ਮਿਤੀ 01-10-2026 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀ ਵੋਟ ਜਰੂਰ ਬਣੇ- ਬੁਬਲਾਨੀ

ਰੋਲ ਆਬਜ਼ਰਵਰ ਵਿਨੈ ਬੁਬਲਾਨੀ ਵੱਲੋਂ ਐਸ.ਆਈ.ਆਰ ਦੌਰਾਨ ਭਰੇ ਜਾ ਰਹੇ ਫਾਰਮਾਂ ਦੀ ਸੁਪਰ ਚੈਕਿੰਗ

ਯੋਗਤਾ ਮਿਤੀ 01-10-2026 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀ ਵੋਟ ਜਰੂਰ ਬਣੇ- ਬੁਬਲਾਨੀ

ਯੋਗਤਾ ਮਿਤੀ 01-10-2026 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀ ਵੋਟ ਜਰੂਰ ਬਣੇ- ਬੁਬਲਾਨੀ
ਯੋਗਤਾ ਮਿਤੀ 01-10-2026 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀ ਵੋਟ ਜਰੂਰ ਬਣੇ- ਬੁਬਲਾਨੀ

ਵੋਟਰਾਂ ਦੇ ਘਰ ਜਾਕੇ ਸੁਪਰ ਚੈਕਿੰਗ ਕਰਨ ਸਮੇਤ ਖ਼ੁਦ ਫੋਨ ਕਰ ਰਹੇ ਹਨ ਰੋਲ ਆਬਜ਼ਰਵਰ

ਪਟਿਆਲਾ, 16 ਸਤੰਬਰ: ਅਨੁਰਾਗ ਸ਼ਰਮਾ 

               ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਨਿਯੁਕਤ ਰੋਲ ਆਬਜ਼ਰਵਰ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਪੈਸ਼ਲ ਇੰਟੈਸਿਵ ਰਵੀਜ਼ਨ-2026 ਦੌਰਾਨ ਸਾਰੇ ਹਲਕਿਆਂ ਵਿੱਚ ਨਵੀਆਂ ਵੋਟਾਂ ਬਣਾਉਣ ਲਈ ਆਏ ਫਾਰਮ ਨੰਬਰ 6, ਵੋਟ ਡਲੀਟ ਕਰਨ ਲਈ ਫਾਰਮ ਨੰਬਰ 7 ਅਤੇ ਪਤਾ ਬਦਲਣ ਜਾਂ ਸਿਫ਼ਟਿੰਗ ਲਈ ਫਾਰਮ ਨੰਬਰ 8 ਭਰਨ ਦੀ ਪ੍ਰਕ੍ਰਿਆ ਦੀ ਸੁਪਰ ਚੈਕਿੰਗ ਕੀਤੀ। ਉਨ੍ਹਾਂ ਨੇ ਸਮੂਹ ਹਲਕਿਆਂ ਵਿੱਚ ‌ਪ੍ਰਕ੍ਰਿਆ ਉਪਰ ਆਪਣੀ ਤਸੱਲੀ ਦਾ ਇਜ਼ਹਾਰ ਕੀਤਾ ਹੈ।

               ਸ੍ਰੀ ਬੁਬਲਾਨੀ ਨੇ ਪ‌ਟਿਆਲਾ ਜ਼ਿਲ੍ਹੇ ਦੇ ਸਮੂਹ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਈਆਰਓਜ ਇਹ ਯਕੀਨੀ ਬਣਾਉਣ ਕਿ ਜ਼ਿਲ੍ਹੇ ਅੰਦਰ ਕੋਈ ਵੀ ਯੋਗ ਨਾਗਰਿਕ ਅਜਿਹਾ ਨਹੀਂ ਰਹਿਣਾ ਚਾਹੀਦਾ, ਜਿਸ ਦਾ ਨਾਮ ਵੋਟਰ ਸੂਚੀ ਵਿੱਚ ਨਾ ਹੋਵੇ ਅਤੇ ਕੋਈ ਵੀ ਅਯੋਗ ‌‌ਵਿਅਕਤੀ ਆਪਣੀ ਵੋਟ ਨਾ ਬਣਵਾ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਵਿਸ਼ੇਸ਼ ਹਦਾਇਤ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕੀਤਾ ਜਾਵੇ ਤੇ ਕੋਈ ਵੀ ਨੌਜਵਾਨ, ਜਿਹੜਾ ਕਿ ਯੋਗਤਾ ਮਿਤੀ 01-10-2026 ਨੂੰ 18 ਸਾਲ ਦਾ ਹੋ ਰਿਹਾ ਹੈ, ਉਸ ਦੀ ਵੋਟ ਜਰੂਰ ਬਣੇ।

               ਸਾਰੇ ਹਲਕਿਆਂ ਵਿੱਚ ਚੋਣ ਕਮਿਸ਼ਨ ਵੱਲੋਂ ਰੋਲ ਆਬਜ਼ਰਵਰ ਦੇ ਪੋਰਟਲ ਉਪਰ ਭੇਜੇ ਗਏ 254 ਫਾਰਮਾਂ ਦੀ ਸੁਪਰ ਚੈਕਿੰਗ ਲਈ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਨਾਭਾ, ਰਾਜਪੁਰਾ, ਸਨੌਰ ਤੇ ਘਨੌਰ ਹਲਕਿਆਂ ਦੇ ਫਾਰਮਾਂ ਦੀ ਉਚ ਪੱਧਰੀ ਪੜਤਾਲ ਕੀਤੀ ਹੈ। ਉਹ ਖ਼ੁਦ ਜਿੱਥੇ ਆਪਣੇ ਪੋਰਟਲ ਉਪਰ ਆਏ ਫਾਰਮਾਂ ਵਿੱਚ ਵੋਟਾਂ ਕੱਟੇ ਜਾਣ ਤੇ ਨਵੀਆਂ ਵੋਟਾਂ ਬਣਾਉਣ ਵਾਲੇ ਲੋਕਾਂ ਨੂੰ ਮਿਲਕੇ ਉਨ੍ਹਾਂ ਦੀ ਫੀਲਡ ਵੈਰੀਫਿਕੇਸ਼ਨ ਕਰ ਰਹੇ ਹਨ, ਉਥੇ ਹੀ ਸਬੰਧਤ ਬੂਥ ਲੈਵਲ ਅਫ਼ਸਰਾਂ (ਬੀਐਲਓਜ) ਨੂੰ ਮਿਲਕੇ ਅਤੇ ਵੋਟਰਾਂ ਨੂੰ ਖ਼ੁਦ ਫੋਨ ਕਰਕੇ ਇਨ੍ਹਾਂ ਵੋਟਾਂ ਦੀ ਸੁਪਰ ਚੈਕਿੰਗ ਕਰ ਰਹੇ ਹਨ। ਉਨ੍ਹਾਂ ਵੱਲੋਂ ਬਹੁਤ ਸਾਰੇ ਫਾਰਮਾਂ ਨੂੰ ਈਆਰਓਜ਼ ਕੋਲ ਵਾਪਸ ਵੀ ਭੇਜਿਆ ਜਾ ਰਿਹਾ ਹੈ ਤਾਂ ਕਿ ਯੋਗ ਵੋਟਾਂ ਕੱਟੀਆਂ ਨਾ ਜਾ ਸਕਣ, ਕਿਉਂਕਿ ਵੋਟ ਦਾ ਅਧਿਕਾਰ ਨਾਗਰਿਕਾਂ ਦਾ ਸੰਵਿਧਾਨਿਕ ਅਧਿਕਾਰ ਹੈ। ਉਨ੍ਹਾਂ ਹਦਾਇਤ ਕੀਤੀ ਕਿ ਜਿੱਥੇ ਲੋੜ ਹੈ, ਉਥੇ ਨਵੀਂ ਵੋਟ ਲਈ ਜਾਂ ਵੋਟ ਕੱਟਣ ਤੋਂ ਰੋਕਣ ਲਈ ਲੋੜੀਂਦੇ ਦਸਤਾਵੇਜ ਸਬੰਧਤ ਨਾਗਰਿਕ ਕੋਲੋਂ ਮੁੜ ਮੰਗੇ ਜਾਣ।

               ਵਿਨੈ ਬੁਬਲਾਨੀ ਨੇ ਦੱ‌ਸਿਆ ਕਿ ਸਪੈਸ਼ਲ ਇੰਟੈਸਿਵ ਰਵੀਜ਼ਨ ਦੌਰਾਨ ਉਹ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਦੌਰੇ ਕਰ ਚੁੱਕੇ ਹਨ ਤੇ ਹੁਣ ਸੁਪਰ ਚੈਕਿੰਗ ਦਾ ਵਿਸ਼ੇਸ਼ ਦੌਰ ਚੱਲ ਰਿਹਾ ਹੈ। ਰੋਲ ਆਬਜ਼ਰਵਰ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਨਾ ਰਹੇ।

               ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੀ ਨਵੀ ਵੋਟ ਦਰਜ਼ ਕਰਾਉਣਾ ਅਤੇ ਵੋਟਰ ਸੂਚੀ ਵਿੱਚੋ ਨਾਮ ਕਟਵਾਉਣ ਖਾਸ ਕਰਕੇ ਫਾਰਮ 7 ਰਾਹੀਂ ਹੋਣ ਵਾਲੀਆਂ ਕੱਟੀਆਂ ਵੋਟਾਂ ਦੀ ਪ੍ਰਤੀਸ਼ਤਤਾ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ। ਹਰੇਕ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਨਵੀਆਂ ਵੋਟਾਂ ਵਾਲੇ 20 ਪੋਲਿੰਗ ਸਟੇਸ਼ਨਾਂ ਅਤੇ ਸਭ ਤੋਂ ਵੱਧ ਕੱਟੀਆਂ ਵੋਟਾਂ ਵਾਲੇ 20 ਪੋਲਿੰਗ ਸਟੇਸ਼ਨਾਂ ਦੀ ਮੁੜ ਤਸਦੀਕ ਕਰਨ ਸਮੇਤ ਜ਼ਿਲ੍ਹੇ ਦੇ ਉਹ ਵਿਧਾਨ ਸਭਾ ਹਲਕੇ, ਜਿੱਥੇ ਕੱਟੀਆਂ ਵੋਟਾਂ ਅਤੇ/ਜਾਂ ਨਵੀਂਆਂ ਜੁੜੀਆਂ ਵੋਟਾਂ ਦੀ ਦਰ ਜ਼ਿਲ੍ਹੇ ਦੀ ਔਸਤ ਦਰ ਨਾਲੋਂ 1% ਜਾਂ ਇਸ ਤੋਂ ਵੱਧ ਹੈ ਜਾਂ ਕਿਸੇ ਵੀ ਹਲਕੇ ਵਿੱਚ ਇਹ ਦਰ 3% ਤੋਂ ਵੱਧ ਹੈ, ਨੂੰ ਰੋਲ ਆਬਜ਼ਰਵਰ ਵੱਲੋਂ ਵਿਸ਼ੇਸ਼ ਤੌਰ ‘ਤੇ ਜਾਂਚਿਆ ਜਾ ਰਿਹਾ ਹੈ।

          ਵਿਨੈ ਬੁਬਲਾਨੀ ਨੇ ਕਿਹਾ ਕਿ ਸ਼ਾਂਤੀਪੂਰਨ, ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਸਹੀ ਅਤੇ ਸ਼ੁੱਧ ਵੋਟਰ ਸੂਚੀ ਬਹੁਤ ਜ਼ਰੂਰੀ ਹੈ। ਇਸ ਲਈ, ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਵੋਟਰ ਸੂਚੀਆਂ ਦੀ ਬਾਰੀਕੀ ਨਾਲ ਜਾਂਚ, ਤਸਦੀਕ ਅਤੇ ਸ਼ੁੱਧੀਕਰਨ ਕੀਤਾ ਜਾਣਾ ਲਾਜ਼ਮੀ ਹੈ, ਜਿਸ ਲਈ ਚੋਣ ਕਮਿਸ਼ਨ ਨੇ ਰੋਲ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਹੈ।

Related Post