ਪੰਜਾਬ ਪ੍ਰਦੇਸ਼ ਵਪਾਰ ਮੰਡਲ, ਪਟਿਆਲਾ ਦੀ ਅਹਿਮ ਬੈਠਕ
ਪਟਿਆਲਾ ਪ੍ਰਸ਼ਾਸਨ ਨੂੰ ਦਿੱਤਾ ਇੱਕ ਹਫਤੇ ਦਾ ਟਾਈਮ ਨਹੀਂ ਤਾਂ ਹੋਵੇਗਾ ਸੰਘਰਸ਼ ਬਾਜ਼ਾਰ ਬੰਦ

।
27 ਅਗਸਤ, ਪਟਿਆਲਾ , ਅਨੁਰਾਗ ਸ਼ਰਮਾ
ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਇੱਕ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਅਤੇ ਸਤਪਾਲ ਭਾਰਦਵਾਜ ਜੀ ਦੀ ਅਗਵਾਈ ਵਿੱਚ ਸ਼ਹਿਰ ਦੇ ਸ਼ੇਰਾਂ-ਵਾਲਾ ਗੇਟ ਵਿਖੇ ਹੋਈ। ਇਸ ਵਿੱਚ ਸ਼ਹਿਰ ਦੇ ਕਾਫ਼ੀ ਵਪਾਰੀਆਂ ਨੇ ਹਿੱਸਾ ਲਿਆ, ਜੋ ਪਿਛਲੇ ਲੰਮੇ ਸਮੇਂ ਤੋਂ ਸ਼ੇਰਾਂ ਵਾਲਾ ਗੇਟ ਦੇ ਬਜ਼ਾਰ ਵਿੱਚ ਲੰਮੇ ਲੰਮੇ ਲੱਗੇ ਜਾਮ ਲੱਗਣ ਤੋਂ ਉਨ੍ਹਾਂ ਬਾਰੇ ਜਾਣੂ ਕਰਵਾਇਆ, ਇਹਨਾਂ ਜਾਮਾ ਦੇ ਕਰਕੇ ਵਪਾਰੀਆਂ ਨੂੰ ਕਾਫ਼ੀ ਦਿੱਕਤਾਂ ਅਤੇ ਜਾਮ ਦੀ ਵਜ੍ਹਾ ਨਾਲ ਗਾਹਕਾਂ ਦੇ ਨਾ ਆਉਣ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।
ਇਸ ਬਾਜ਼ਾਰ ਵਿੱਚ ਅਕਸਰ ਲੱਗਣ ਵਾਲੇ ਜਾਮ ਦਾ ਇੱਕ ਕਾਰਨ ਅਕਸਰ ਹੀ ਬਿਜਲੀ ਬੋਰਡ ਦੇ ਬਾਹਰ ਲੱਗਣ ਵਾਲੇ ਧਰਨੇ ਹਨ । ਧਰਨਾ ਲਗਾਉਣ ਦਾ ਕਾਰਨ ਨਜ਼ਦੀਕ ਵਿੱਚ ਬਿਜਲੀ ਬੋਰਡ ਦਾ ਹੈੱਡ-ਆਫਿਸ ਹੈ, ਜਿਸ ਕਾਰਨ ਮੁਲਾਜ਼ਮ ਕਿਸੇ ਨਾ ਕਿਸੇ ਕਾਰਨ ਆਪਣੀ ਮੰਗਾਂ ਨੂੰ ਲੈ ਕੇ ਹਰ ਦਿਨ ਲਗਾਤਾਰ ਧਰਨਾ ਲਗਾਉਂਦੇ ਰਹਿੰਦੇ ਹਨ। ਇੱਥੇ ਖਾਸ ਗੱਲ ਇਹ ਹੈ ਕਿ ਕੁਝ ਹੀ ਦੂਰੀ ’ਤੇ ਬਹੁਤ ਪ੍ਰਸਿੱਧ ਮੰਦਰ ਸ਼੍ਰੀ ਕਾਲੀ ਮਾਤਾ ਮੰਦਰ ਹੈ ਅਤੇ ਦੂਸਰੀ ਤਰਫ਼ ਕੁਝ ਦੂਰੀ ’ਤੇ ਫੁਹਾਰਾ ਚੌਂਕ ਹੈ। ਜਦ ਧਰਨਾ ਲੱਗਦਾ ਹੈ ਤਾਂ ਉਹ ਸ਼ਹਿਰ ਨੂੰ ਮਾਲ ਰੋਡ ’ਤੇ ਲੱਗਦਾ ਹੈ। ਧਰਨੇ ਦੇ ਕਾਰਨ ਆਉਣ ਵਾਲੇ ਟ੍ਰੈਫਿਕ ਦਾ ਸ਼ੇਰਾਂ ਵਾਲਾ ਗੇਟ ਤੋਂ ਅੰਦਰ ਸ਼ਹਿਰ ਵਿੱਚੋਂ ਗੁਜ਼ਰਨਾ ਹੈ। ਜਿਸਦੇ ਕਾਰਨ ਅੱਜ ਪੁਰਾਣੇ ਸ਼ਹਿਰ ਵਿੱਚ ਜਾਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਜਿਵੇਂ ਕਿ ਸ਼ੇਰਾਂ ਵਾਲਾ ਗੇਟ, ਛੋਟੀ ਬਾਰਾਂਦਰੀ, ਲਾਹੌਰੀ ਗੇਟ, ਟੀ.ਬੀ. ਹਸਪਤਾਲ ਰੋਡ, ਗੱਡੀਖਾਨਾ ਰੋਡ, ਤਵੱਕਲੀ ਰੋਡ ਤੱਕ ਇਸ ਜਾਮ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਜੇਕਰ ਸ਼ਹਿਰ ਨੂੰ ਭਰੇ ਹੋਣ ਦੇ ਕਾਰਨ ਕਈ ਵਾਰ ਸ਼ਹਿਰ ਵਿੱਚ ਐਂਬੂਲੈਂਸ ਵੀ ਫਸ ਜਾਂਦੀ ਹੈ ਅਤੇ ਕਈ VIP ਹੂਟਰ ਮਾਰ ਕਰ ਆਪਣੇ ਬਲ ਪ੍ਰਯੋਗ ਦੇ ਸਹਾਰੇ ਇਸ ਜਾਮ ਤੋਂ ਨਿਕਲ ਜਾਂਦੇ ਹਨ, ਮਗਰ ਕਿਸੇ ਨੂੰ ਵੀ ਇਸ ਦਾ ਹੱਲ ਕਰਨ ਦੀ ਯਾਦ ਨਹੀਂ ਆਈ।
ਇਸ ਪ੍ਰਕਾਰ ਵਪਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਵਰਨਾ ਵਪਾਰੀ ਸੰਘ ਵੀ ਧਰਨਾ ਲਗਾਉਣ ਵਾਲਾ ਰਸਤਾ ਅਪਣਾਉਣ ਨੂੰ ਮਜਬੂਰ ਹੋ ਜਾਣਗੇ, ਜਿਵੇਂ ਕਿ ਧਰਨਾ ਪ੍ਰਦਰਸ਼ਨ, ਬਾਜ਼ਾਰ ਬੰਦ, ਸ਼ਹਿਰ ਬੰਦ ਇਸ ਵਿੱਚ ਵੀ ਵਪਾਰੀ ਪਿੱਛੇ ਨਹੀਂ ਹਟਣਗੇ।
ਇਸ ਧਰਨੇ ਦੌਰਾਨ ਰਾਕੇਸ਼ ਗੁਪਤਾ, ਸਤਪਾਲ ਭਾਰਦਵਾਜ, ਅਰੁਣ ਅਗਰਵਾਲ, ਸਤੀਸ਼ ਗਰਗ, ਅਰੁਣ ਭਾਰਦਵਾਜ, ਰਾਜਨ ਸਿੰਗਲਾ, ਸੰਜੀਵ ਗੁਪਤ, ਅਸ਼ੋਕ, ਗੁਰਵਚਨ ਸਿੰਘ ਸਾਹਨੀ, ਜਗਦੀਸ਼ ਸੇਠ, ਸਾਹਿਲ ਤਰਹਾ, ਪੌਲ, ਮਨਦੀਪ ਬਾਬਾ, ਰਾਕੇਸ਼ ਕੁਮਾਰ, ਸੁਖਮਜੀਤ ਅਹੂਜਾ, ਅਰਸ਼, ਕਪਿਲ, ਨਰੇਂਦਰ ਆਦਿ, ਪਵਨ ਸ਼ਰਮਾ, ਤੀਰਥ ਰਾਮ ਗਰਗ, ਭੂਪਿੰਦਰ ਸਿੰਘ, ਮਹੇਸ਼ ਠੁਕਰ, ਰਜੀਵ ਮੌਦ, ਮੀਨੂ ਆਦਿ ਆਗੂ ਮੌਜੂਦ ਸਨ।

