ਲਕਾ ਰਾਜਪੁਰਾ ‘ਚ ਡਾ: ਗਾਂਧੀ ਨੂੰ ਭਰਵਾਂ ਹੁੰਗਾਰਾ

ਪਟਿਆਲਾ ਤੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ਼ ਜਿੱਤ ਹਾਸਲ ਕਰੇਗੀ – ਡਾ: ਗਾਂਧੀ

ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਹਲਕਾ ਇੰਚਾਰਜ ਹਰਦਿਆਲ ਸਿੰਘ ਕੰਬੋਜ ਨਾਲ਼ ਦਰਜਨ ਭਰ ਪਿੰਡਾਂ ਵਿੱਚ ਚੋਣ ਬੈਠਕਾਂ ਅਤੇ ਸ਼ਾਮ ਨੂੰ ਰਾਜਪੁਰਾ ਵਿਖੇ ਰੋਡ ਸ਼ੋਅ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਇੱਕ ਵੱਡੀ ਲਹਿਰ ਬਣਨ ਵੱਲ ਵਧ ਰਹੀ ਹੈ।

ਇਸ ਮੌਕੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਗਾਂਧੀ ਨੇ ਕਿਹਾ ਕਿ ਉਹ ਜਿੱਥੇ ਵੀ ਜਾ ਰਹੇ ਹਨ,ਲੋਕਾਂ ਦਾ ਉਤਸ਼ਾਹ ਅਤੇ ਜੋਸ਼ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਲੋਕ ਕਾਂਗਰਸ ਦੇ ਹੱਕ ਵਿੱਚ ਵੱਡਾ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਮੁਕਾਬਲਾ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਇਸ ਲਈ ਆਪ ਜਾਂ ਹੋਰਨਾਂ ਨੂੰ ਵੋਟ ਪਾ ਕੇ ਵੋਟ ਖ਼ਰਾਬ ਕਰਨ ਦਾ ਕੋਈ ਮਤਲਬ ਨਹੀਂ ਬਚਦਾ।

ਉਹਨਾਂ ਕਿਹਾ ਕਿ ਉਹਨਾਂ ਨੂੰ ਰੋਜ਼ਾਨਾ ਵੱਡੀ ਗਿਣਤੀ ਵਿੱਚ ਅਜਿਹੇ ਵਰਕਰ ਵੀ ਮਿਲਦੇ ਹਨ ਹੋ ਆਖਦੇ ਹਨ ਕਿ ਓਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਵਾਰ ਪੰਜੇ ਦੇ ਨਿਸ਼ਾਨ ‘ਤੇ ਵੋਟ ਪਾਉਣਗੇ।

ਡਾ: ਗਾਂਧੀ ਨੇ ਵਿਸ਼ੇਸ਼ ਜ਼ੋਰ ਦੇ ਕੇ ਆਖਿਆ ਕਿ ਅਸੀਂ ਲੋਕਾਂ ਨੂੰ ਧਰਮਾਂ – ਜਾਤਾਂ ਦੇ ਨਾਂਅ ਹੇਠ ਵੰਡਣ ਨਹੀਂ ਸਗੋਂ ਜੋੜਨ ਆਏ ਹਾਂ। ਅਸੀਂ ਭਾਈਚਾਰਕ ਏਕਤਾ ਬੁਲੰਦ ਰੱਖਣੀ ਹੈ ਅਤੇ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਰੋਕਣਾ ਹੈ।

Related Post

Leave a Reply

Your email address will not be published. Required fields are marked *