Gold and Silver Price Today: ਅੱਜ ਸੋਨਾ ਖਰੀਦਣ ਦੀ ਸੋਚ ਰਹੇ ਹੋ? ਪਹਿਲਾਂ ਇਹ ਖ਼ਬਰ ਜ਼ਰੂਰ ਦੇਖੋ!

Gold and Silver Price Today: ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਿਲਿਆ-ਜੁਲਿਆ ਰੁਝਾਨ ਵੇਖਣ ਨੂੰ ਮਿਲਿਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਹਲਕਾ ਵਾਧਾ ਹੋਇਆ ਹੈ, ਜਦਕਿ ਚਾਂਦੀ ਸਸਤੀ ਹੋਈ ਹੈ। MCX ‘ਤੇ ਸਵੇਰੇ 9 ਵਜੇ ਦੇ ਕਰੀਬ ਸੋਨਾ ₹1,41,895 ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਚਾਂਦੀ ₹1,487 ਦੀ ਗਿਰਾਵਟ ਨਾਲ ₹2,15,992 ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਜੇ ਤੁਸੀਂ ਅੱਜ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਖਰੀਦਦਾਰੀ ਤੋਂ ਪਹਿਲਾਂ ਆਪਣੇ ਸ਼ਹਿਰ ਦਾ ਤਾਜ਼ਾ ਰੇਟ ਜ਼ਰੂਰ ਚੈੱਕ ਕਰ ਲਵੋ, ਕਿਉਂਕਿ ਹਰ ਸ਼ਹਿਰ ਵਿੱਚ ਕੀਮਤਾਂ ਥੋੜ੍ਹੀਆਂ ਵੱਖ-ਵੱਖ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ

ਹੁਣ ਜਾਣਦੇ ਹਾਂ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੇ ਰੇਟ

ਦਿੱਲੀ ਵਿੱਚ 24 ਕੈਰੇਟ ਸੋਨਾ ₹14,431 ਪ੍ਰਤੀ ਗ੍ਰਾਮ ਵਿਕ ਰਿਹਾ ਹੈ। ਮੁੰਬਈ, ਬੰਗਲੁਰੂ, ਹੈਦਰਾਬਾਦ, ਪੁਣੇ ਅਤੇ ਕੇਰਲ ਵਿੱਚ ਇਸ ਦੀ ਕੀਮਤ ₹14,416 ਪ੍ਰਤੀ ਗ੍ਰਾਮ ਹੈ। ਚੇਨਈ ਵਿੱਚ 24 ਕੈਰੇਟ ਸੋਨਾ ₹14,415 ਪ੍ਰਤੀ ਗ੍ਰਾਮ, ਜਦਕਿ ਵਡੋਦਰਾ ਅਤੇ ਅਹਿਮਦਾਬਾਦ ਵਿੱਚ ₹14,421 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਮਿਲ ਰਿਹਾ ਹੈ। ਜੈਪੁਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਉੱਥੇ 24 ਕੈਰੇਟ ਸੋਨਾ ₹14,448, 22 ਕੈਰੇਟ ₹13,245, ਅਤੇ 18 ਕੈਰੇਟ ₹10,840 ਪ੍ਰਤੀ ਗ੍ਰਾਮ ਹੋ ਗਿਆ ਹੈ। ਜੇ 22 ਕੈਰੇਟ ਸੋਨੇ ਦੀ ਗੱਲ ਕਰੀਏ, ਤਾਂ ਦਿੱਲੀ ਵਿੱਚ ਇਸ ਦੀ ਕੀਮਤ ₹13,229 ਪ੍ਰਤੀ ਗ੍ਰਾਮ ਹੈ, ਜਦਕਿ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ਵਿੱਚ ਇਹ ₹13,214 ਪ੍ਰਤੀ ਗ੍ਰਾਮ ਦੇ ਨੇੜੇ ਹੈ। 18 ਕੈਰੇਟ ਸੋਨੇ ਦੀ ਕੀਮਤ ਚੇਨਈ ਵਿੱਚ ₹11,029, ਦਿੱਲੀ ਵਿੱਚ ₹10,827, ਅਤੇ ਮੁੰਬਈ, ਕੋਲਕਾਤਾ, ਬੰਗਲੁਰੂ, ਹੈਦਰਾਬਾਦ, ਪੁਣੇ, ਕੇਰਲ, ਵਡੋਦਰਾ ਅਤੇ ਅਹਿਮਦਾਬਾਦ ਵਿੱਚ ₹10,812 ਪ੍ਰਤੀ ਗ੍ਰਾਮ ਹੈ।

ਇਹ ਵੀ ਪੜ੍ਹੋ:ਕਾਠਮਾਠੀ, ਕੌਲੀ ਬਲਾਕ, ਪਟਿਆਲਾ ‘ਚ ਮੋਤੀਆ ਬਿੰਦ ਜਾਂਚ ਕੈਂਪ ਲਗਾਏ ਗਏ

ਹੁਣ ਗੱਲ ਕਰਦੇ ਹਾਂ ਚਾਂਦੀ ਦੀ

ਅੱਜ 30 ਜੁਲਾਈ ਨੂੰ ਚਾਂਦੀ ਦਾ ਰੇਟ ₹235 ਪ੍ਰਤੀ ਗ੍ਰਾਮ, ਯਾਨੀ ₹2,35,000 ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ। ਅੱਜ ਸੋਨੇ ਦੇ ਮੁਕਾਬਲੇ ਚਾਂਦੀ ਵਿੱਚ ਨਰਮੀ ਵੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ:ਮੰਦਿਰ ਦੇ ਨਵ-ਨਿਰਮਾਣ ਕਾਰਜਾਂ ਦਾ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਲਿਆ ਜਾਇਜ਼ਾ

ਆਖ਼ਿਰ ਇਹ ਕੀਮਤਾਂ ਬਦਲ ਕਿਉਂ ਰਹੀਆਂ ਹਨ?

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਲਗਭਗ 0.45 ਫੀਸਦੀ ਵੱਧ ਕੇ 4,054 ਡਾਲਰ ਪ੍ਰਤੀ ਔਂਸ ਹੋ ਗਈ ਹੈ। ਇਸਦੇ ਉਲਟ ਚਾਂਦੀ ਦੀ ਕੀਮਤ 0.70 ਫੀਸਦੀ ਘਟ ਕੇ 57.685 ਡਾਲਰ ਪ੍ਰਤੀ ਔਂਸ ਰਹਿ ਗਈ ਹੈ। ਇਸ ਦੌਰਾਨ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਫੈੱਡ ਅਧਿਕਾਰੀਆਂ ਨੇ ਮਹਿੰਗਾਈ ਨੂੰ ਹਾਲੇ ਵੀ ਵੱਡੀ ਚਿੰਤਾ ਦੱਸਿਆ ਹੈ। ਇਸ ਕਾਰਨ ਨਿਵੇਸ਼ਕਾਂ ਦੀ ਨਜ਼ਰ ਫੈੱਡ ਦੀ ਅਗਲੀ ਨੀਤੀ ‘ਤੇ ਟਿਕੀ ਹੋਈ ਹੈ, ਜਿਸਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਵੀ ਪੈ ਰਿਹਾ ਹੈ। ਮਾਹਿਰਾਂ ਮੁਤਾਬਕ, ਸੋਨੇ ਨੂੰ ਮਹਿੰਗਾਈ ਤੋਂ ਬਚਾਅ ਲਈ ਇੱਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਪਰ ਜਦੋਂ ਵਿਆਜ ਦਰਾਂ ਉੱਚੀਆਂ ਰਹਿੰਦੀਆਂ ਹਨ, ਤਾਂ ਲੋਕ ਵਧੇਰੇ ਰਿਟਰਨ ਵਾਲੇ ਨਿਵੇਸ਼ਾਂ ਵੱਲ ਰੁਖ ਕਰਦੇ ਹਨ। ਇਸ ਕਰਕੇ ਸੋਨੇ ਦੀ ਮੰਗ ਵਿੱਚ ਕੁਝ ਕਮੀ ਆ ਸਕਦੀ ਹੈ। ਫਿਲਹਾਲ ਜੇ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਖਰੀਦਦਾਰੀ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜ਼ਰੂਰ ਚੈੱਕ ਕਰੋ।

Related Post