ਚੇਤਨਾ ਪ੍ਰੋਜੈਕਟ’ ਤਹਿਤ ਡੀ ਸੀ ਨੇ ਸੈਲਫ ਡਿਫੈਂਸ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ

ਚੇਤਨਾ ਪ੍ਰੋਜੈਕਟ’ ਤਹਿਤ ਡੀ ਸੀ ਨੇ ਸੈਲਫ ਡਿਫੈਂਸ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ  ਨੂੰ ਵੰਡੇ ਸਰਟੀਫਿਕੇਟ
ਚੇਤਨਾ ਪ੍ਰੋਜੈਕਟ' ਤਹਿਤ ਡੀ ਸੀ ਨੇ ਸੈਲਫ ਡਿਫੈਂਸ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ  ਨੂੰ ਵੰਡੇ ਸਰਟੀਫਿਕੇਟ
ਚੇਤਨਾ ਪ੍ਰੋਜੈਕਟ’ ਤਹਿਤ ਡੀ ਸੀ ਨੇ ਸੈਲਫ ਡਿਫੈਂਸ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ

ਡੀ ਸੀ ਨੇ ਸਿਖਲਾਈ ਲੈਣ ਵਾਲੀਆਂ ਲੜਕੀਆਂ ਨੂੰ ਆਤਮ-ਵਿਸ਼ਵਾਸ ਅਤੇ ਨਿਡਰਤਾ ਨਾਲ ਅੱਗੇ ਵਧਣ ਲਈ ਕੀਤਾ ਪ੍ਰੇਰਿਤ*

ਪਟਿਆਲਾ, 4 ਅਗਸਤ:

ਪੰਜਾਬ ਸਰਕਾਰ ਦੀ ਅਗਵਾਈ ਵਿਚ ‘ਚੇਤਨਾ ਪ੍ਰੋਜੈਕਟ’ ਅਧੀਨ ਲੜਕੀਆਂ ਲਈ ਚਲਾਈ ਗਈ ਵਿਸ਼ੇਸ਼ ਸੈਲਫ ਡਿਫੈਂਸ (ਆਤਮ-ਰੱਖਿਆ) ਸਿਖਲਾਈ ਵਰਕਸ਼ਾਪ ਦੇ ਸਮਾਪਨ ‘ਤੇ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ  ਨੂੰ ਸਰਟੀਫਿਕੇਟ ਤਕਸੀਮ ਕੀਤੇ।

‘ਚੇਤਨਾ ਪ੍ਰੋਜੈਕਟ ‘ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸਦਾ ਮੁੱਖ ਉਦੇਸ਼ ਲੜਕੀਆਂ ਵਿੱਚ ਸਰੀਰਕ ਮਜ਼ਬੂਤੀ, ਆਤਮ-ਵਿਸ਼ਵਾਸ ਅਤੇ ਆਤਮ-ਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਇਹ ਪ੍ਰੋਜੈਕਟ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਅਤੇ ਜ਼ਿਲ੍ਹਾ ਖੇਡ ਅਫ਼ਸਰ  ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਉਪਰਾਲਾ ਕੀਤਾ ਗਿਆ ਹੈ।

ਸਮਾਗਮ ਦੌਰਾਨ ਡਾ. ਹਿਮਾਂਸ਼ੂ ਅਗਰਵਾਲ ਨੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨਾਲ  ਗੱਲਬਾਤ ਕਰਦਿਆਂ ਕਿਹਾ ਕਿ
ਸੈਲਫ ਡਿਫੈਂਸ ਸਿਰਫ਼ ਸਰੀਰਕ ਦਾਅ-ਪੇਚ ਸਿੱਖਣਾ ਹੀ ਨਹੀਂ ਹੈ, ਸਗੋਂ ਇਹ ਮਨੋਬਲ, ਆਤਮ-ਵਿਸ਼ਵਾਸ ਅਤੇ ਨਿਡਰਤਾ ਪੈਦਾ ਕਰਨ ਦਾ ਜ਼ਰੀਆ ਹੈ। ਚੇਤਨਾ ਪ੍ਰੋਜੈਕਟ ਦਾ ਮੁੱਖ ਮਨੋਰਥ ਇਹ ਸੁਨਿਸ਼ਚਿਤ ਕਰਨਾ ਹੈ ਕਿ ਪਟਿਆਲਾ ਦੀ ਹਰ ਧੀ ਖੁਦ ਨੂੰ ਸੁਰੱਖਿਅਤ, ਸ਼ਕਤੀਸ਼ਾਲੀ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਮਹਿਸੂਸ ਕਰੇ।

ਸਿਖਲਾਈ ਪ੍ਰਾਪਤ ਲੜਕੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਰਾਹੀਂ ਉਨ੍ਹਾਂ ਨੂੰ ਮੁਫ਼ਤ ਵਿੱਚ ਮਾਰਸ਼ਲ ਆਰਟਸ ਅਤੇ ਆਤਮ-ਰੱਖਿਆ ਦੇ ਆਧੁਨਿਕ ਗੁਰ ਸਿੱਖਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

ਜਿਲ੍ਹਾ ਖੇਡ ਅਫਸਰ ਨੇ ਦਸਿਆ ਕਿ ਇਸ ਪਹਿਲਕਦਮੀ ਨੂੰ ਸਥਾਨਕ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਓਰੀਐਂਟੇਸ਼ਨ ਕੈਂਪ ਦੌਰਾਨ 80 ਤੋਂ ਵੱਧ ਲੜਕੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ ਚੁਣੇ ਗਏ ਬੈਚ ਨੇ ਇਹ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ। ਇਸ ਸ਼ਾਨਦਾਰ ਸਫਲਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿੱਚ ‘ਪ੍ਰੋਜੈਕਟ ਚੇਤਨਾ’ ਅਧੀਨ ਹੋਰ ਵੀ ਬੈਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

Related Post

70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ 17/19 ਲੜਕੇ ਤੇ ਲੜਕੀਆਂ ਦੇ ਆਰਚਰੀ ਮੁਕਾਬਲੇ ਕਰਵਾਏ ਗਏ ਪਟਿਆਲਾ, 24 ਸਤੰਬਰ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17/19 ਲੜਕੇ/ਲੜਕੀਆਂ ਦੇ ਆਰਚਰੀ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਚਰੀ ਰੇਂਜ ਵਿਖੇ ਕਰਵਾਏ ਗਏ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੋਰ ਅਤੇ ਆਰਚਰੀ ਟੂਰਨਾਮੈਂਟ ਦੇ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ ਨੌਗਾਵਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਚਰੀ ਰੇਂਜ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਸੁਰਿੰਦਰ ਸਿੰਘ ਕੋਚ,ਗੌਰਵ ਸ਼ਰਮਾ ਕੋਚ, ਕੁਲਵਿੰਦਰ ਸਿੰਘ ਕੋਚ,ਰਵੀ ਕੁਮਾਰ ਕੋਚ,ਮਨਪ੍ਰੀਤ ਸਿੰਘ ਕੋਚ,ਸ਼ਗਨਪ੍ਰੀਤ ਸਿੰਘ ਕੋਚ, ਪਵਨਦੀਪ ਸਿੰਘ ਗਿੱਲ ਕੋਚ, ਗੁਰਪ੍ਰੀਤ ਸਿੰਘ ਝੰਡਾ,ਰਾਜੇਸ਼ ਕੁਮਾਰ,ਹਰਪ੍ਰੀਤ ਸਿੰਘ ਹੈਪੀ, ਵਿਕਾਸ ਜਿੰਦਲ,ਗੌਰਵ ਵਿਰਦੀ, ਅਰੁਣ ਕੁਮਾਰ,ਰਾਧਾ ਰਾਣੀ, ਹਰਪ੍ਰੀਤ ਕੌਰ,ਮੋਨੀਕਾ,ਮਲਕੀਤ ਸਿੰਘ,ਜਸਪਾਲ ਕੌਰ, ਇੰਦਰਵੀਰਪਾਲ ਕੌਰ,ਰਾਕੇਸ਼ ਕੁਮਾਰ,ਸੁਨੀਲ ਕੁਮਾਰ,ਹਰਜੀਤ ਸਿੰਘ,ਬਲਕਾਰ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।