ਨਗਰ ਕੌਂਸਲ ਪਾਤੜਾਂ ਵੱਲੋਂ ਪੰਦਰਾਂ ਦਿਨਾਂ ਸਫਾਈ ਮਹਾ ਅਭਿਆਨ

ਪਾਤੜਾਂ, 10 ਸਤੰਬਰ: ਅਨੁਰਾਗ ਸ਼ਰਮਾ
ਨਗਰ ਕੌਂਸਲ ਪਾਤੜਾ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਸਥਾਨਕ ਸਰਕਾਰ ਮੰਤਰੀ ਸ਼੍ਰੀ ਹਰਜੋਤ ਬੈਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਦਿਨਾਂ ਸਫਾਈ ਮਹਾ ਅਭਿਆਨ ਦੇ ਤਹਿਤ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਬਲਜਿੰਦਰ ਸਿੰਘ ਕਾਰਜ ਸਾਧਕ ਅਫ਼ਸਰ ਦੀ ਅਗਵਾਈ ਵਿੱਚ ਸਰਵਿਸ ਰੋਡ, ਅਨਾਜ ਮੰਡੀ,ਮਾਰਕੀਟਾਂ ਦੀ ਸਫਾਈ ਦੀ ਸਫਾਈ ਕੀਤੀ ਗਈ। ਇਸ ਮੌਕੇ ਸੈਨਟਰੀ ਇੰਸਪੈਕਟਰ ਨਰਿੰਦਰ ਸ਼ਰਮਾ, ਅਨੁਵਿੰਦਰ ਸਿੰਘ, ਪੈਸਕੋ ਸੁਪਰਵਾਈਜ਼ਰ ਸਿਕੰਦਰ ਸਿੰਘ ਸਮੂਹ ਐਮ ਸੀ ਸਾਹਿਬਾਨ ਅਤੇ ਅਤੇ ਨਗਰ ਕੌਂਸਲ ਪਾਤੜਾਂ ਦਾ ਸਮੂਹ ਸਟਾਫ ਅਤੇ ਸਫਾਈ ਸੇਵਕ ਮੌਜੂਦ ਸਨ।

