ਸਰਕਾਰੀ ਡਾਕਟਰ ਨੇ ਵੀ ਹੜਤਾਲੀ ਮੁਲਾਜ਼ਮਾਂ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ

ਅਗਸਤ 26 , ਪਟਿਆਲਾ , ਅਨੁਰਾਗ ਸ਼ਰਮਾ
ਸਰਕਾਰੀ ਡਾਕਟਰ/ ਮੈਡੀਕਲ ਅਫ਼ਸਰਾਂ ਦੀ ਜੱਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸ਼ੀਏਸ਼ਨ ਵੱਲੋਂ ਪਹਿਲਾਂ ਤੋਂ ਰੋਸ ਮੁਜਾਹਿਰੇ ਕਰ ਰਹੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਹੋਰ ਸਰਕਾਰੀ ਕਰਮਚਾਰੀ ਜਥੇਬੰਦੀਆਂ ਵੱਲੋਂ ਆਪਣੇ ਜਾਇਜ਼ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਪੂਰਨ ਸਮਰਥਨ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਪਟਿਆਲਾ ਨੂੰ ਮੰਗ ਪੱਤਰ ਦਿੰਦੇ ਹੋਏ ਕੱਲ ਮਿਤੀ 27/08/26 ਨੂੰ ਓ ਪੀ ਡੀ ਸੇਵਾਵਾਂ ਬੰਦ ਰੱਖਣ ਦੇ ਐਲਾਨ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਡਾ ਸੁਮੀਤ ਸਿੰਘ ਦੇ ਨਾਲ ਡਾ ਰਚਨਾ, ਡਾ ਜਸਵਿੰਦਰ, ਡਾ ਨਿਧੀ, ਡਾ ਪਰਨੀਤ, ਡਾ ਇੰਦਰਪ੍ਰੀਤ, ਡਾ ਸੰਦੀਪ, ਡਾ ਨਿਰਮਲ, ਡਾ ਦਿਲਮੋਹਨ ਸਮੇਤ ਸਿਵਲ ਸਰਜਨ ਦਫ਼ਤਰ ਅਤੇ ਮਾਤਾ ਕੁਸ਼ਲਿਆ ਹਸਪਤਾਲ ਸਮੇਤ ਜਿਲ੍ਹੇ ਭਰ ਦੇ ਹਸਪਤਾਲਾਂ ਦੇ ਡਾਕਟਰ ਮੌਜੂਦ ਸਨ।
ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਡਾ ਅਖਿਲ ਸਰੀਨ ਨੇ ਕਿਹਾ ਕਿ PCMS ਕੈਡਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਫੀਡਬੈਕ ਅਤੇ ਰਾਜ ਪੱਧਰੀ ਜਨਰਲ ਬਾਡੀ ਮੀਟਿੰਗ ਵਿੱਚ ਬਹੁਮਤ ਨਾਲ ਫੈਸਲਾ ਕੀਤਾ ਗਿਆ ਹੈ ਕਿ **27 ਅਗਸਤ ਨੂੰ ਸਾਰੇ ਸਿਵਲ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ਵਿੱਚ OPD ਸੇਵਾਵਾਂ ਇੱਕ ਦਿਨ ਲਈ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ ਅਤੇ ਪਹਿਲਾ ਤੋਂ ਮਿੱਥੇ ਆਪ੍ਰੇਸ਼ਨ ਸਰਜਰੀ ਵੀ ਮੁਅੱਤਲ ਰਹਿਣਗੀਆਂ।** ਹਾਲਾਂਕਿ, **ਐਮਰਜੈਂਸੀ ਸੇਵਾਵਾਂ, MCH ਸੇਵਾਵਾਂ, ਐਮਰਜੈਂਸੀ ਸਰਜਰੀਆਂ, ਅੰਦਰੂਨੀ ਮਰੀਜ਼ਾਂ ਦੇ ਦਾਖਲੇ, ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਕਾਰਜ ਅਤੇ ਨਿਆਂਇਕ ਮੈਡੀਕਲ ਜਾਂਚਾਂ** ਵਰਗੀਆਂ ਜਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਜਿਲਾ ਪਟਿਆਲਾ ਪ੍ਰਧਾਨ ਡਾ ਸੁਮੀਤ ਸਿੰਘ ਨੇ ਕਿਹਾ ਕਿ ਸਾਡਾ ਉਦੇਸ਼ ਆਮ ਜਨਤਾ ਨੂੰ ਅਸੁਵਿਧਾ ਪਹੁੰਚਾਉਣਾ ਨਹੀਂ, ਸਗੋਂ ਸੂਬੇ ਦੇ ਸਰਕਾਰੀ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਅਤੇ ਜਾਇਜ਼ ਮੰਗਾਂ—ਜਿਵੇਂ *18% ਮਹਿੰਗਾਈ ਭੱਤਾ ਲਗਾਉਣ, OPS ਦੀ ਬਹਾਲੀ, DA ਦੀਆਂ ਬਕਾਇਆ ਕਿਸ਼ਤਾਂ/ਏਰੀਅਰ, 7ਵੇਂ ਪੇ ਕਮਿਸ਼ਨ ਦੀਆਂ ਅਨਾਮਲੀਆਂ ਦਾ ਹੱਲ*—ਲਈ ਇਕਜੁੱਟਤਾ ਦਰਸਾਉਣਾ ਹੈ। ਸਰਕਾਰੀ ਕਰਚਾਰੀਆਂ ਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪੈ ਰਿਹਾ ।
PCMSA ਨੂੰ ਉਮੀਦ ਹੈ ਕਿ ਸਰਕਾਰ ਆਪਣੇ ਹੁਣ ਤੱਕ ਦੇ ਸਕਾਰਾਤਮਕ ਰਵੱਈਏ ਨੂੰ ਜਾਰੀ ਰੱਖਦਿਆਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ *ਸਕਾਰਾਤਮਕ ਅਤੇ ਨਿਆਂਸੰਗਤ ਹੱਲ ਜਲਦ* ਕਰੇਗੀ।

