ਅੱਜ ਪੇਸ਼ ਕੀਤਾ ਬਜਟ ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਸਕਤੀ ਬਣਾਏਗਾ: ਜੀਵਨ ਗੁਪਤਾ

ਕੇਂਦਰ ਸਰਕਾਰ ਦਾ ਬਜਟ ਨਵੇਂ ਅਵਸਰ ਤੇ ਊਰਜਾ ਨਾਲ ਭਰਭੂਰ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸੂਬਾ ਕੋਰ ਕਮੇਟੀ ਮੈਂਬਰ ਜੀਵਨ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੱਜ ਦਾ ਕੇਂਦਰੀ ਬਜਟ ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਸ਼ਕਤੀ ਬਣਾਉਣ ਵਿੱਚ ਅਹਿਮ ਯੋਗਦਾਨ ਦੇਵੇਗਾ ।ਜੀਵਨ ਗੁਪਤਾ ਨੇ ਕਿਹਾ ਕਿ ਅੱਜ ਦਾ ਬਜਟ ਨਵੇਂ ਮੌਕੇ ਤੇ ਨਵੀਂ ਊਰਜਾ ਲੈਕੇ ਆਇਆ ਹੈ ।ਅੱਜ ਦਾ ਬਜਟ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਏਗਾ,ਸੰਭਾਵਨਾਵਾਂ ਦੇ ਨਵੇਂ ਦਰਵਾਜੇ ਖੁੱਲਣਗੇ,ਛੋਟੇ ਵਿਉਪਾਰੀਆ,ਲਘੂ ਉਦਯੋਗ ,ਉੱਚ ਸਿੱਖਿਆ ,ਟੂਰਿਜਮ ਤੇ ਮੈਨੂਫੈਕਚਰਇੰਗ ਤੇ ਵੀ ਧਿਆਨ ਦਿੱਤਾ ਗਿਆ ਹੈ ।

ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਜਿੱਤਣ ਕਰਕੇ ਭਾਜਪਾ, ਪੰਜਾਬ ਪ੍ਰਤੀ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ

ਇਸ ਬਜਟ ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ ।ਰੁਜ਼ਗਾਰ ਦੇ ਮੌਕੇ ਵਧਣਗੇ ।ਅੱਜ ਦਾ ਬਜਟ ਦੇਸ਼ ਨੂੰ 2025 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂ ਸਕਾਰ ਕਰੇਗਾ ।ਉਹਨਾਂ ਕਿਹਾ ਕਿ ਅੱਜ ਪੇਸ਼ ਕੀਤੇ ਬਜਟ ਵਿੱਚ ਬਿਨਾ ਗਰੰਟੀ ਵਲੇ ਮੁਦਰਾ ਲੋਨ ਦੀ ਹੱਦ 10 ਲੱਖ ਤੋਂ ਵਧਾਕੇ 20 ਲੱਖ ਕਰਨਾ ਵੀ ਸ਼ਲਾਘਾ ਯੋਗ ਕਦਮ ਹੈ ।ਜੀਵਨ ਗੁਪਤਾ ਨੇ ਵਧੀਆ ਬਜਟ ਪੇਸ਼ ਕਰਨ ਲਈ ਕੇਦਰ ਸਰਕਾਰ ਨੂੰ ਵਧਾਈ ਦਿੰਦਿਆਂ ਇਸ ਬਜਟ ਨੂੰ ਲੋਕ ਪੱਖੀ ਬਜਟ ਕਰਾਰ ਦਿੱਤਾ ।

Related Post

Leave a Reply

Your email address will not be published. Required fields are marked *