ਸਕੱਤਰ, RTA ਪਟਿਆਲਾ ਵੱਲੋਂ ਬੱਸਾਂ ਵਿਰੁੱਧ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ; 10 ਚਲਾਨ ਜਾਰੀ, ₹1.19 ਲੱਖ ਦਾ ਜੁਰਮਾਨਾ

ਪਟਿਆਲਾ, 17 ਅਗਸਤ: ਸਵੀਤਾ ਸ਼ਰਮਾ

ਸਟੇਟ ਟਰਾਂਸਪੋਰਟ ਕਮਿਸ਼ਨਰ (STC), ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ (RTA), ਪਟਿਆਲਾ ਵੱਲੋਂ ਬੱਸਾਂ ਦੀ ਜਾਂਚ ਲਈ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਬੱਸ ਓਪਰੇਟਰਾਂ ਵੱਲੋਂ ਪਰਮਿਟ ਦੀਆਂ ਸ਼ਰਤਾਂ ਅਤੇ ਮੋਟਰ ਵਹੀਕਲ ਐਕਟ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਸੀ।
ਵਿਸ਼ੇਸ਼ ਚੈਕਿੰਗ ਦੌਰਾਨ ਕੁੱਲ 8 ਸਟੇਜ ਕੈਰੇਜ ਬੱਸਾਂ, ਜਿਨ੍ਹਾਂ ਵਿੱਚ ਆਮ (Ordinary) ਪਰਮਿਟ ’ਤੇ ਚੱਲ ਰਹੀਆਂ 2 AC ਬੱਸਾਂ ਵੀ ਸ਼ਾਮਲ ਸਨ, ਅਤੇ 2 ਟੂਰਿਸਟ ਬੱਸਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਬੱਸਾਂ ਵਿਰੁੱਧ ਵੱਖ-ਵੱਖ ਉਲੰਘਣਾਵਾਂ ਦੇ ਮਾਮਲੇ ਵਿੱਚ ਚਲਾਨ ਜਾਰੀ ਕੀਤੇ ਗਏ। ਆਮ ਪਰਮਿਟ ’ਤੇ ਚੱਲ ਰਹੀਆਂ AC ਬੱਸਾਂ ਵੱਲੋਂ ਪਰਮਿਟ ਦੀਆਂ ਲਾਗੂ ਸ਼ਰਤਾਂ ਦੀ ਉਲੰਘਣਾ ਪਾਏ ਜਾਣ ’ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਟੂਰਿਸਟ ਬੱਸਾਂ ਨੂੰ ਵੀ ਵੱਖ-ਵੱਖ ਉਲੰਘਣਾਵਾਂ ਲਈ ਚਲਾਨ ਕੀਤਾ ਗਿਆ।
ਚੈਕਿੰਗ ਦੌਰਾਨ ਬੱਸਾਂ ਅਤੇ ਡਰਾਈਵਰਾਂ ਨਾਲ ਸਬੰਧਤ ਵੱਖ-ਵੱਖ ਲਾਜ਼ਮੀ ਦਸਤਾਵੇਜ਼ਾਂ, ਜਿਵੇਂ ਕਿ ਪਰਮਿਟ, ਰਜਿਸਟ੍ਰੇਸ਼ਨ ਸਰਟੀਫਿਕੇਟ, ਫਿਟਨੈੱਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਬੀਮਾ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਬੱਸਾਂ ਦੀ ਪਰਮਿਟ ਸ਼੍ਰੇਣੀ ਅਤੇ ਅਸਲ ਸੰਚਾਲਨ ਦੀ ਵੀ ਤਸਦੀਕ ਕੀਤੀ ਗਈ।
ਚੈਕਿੰਗ ਦੌਰਾਨ ਵੱਖ-ਵੱਖ ਉਲੰਘਣਾਵਾਂ ਦੇ ਸਬੰਧ ਵਿੱਚ ਕੁੱਲ 10 ਚਲਾਨ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ₹1,19,500/- ਦੀ ਕੁੱਲ ਜੁਰਮਾਨਾ/ਕੰਪਾਊਂਡਿੰਗ ਰਕਮ ਸ਼ਾਮਲ ਹੈ।
ਸਕੱਤਰ, RTA ਪਟਿਆਲਾ ਵੱਲੋਂ ਇਨਫੋਰਸਮੈਂਟ ਸਟਾਫ ਨੂੰ ਬੱਸਾਂ ਦੀ ਨਿਯਮਿਤ ਅਤੇ ਸਖ਼ਤ ਚੈਕਿੰਗ ਜਾਰੀ ਰੱਖਣ ਅਤੇ ਪਰਮਿਟ ਦੀਆਂ ਸ਼ਰਤਾਂ ਜਾਂ ਹੋਰ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੱਸ ਓਪਰੇਟਰਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਟਰਾਂਸਪੋਰਟ ਵਿਭਾਗ ਵੱਲੋਂ ਸਮੂਹ ਬੱਸ ਓਪਰੇਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਰਮਿਟ ਦੀਆਂ ਸ਼ਰਤਾਂ, ਮੋਟਰ ਵਹੀਕਲ ਐਕਟ ਅਤੇ ਨਿਯਮਾਂ ਅਤੇ ਨਿਰਧਾਰਤ ਸੜਕ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਕਰਨ। ਜ਼ਿਲ੍ਹੇ ਵਿੱਚ ਸੁਰੱਖਿਅਤ, ਕਾਨੂੰਨੀ ਅਤੇ ਅਨੁਸ਼ਾਸਿਤ ਜਨਤਕ ਆਵਾਜਾਈ ਯਕੀਨੀ ਬਣਾਉਣ ਲਈ ਅਜਿਹੀਆਂ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

Related Post