ਜ਼ੋਨ ਪਟਿਆਲਾ-2 ਦੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿੱਚ ਵਾਈ.ਪੀ.ਐੱਸ. ਅਤੇ ਬ੍ਰਿਟਿਸ਼ ਸਕੂਲ ਛਾਏ

ਜ਼ੋਨ ਪਟਿਆਲਾ-2 ਦੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿੱਚ ਵਾਈ.ਪੀ.ਐੱਸ. ਅਤੇ ਬ੍ਰਿਟਿਸ਼ ਸਕੂਲ ਛਾਏ
ਜ਼ੋਨ ਪਟਿਆਲਾ-2 ਦੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿੱਚ ਵਾਈ.ਪੀ.ਐੱਸ. ਅਤੇ ਬ੍ਰਿਟਿਸ਼ ਸਕੂਲ ਛਾਏ

ਜ਼ੋਨ ਪਟਿਆਲਾ-2 ਦੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿੱਚ ਵਾਈ.ਪੀ.ਐੱਸ. ਅਤੇ ਬ੍ਰਿਟਿਸ਼ ਸਕੂਲ ਛਾਏ

ਜ਼ੋਨ ਪਟਿਆਲਾ-2 ਦੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿੱਚ ਵਾਈ.ਪੀ.ਐੱਸ. ਅਤੇ ਬ੍ਰਿਟਿਸ਼ ਸਕੂਲ ਛਾਏ
ਜ਼ੋਨ ਪਟਿਆਲਾ-2 ਦੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਵਿੱਚ ਵਾਈ.ਪੀ.ਐੱਸ. ਅਤੇ ਬ੍ਰਿਟਿਸ਼ ਸਕੂਲ ਛਾਏ

ਪਟਿਆਲਾ (ਅਨੁਰਾਗ ਸ਼ਰਮਾ)-

ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ੋਨ ਪਟਿਆਲਾ-2 ਦਾ ਅੰਡਰ-14/17 (ਲੜਕਿਆਂ) ਦਾ ਜ਼ੋਨਲ ਸ਼ਤਰੰਜ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) , ਸ੍ਰੀ ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀਮਤੀ ਸੂਨੈਨਾ, ਸ੍ਰੀ ਸੁਮਿਤ ਅਤੇ ਸ੍ਰੀਮਤੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਹੋਇਆ।ਟੂਰਨਾਮੈਂਟ ਦੀ ਸ਼ੁਰੂਆਤ ਅੰਡਰ-14 ਦੇ ਮੁਕਾਬਲਿਆਂ ਨਾਲ ਹੋਈ। ਅੰਡਰ-14 ਲੜਕਿਆਂ ਦੇ ਟੂਰਨਾਮੈਂਟ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਨੇ ਪਹਿਲਾ, ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਦੂਜਾ ਅਤੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਟੂਰਨਾਮੈਂਟ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਨੇ ਪਹਿਲਾ, ਆਰਮੀ ਪਬਲਿਕ ਸਕੂਲ ਨੇ ਦੂਜਾ ਅਤੇ ਦਾ ਬ੍ਰਿਟਿਸ਼ ਕੋ ਐਡ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ) ਨੇ ਦੱਸਿਆ ਕਿ ਸ਼ਤਰੰਜ ਟੂਰਨਾਮੈਂਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਅਤੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਕੂਲ ਟੂਰਨਾਮੈਂਟ ਦੇ ਪ੍ਰਬੰਧਾਂ ਤੋਂ ਬਹੁਤ ਖੁਸ਼ ਹਨ। ਸ੍ਰੀ ਬਲਵਿੰਦਰ ਸਿੰਘ ਜੱਸਲ ਜੀ (ਜ਼ੋਨਲ ਸਕੱਤਰ) ਨੇ ਦੱਸਿਆ ਕਿ ਸ਼ਤਰੰਜ ਟੂਰਨਾਮੈਂਟ ਵਿੱਚ ਸਾਰੇ ਖਿਡਾਰੀਆਂ ਨੇ ਬਹੁਤ ਜੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੂੰ ਆਸ ਹੈ ਕਿ ਜ਼ੋਨ ਪਟਿਆਲਾ-2 ਦੀ ਟੀਮ ਜ਼ਿਲ੍ਹਾ ਪੱਧਰ ਤੇ ਵੀ ਚੰਗਾ ਪ੍ਰਦਰਸ਼ਨ ਕਰੇਗੀ।ਇਸ ਮੌਕੇ ਸ੍ਰੀ ਯਸ਼ਦੀਪ ਸਿੰਘ ਵਾਲੀਆ, ਸ੍ਰੀਮਤੀ ਜ਼ਾਹੀਦਾ ਕੁਰੈਸ਼ੀ, ਸ੍ਰੀਮਤੀ ਮਮਤਾ ਰਾਣੀ, ਸ੍ਰੀ ਜਸਦੇਵ ਸਿੰਘ, ਸ੍ਰੀ ਗੁਰਦੀਪ ਸਿੰਘ ਅਤੇ ਸ੍ਰੀ ਮਨਪ੍ਰੀਤ ਸਿੰਘ (ਪ੍ਰੈਸ ਇੰਚਾਰਜ) ਮੌਜੂਦ ਸਨ।

Related Post

70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ 17/19 ਲੜਕੇ ਤੇ ਲੜਕੀਆਂ ਦੇ ਆਰਚਰੀ ਮੁਕਾਬਲੇ ਕਰਵਾਏ ਗਏ ਪਟਿਆਲਾ, 24 ਸਤੰਬਰ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17/19 ਲੜਕੇ/ਲੜਕੀਆਂ ਦੇ ਆਰਚਰੀ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਚਰੀ ਰੇਂਜ ਵਿਖੇ ਕਰਵਾਏ ਗਏ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੋਰ ਅਤੇ ਆਰਚਰੀ ਟੂਰਨਾਮੈਂਟ ਦੇ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ ਨੌਗਾਵਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਚਰੀ ਰੇਂਜ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਸੁਰਿੰਦਰ ਸਿੰਘ ਕੋਚ,ਗੌਰਵ ਸ਼ਰਮਾ ਕੋਚ, ਕੁਲਵਿੰਦਰ ਸਿੰਘ ਕੋਚ,ਰਵੀ ਕੁਮਾਰ ਕੋਚ,ਮਨਪ੍ਰੀਤ ਸਿੰਘ ਕੋਚ,ਸ਼ਗਨਪ੍ਰੀਤ ਸਿੰਘ ਕੋਚ, ਪਵਨਦੀਪ ਸਿੰਘ ਗਿੱਲ ਕੋਚ, ਗੁਰਪ੍ਰੀਤ ਸਿੰਘ ਝੰਡਾ,ਰਾਜੇਸ਼ ਕੁਮਾਰ,ਹਰਪ੍ਰੀਤ ਸਿੰਘ ਹੈਪੀ, ਵਿਕਾਸ ਜਿੰਦਲ,ਗੌਰਵ ਵਿਰਦੀ, ਅਰੁਣ ਕੁਮਾਰ,ਰਾਧਾ ਰਾਣੀ, ਹਰਪ੍ਰੀਤ ਕੌਰ,ਮੋਨੀਕਾ,ਮਲਕੀਤ ਸਿੰਘ,ਜਸਪਾਲ ਕੌਰ, ਇੰਦਰਵੀਰਪਾਲ ਕੌਰ,ਰਾਕੇਸ਼ ਕੁਮਾਰ,ਸੁਨੀਲ ਕੁਮਾਰ,ਹਰਜੀਤ ਸਿੰਘ,ਬਲਕਾਰ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।