ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ -ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ ਪਟਿਆਲਾ।

ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ -ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ ਪਟਿਆਲਾ।
ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ -ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ ਪਟਿਆਲਾ।

ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ
-ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ
ਪਟਿਆਲਾ।

ਪਟਿਆਲਾ : 2 ਅਗਸਤ, ਸਵੀਤਾ ਸ਼ਰਮਾ,

ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ-ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ
ਪਟਿਆਲਾ।
ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ
-ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ
ਪਟਿਆਲਾ।

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਅੱਜ ਇੱਕ ਵਾਰ ਫਿਰ ਇਤਿਹਾਸਕ ਸ੍ਰੀ ਕਾਲੀ ਦੇਵੀ ਮਾਤਾ ਮੰਦਰ ਵਿਖੇ ਪਹੁੰਚ ਕੇ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਪਟਿਆਲਾ ਸ਼ਹਿਰ ਦੀ ਤਰੱਕੀ, ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਉਪਰੰਤ ਉਨ੍ਹਾਂ ਨੇ ਮੰਦਰ ਵਿਖੇ ਚੱਲ ਰਹੇ ਨਵਨਿਰਮਾਣ ਅਤੇ ਸੁੰਦਰੀਕਰਨ ਕਾਰਜਾਂ ਦਾ ਨਿਰੀਖਣ ਕੀਤਾ। ਇਸ ਮੌਕੇ ਤੀਰਥ ਯਾਤਰਾ ਕਮੇਟੀ ਦੇ ਚੇਅਰਮੈਨ ਕਮਲ ਬਾਂਸਲ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਣ ਛਾਬੜਾ (ਰਾਜਪੁਰਾ) ਅਤੇ ਕਾਲੀ ਮਾਤਾ ਮੰਦਰ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਜੈ ਅਲੀਪੁਰੀਆ ਅਤੇ ਸੰਜੇ ਗੋਇਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਚੇਅਰਮੈਨ ਮਹਿਤਾ ਨੇ ਨਵਨਿਰਮਾਣ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਕੰਮ ਨੂੰ ਉੱਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਿਕਾਸਮੁਖੀ ਵਿਜ਼ਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਅਸਥਾਨਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਾਲੀ ਦੇਵੀ ਮਾਤਾ ਮੰਦਰ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ ਅਤੇ ਨਵਨਿਰਮਾਣ ਕਾਰਜ ਮੁਕੰਮਲ ਹੋਣ ਉਪਰੰਤ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਹੋਰ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਧਾਰਮਿਕ ਅਸਥਾਨਾਂ ਦੀ ਵਿਰਾਸਤੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਆਧੁਨਿਕ ਸਹੂਲਤਾਂ ਵੀ ਯਕੀਨੀ ਬਣਾ ਰਹੀ ਹੈ।

ਚੇਅਰਮੈਨ ਮਹਿਤਾ ਨੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਮੰਦਰ ਦੇ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਦੇ ਸੁਝਾਅ ਸੁਣੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਦੇ ਆਪਸੀ ਸਹਿਯੋਗ ਨਾਲ ਹੀ ਲੋਕ-ਹਿੱਤ ਦੇ ਅਜਿਹੇ ਵਿਕਾਸ ਕਾਰਜ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਕੀਤੇ ਜਾ ਸਕਦੇ ਹਨ।

ਇਸ ਮੌਕੇ ਸਮਾਜ ਸੇਵੀ ਅਮਰੀਸ਼ ਬਾਂਸਲ, ਸਤਪਾਲ ਗੋਇਲ, ਸ਼ਿਵ ਸ਼ੰਕਰ ਸੇਵਾ ਕਲੱਬ ਦੇ ਪ੍ਰਧਾਨ ਜਿਮੀ ਆਹੂਜਾ, ਸ਼੍ਰੀ ਕ੍ਰਿਸ਼ਨ ਰਥ ਯਾਤਰਾ ਸੋਸਾਇਟੀ ਦੇ ਪ੍ਰਦੀਪ ਗੁਪਤਾ, ਰਵਿੰਦਰ ਸਿੰਗਲਾ ਅਤੇ ਸੋਨਮ ਬਾਂਸਲ, ਮੰਥਨ ਅਵੇਅਰਨੈੱਸ ਸੋਸਾਇਟੀ ਦੇ ਹਰੀਸ਼ ਕੁਮਾਰ, ਪਟਿਆਲਾ ਕਾਰ ਬਾਜ਼ਾਰ ਦੇ ਪ੍ਰਧਾਨ ਸੰਜੈ ਗੋਇਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਦਨ ਅਰੋੜਾ, ਧਰਮਸੇਵਕ ਨਰੇਸ਼ ਕਾਕਾ, ਗੌਰਵ ਛਾਬੜਾ, ਹਰ ਹਰ ਮਹਾਦੇਵ ਸੇਵਾ ਸਮਿਤੀ ਦੇ ਐਸ.ਕੇ. ਤਨੇਜਾ, ਰਾਜੀਵ ਰਾਓ, ਰਾਕੇਸ਼ ਕੁਮਾਰ ਤਨੇਜਾ, ਓਮ ਪ੍ਰਕਾਸ਼ ਚੁੱਘ, ਸਚਿਨ ਗੁਪਤਾ, ਅਜੈ ਅਰੋੜਾ, ਅਰਸ਼ ਖੰਨਾ ਅਤੇ ਹਰਸ਼ ਮਹਿਤਾ, ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੈਂਡੈਂਟ ਮੈਡੀਕਲ ਲੈਬ ਐਂਡ ਐਲਾਈਡ ਪ੍ਰੋਫੈਸ਼ਨਲਜ਼ (ਜੈਮਿਲਾਪ) ਦੇ ਦਵਿੰਦਰ ਹੈਪੀ, ਅਮਿਤ ਨਰੂਲਾ ਅਤੇ ਸੁਮਿਤ ਠਾਕੁਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Related Post