ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ 350 ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫਿਕੇਟ ਵੰਡੇ ਜਲਦ ਹੀ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲੋੜਵੰਦਾਂ ਨੂੰ ਮਿਲੇਗੀ ਸਹੂਲਤ – ਵਿਧਾਇਕ ਕੁਲਵੰਤ ਸਿੰਘ ਬਾਜੀਗਰ

ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ 350 ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫਿਕੇਟ ਵੰਡੇ
ਜਲਦ ਹੀ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲੋੜਵੰਦਾਂ ਨੂੰ ਮਿਲੇਗੀ ਸਹੂਲਤ – ਵਿਧਾਇਕ ਕੁਲਵੰਤ ਸਿੰਘ ਬਾਜੀਗਰ

ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ 350 ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫਿਕੇਟ ਵੰਡੇਜਲਦ ਹੀ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲੋੜਵੰਦਾਂ ਨੂੰ ਮਿਲੇਗੀ ਸਹੂਲਤ - ਵਿਧਾਇਕ ਕੁਲਵੰਤ ਸਿੰਘ ਬਾਜੀਗਰ
ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ 350 ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫਿਕੇਟ ਵੰਡੇ
ਜਲਦ ਹੀ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲੋੜਵੰਦਾਂ ਨੂੰ ਮਿਲੇਗੀ ਸਹੂਲਤ – ਵਿਧਾਇਕ ਕੁਲਵੰਤ ਸਿੰਘ ਬਾਜੀਗਰ

ਪਾਤੜਾਂ/ ਘੱਗਾ 25 ਅਕਤੂਬਰ (ਅਨੁਰਾਗ ਸ਼ਰਮਾ) ਹਲਕਾ ਸੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਹਲਕੇ ਦੇ ਪਿੰਡ ਰਸੌਲੀ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਕੀਮ ‘ਮੇਰਾ ਘਰ ਮੇਰੇ ਨਾਮ ‘ ਤਹਿਤ 350 ਲੋੜਵੰਦ ਪਰਿਵਾਰਾਂ ਨੂੰ ਮਾਲਕਾਨਾ ਦੇ ਹੱਕ ਦੇਣ ਲਈ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਪਿੰਡ ਰਸੌਲੀ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਜਿਸ ਭਰੋਸੇ ਨਾਲ ਉਹਨਾਂ ਨੂੰ ਵਿਧਾਨ ਸਭਾ ਵਿੱਚ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਗਿਆ ਹੈ ਉਸ ਭਰੋਸੇ ਨੂੰ ਕਾਇਮ ਰੱਖਦਿਆਂ ਉਹਨਾਂ ਨੇ ਹਲਕਾ ਸੁਤਰਾਣਾ ਦੇ ਮੁੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਸਰਕਾਰ ਕੋਲ ਮੁੱਦਾ ਉਠਾਇਆ ਹੈ ਜਿਸ ਵਿੱਚ ਘੱਗਰ ਦੀ ਮਾਰ ਨੂੰ ਠੱਲ੍ਹ ਪਾਉਣ ਲਈ ਉਸਦਾ ਸਥਾਈ ਹੱਲ, ਪਾਤੜਾਂ ਸ਼ਹਿਰ ਨੂੰ ਨਵੀਂ ਅਨਾਜ ਮੰਡੀ , ਜ਼ਿਮੀਦਾਰਾਂ ਭਰਾਵਾਂ ਨੂੰ ਨਹਿਰੀ ਪਾਣੀ , ਹਲਕੇ ਅੰਦਰ ਸੜਕਾਂ ਦਾ ਜਾਲ ਵਿਛਾਉਣਾ ,ਪਿੰਡਾਂ ਦੇ ਨੌਜਵਾਨ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸਟੇਡੀਅਮ ਆਦਿ ਬਣਾਉਣ ਲਈ ਯਤਨ ਕੀਤੇ ਗਏ ਹਨ । ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਹਲਕਾ ਸੁਤਰਾਣਾ ਅੰਦਰ ਬਹੁਤੇ ਪਰਿਵਾਰਾਂ ਦੇ ਮਕਾਨ ਅਜੇ ਵੀ ਖਸਤਾ ਹਾਲਤ ਵਿੱਚ ਹਨ ਜਿਹਨਾਂ ਨੂੰ ਜਲਦੀ ਹੀ ਪੱਕੇ ਮਕਾਨ ਬਣਾਉਣ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਪਿੰਡਾਂ ਦੇ ਲੋਕ ਆਪਣੇ ਘਰਾਂ ਨੂੰ ਪੱਕਾ ਕਰ ਸਕਣ । ਇਸ ਮੌਕੇ ਪਿੰਡ ਰਸੌਲੀ ਦੇ ਸਰਪੰਚ ਜਗਸੀਰ ਸਿੰਘ ,ਈਸ਼ਵਰ ਰਾਣਾ ਚੇਅਰਮੈਨ ਰਾਜਪੂਤ ਬੋਰਡ ਹਲਕਾ ਸੁਤਰਾਣਾ , ਜਗਸੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ ,
ਯੁਵਰਾਜ ਸਿੰਘ ਬਾਠ ,ਨਰਿੰਦਰ ਸਿੰਘ,ਫੌਜੀ ਰਾਮ,
ਪੰਕਜ ਸਿੰਘ ,ਸੁਨੀਲ ਕੁਮਾਰ,ਗੁਰਤੇਜ ਸਿੰਘ,
ਕਪੂਰ ਚੰਦ ,ਸੰਤੋਖ ਸਿੰਘ ,ਜਸਵੰਤ ਸਿੰਘ ,
ਸੁਰਜੀਤ ਸਿੰਘ ,ਗੁਰਮੀਤ ਸਿੰਘ ,ਹਰਦੀਪ ਸਿੰਘ ,ਨਿਰਮਲ ਸਿੰਘ ,ਗੁਰਪਾਲ ਸਿੰਘ ,ਨਾਜਰ ਸਿੰਘ ,ਨਫ਼ੇ ਸਿੰਘ ,ਜਸਕਰਨ ਸਿੰਘ ,ਮਨਜੀਤ ਸਿੰਘ ,ਦਰਸ਼ਨ ਸਿੰਘ ,ਅਮਰੀਕ ਸਿੰਘ ,ਨਿਰਭੈਅ ਸਿੰਘ ਅਤੇ ਸੁਖਪਾਲ ਸਿੰਘ ਤੋਂ ਸਮੂਹ ਪਿੰਡ ਵਾਸੀ ਹਾਜ਼ਰ ਸਨ ।

Related Post