ਜ਼ੋਨ ਪਟਿਆਲਾ-2 ਦੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦਾ ਜ਼ਿਲ੍ਹਾ ਸਪੋਰਟਸ ਅਫਸਰ ਨੇ ਕਰਵਾਇਆ ਆਗਾਜ਼

ਪਟਿਆਲਾ (ਅਨੁਰਾਗ ਸ਼ਰਮਾ)- ਜ਼ੋਨ ਪਟਿਆਲਾ-2 ਦੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੀ ਸ਼ੁਰੂਆਤ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) , ਸ੍ਰੀ ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) , ਸ੍ਰੀ ਸਤਵਿੰਦਰ ਸਿੰਘ ( ਸਹਾਇਕ ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਈ। ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੇ ਪਹਿਲੇ ਦਿਨ ਕਈ ਈਵੈਂਟਸ ਕਰਵਾਏ ਗਏ।ਅੰਡਰ 17 ਲੜਕਿਆਂ ਦੇ ਸ਼ਾਟਪੁੱਟ ਈਵੈਂਟ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਦੇ ਉਦੈਵੀਰ ਸਿੰਘ ਨੇ ਗੋਲਡ, ਸਕੂਲ ਆਫ਼ ਐਮੀਂਨੈਸ ਫੀਲਖਾਨਾ ਦੇ ਗੁਰਕੀਰਤ ਸਿੰਘ ਨੇ ਸਿਲਵਰ ਅਤੇ ਬ੍ਰਿਟਿਸ਼ ਕੋ ਐਡ ਸਕੂਲ ਵਿਰਾਜ ਸਿੰਘ ਚੀਮਾ ਨੇ ਸਿਲਵਰ ਮੈਡਲ ਹਾਸਲ ਕੀਤਾ।ਅੰਡਰ-17 ਲੜਕੀਆਂ ਦੇ ਲੰਬੀ ਛਾਲ ਈਵੈਂਟ ਵਿੱਚ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਖੁਸ਼ਪ੍ਰੀਤ ਕੌਰ ਨੇ ਗੋਲਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਦੀ ਹਰਪ੍ਰੀਤ ਕੌਰ ਨੇ ਗੋਲਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਦੀ ਅਨੁਰਾਧਾ ਨੇ ਬਰੋਂਜ਼ ਮੈਡਲ ਹਾਸਲ ਕੀਤਾ। ਅੰਡਰ-17 ਲੜਕਿਆਂ ਦੀ 100 ਮੀਟਰ ਦੌੜ ਵਿੱਚ ਸਕੂਲ ਆਫ਼ ਐਮੀਂਨੈਸ ਫੀਲਖਾਨਾ ਦੇ ਸੰਜੇ ਨੇ ਗੋਲਡ, ਬੁੱਢਾ ਦਲ ਪਬਲਿਕ ਸਕੂਲ ਦੇ ਦਮਨਪ੍ਰੀਤ ਸਿੰਘ ਨੇ ਸਿਲਵਰ ਅਤੇ ਸਰਕਾਰੀ ਹਾਈ ਸਕੂਲ ਧਬਲਾਨ ਦੇ ਕਰਨਬੀਰ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ।ਅੰਡਰ-17 ਲੜਕੀਆਂ ਦੀ 3000 ਮੀ. ਦੋੜ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਤਾਨੀਆਂ ਨੇ ਗੋਲਡ ਮੈਡਲ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਜੈਵਲਿਨ ਥ੍ਰੋ ਵਿੱਚ ਬੁੱਢਾ ਦਲ ਪਬਲਿਕ ਸਕੂਲ ਦੇ ਉਜਵਲਦੀਪ ਸਿੰਘ ਖੁਰਾਣਾ ਨੇ ਗੋਲਡ, ਬੁੱਢਾ ਦਲ ਪਬਲਿਕ ਸਕੂਲ ਦੇ ਗੋਰਵ ਗਰਗ ਨੇ ਸਿਲਵਰ ਅਤੇ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਮਨਵੀਰ ਸਿੰਘ ਨੇ ਬਰੋਜ਼ ਮੈਡਲ ਹਾਸਲ ਕੀਤਾ। ਇਸ ਟੂਰਨਾਮੈਂਟ ਦੌਰਾਨ ਸ੍ਰੀ ਨਵਜੋਤ ਸਿੰਘ ਧਾਲੀਵਾਲ (ਜ਼ਿਲ੍ਹਾ ਸਪੋਰਟਸ ਅਫਸਰ, ਪਟਿਆਲਾ) ਵਿਸ਼ੇਸ਼ ਤੌਰ ਤੇ ਪਹੁੰਚੇ। ਸ੍ਰੀ ਨਵਜੋਤ ਸਿੰਘ ਧਾਲੀਵਾਲ ਜੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਸ੍ਰੀ ਨਵਜੋਤ ਸਿੰਘ ਧਾਲੀਵਾਲ ਜੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ, ਖੇਡਾਂ ਮਨੁੱਖ ਵਿੱਚ ਅਨੁਸ਼ਾਸ਼ਨ, ਮਿਲਵਰਤਨ, ਮਿਲ ਕੇ ਕੰਮ ਕਰਨਾ ਵਰਗੇ ਕਈ ਗੁਣਾਂ ਦਾ ਵਿਕਾਸ ਕਰਦੀਆਂ ਹਨ। ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਸੰਦੀਪ ਕੌਰ, ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀ ਵਿਜੇ ਕੁਮਾਰ,  ਸ੍ਰੀ ਐੱਸ.ਪੀ. ਸਿੰਘ, ਸ੍ਰੀ ਗੁਰਦੀਪ ਸਿੰਘ, ਸ੍ਰੀ ਜਸਦੇਵ ਸਿੰਘ ਅਤੇ ਸ੍ਰੀ ਮਨਪ੍ਰੀਤ ਸਿੰਘ ਸ਼ੇਰਮਾਜਰਾ (ਪ੍ਰੈਸ ਇੰਚਾਰਜ) ਅਤੇ ਹੋਰ ਅਧਿਆਪਕ ਮੌਜੂਦ ਸਨ।

Related Post