ਜੂਨੀਅਰ ਮਹਿਲਾ 12 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਲੁਧਿਆਣਾ ਦੀ ਹੀ ਭਵਨੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।

ਜੂਨੀਅਰ ਪੁਰਸ਼ 16 ਕਿਲੋਮੀਟਰ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ ਸੂਰਿਆ ਠਾਕੁਰ ਨੇ ਸੋਨ ਤਗਮਾ ਜਿੱਤਿਆ, ਜਦਕਿ ਪਟਿਆਲਾ ਦੇ ਆਸ਼ੀਸ਼ ਸ਼ਰਮਾ ਨੇ ਚਾਂਦੀ ਅਤੇ ਲੁਧਿਆਣਾ ਦੇ ਅਮਿਤੋਜਵੀਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਪਟਿਆਲਾ 7 ਸਤੰਬਰ, ਅਨੁਰਾਗ ਸ਼ਰਮਾ

ਜੂਨੀਅਰ ਮਹਿਲਾ 12 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਲੁਧਿਆਣਾ ਦੀ ਹੀ ਭਵਨੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।

ਜੂਨੀਅਰ ਮਹਿਲਾ 12 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਲੁਧਿਆਣਾ ਦੀ ਹੀ ਭਵਨੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਜੂਨੀਅਰ ਮਹਿਲਾ 12 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਲੁਧਿਆਣਾ ਦੀ ਹੀ ਭਵਨੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।

ਪੁਰਸ਼ ਅੰਡਰ-23 ਦੇ 24 ਕਿਲੋਮੀਟਰ ਮੁਕਾਬਲੇ ਵਿੱਚ ਮੋਹਾਲੀ ਦੇ ਅਭੈ ਪ੍ਰਤਾਪ ਸਿੰਘ ਬਿੰਨਰ ਨੇ ਸੋਨ ਤਗਮਾ ਹਾਸਲ ਕੀਤਾ, ਪਟਿਆਲਾ ਦੇ ਖੁਸ਼ਾਲ ਆਰਿਆ ਨੇ ਚਾਂਦੀ ਅਤੇ ਲੁਧਿਆਣਾ ਦੇ ਆਰਯਨ ਸ਼ਿਓਰਾਨ ਨੇ ਕਾਂਸੀ ਦਾ ਤਗਮਾ ਜਿੱਤਿਆ।

ਪੁਰਸ਼ ਐਲੀਟ 24 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੇ ਮੁਹੰਮਦ ਨਸੀਰੂ ਨੇ ਸੋਨ ਤਗਮਾ ਜਿੱਤਿਆ, ਹੁਸ਼ਿਆਰਪੁਰ ਦੇ ਮੰਗਲ ਸਿੰਘ ਨੇ ਚਾਂਦੀ ਅਤੇ ਰੋਪੜ ਦੇ ਤਰਨਦੀਪ ਸਿੰਘ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।

ਇਸੇ ਤਰ੍ਹਾਂ ਮਹਿਲਾ ਐਲੀਟ 16 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਅਸ਼ਮੀਤ ਕੌਰ ਨੇ ਸੋਨ, ਲੁਧਿਆਣਾ ਦੀ ਆਕ੍ਰਿਤੀ ਨੇ ਚਾਂਦੀ ਅਤੇ ਸੰਗਰੂਰ ਦੀ ਸਰਵੀਨ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੀ ਸੁਰੱਖਿਆ, ਮੁਕਾਬਲਿਆਂ ਦੇ ਸੁਚਾਰੂ ਸੰਚਾਲਨ ਅਤੇ ਤਕਨੀਕੀ ਮਿਆਰਾਂ ਦੀ ਪਾਲਣਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ, ਤਕਨੀਕੀ ਅਧਿਕਾਰੀਆਂ, ਕੋਚਾਂ ਅਤੇ ਪ੍ਰਬੰਧਕੀ ਟੀਮ ਵੱਲੋਂ ਆਪਸੀ ਤਾਲਮੇਲ ਨਾਲ ਕੀਤੇ ਗਏ ਪ੍ਰਬੰਧਾਂ ਸਦਕਾ ਚੈਂਪੀਅਨਸ਼ਿਪ ਸਫਲਤਾਪੂਰਵਕ ਨੇਪਰੇ ਚੜ੍ਹੀ।

ਚੈਂਪੀਅਨਸ਼ਿਪ ਦਾ ਇੱਕ ਵਿਸ਼ੇਸ਼ ਆਕਰਸ਼ਣ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਰੋਹ ਰਿਹਾ। ਵੱਖ-ਵੱਖ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਗਮੇ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਾਈਕਲਿਸਟਾਂ ਨੂੰ ਉੱਘੀਆਂ ਖੇਡ, ਪ੍ਰਸ਼ਾਸਨਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਤੇ ਡੀ.ਐਸ.ਪੀ. ਪੰਜਾਬ ਪੁਲਿਸ ਕਰਨੈਲ ਸਿੰਘ, ਏਸ਼ੀਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਸਾਈਕਲਿਸਟ ਵਿਸ਼ਵਜੀਤ ਸਿੰਘ ਭੰਗੂ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਗੁਰਵਿੰਦਰ ਸਿੰਘ ਡੂਮਛੇੜੀ, ਨੈਸ਼ਨਲ ਫੁਟਬਾਲ ਖਿਡਾਰੀ ਸੰਜੇ ਸ਼ਰਮਾ ਚੰਡੀਗੜ੍ਹ, ਬ੍ਰਿਗੇਡੀਅਰ ਐਚ.ਪੀ.ਐਸ. ਬੇਦੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਡਾ. ਪਰਮਵੀਰ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਇਸ ਤੋਂ ਇਲਾਵਾ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ, ਪਹਿਲਵਾਨ ਕ੍ਰਿਸ਼ਨ ਸਿੰਘ, ਆਰਗੇਨਾਈਜ਼ਿੰਗ ਕਮੇਟੀ ਦੀ ਚੇਅਰਮੈਨ ਦਮਨਪ੍ਰੀਤ ਕੌਰ ਮੋਹਾਲੀ, ਏਸ਼ੀਅਨ ਚੈਂਪੀਅਨਸ਼ਿਪ ਮੈਡਲਿਸਟ ਗੁਰਪ੍ਰੀਤ ਕੌਰ, ਐਸੋਸੀਏਸ਼ਨ ਦੇ ਖਜ਼ਾਨਚੀ ਬਖਸ਼ੀਸ਼ ਸਿੰਘ, ਤਜਿੰਦਰ ਪੂਨੀਆ ਮੋਹਾਲੀ, ਪ੍ਰੀਤ ਮਹਿੰਦਰ ਸਿੰਘ ਬਾਜਵਾ ਕੈਨੇਡਾ, ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਉਪ ਪ੍ਰਧਾਨ ਐਸ.ਪੀ. ਸਿੰਘ, ਟੈਲੈਂਟ ਆਈਡੈਂਟੀਫਿਕੇਸ਼ਨ ਕਮੇਟੀ ਦੇ ਚੇਅਰਮੈਨ ਅਭਿਸ਼ੇਕ ਕਸ਼ਯਪ, ਗੁਰਬਾਜ ਸਿੰਘ, ਜਗਦੀਸ਼ ਸਿੰਘ ਸੰਗਰੂਰ, ਜਸਵੀਰ ਸਿੰਘ ਸੰਗਰੂਰ, ਮਨੋਜ ਦੂਆ ਸੰਗਰੂਰ, ਸਮੂਹ ਕੋਚ ਸਾਹਿਬਾਨ, ਸਾਈਕਲਿਸਟ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਤਗਮਾ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਖ਼ਤ ਮਿਹਨਤ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸਾਈਕਲਿੰਗ ਸਮੇਤ ਹੋਰ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਕੀਤਾ।

ਅੰਤ ਵਿੱਚ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਅਹੁਦੇਦਾਰਾਂ ਨੇ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਖਿਡਾਰੀਆਂ, ਕੋਚਾਂ, ਤਕਨੀਕੀ ਅਧਿਕਾਰੀਆਂ, ਪ੍ਰਬੰਧਕੀ ਟੀਮ, ਮਹਿਮਾਨਾਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿੱਚ ਵੀ ਪੰਜਾਬ ਦੇ ਸਾਈਕਲਿਸਟਾਂ ਨੂੰ ਬਿਹਤਰ ਮੌਕੇ ਅਤੇ ਮਿਆਰੀ ਮੁਕਾਬਲੇ ਮੁਹੱਈਆ ਕਰਵਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ।

Related Post