ਜਮਹੂਰੀ ਅਧਿਕਾਰ ਸਭਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੌਜੂਦਾ ਕੇਂਦਰੀ ਸਰਕਾਰ ਦੀਆਂ ਜਿਆਦਤੀਆਂ ਦੇ ਖਿਲਾਫ਼ ਰੋਸ ਮਾਰਚ ਕਿਤਾ ਗਿਆ

ਪਟਿਆਲਾ 27 ਜੁਲਾਈ
ਪੱਤਰਕਾਰ : ਅਨੁਰਾਗ ਸ਼ਰਮਾ,

ਜਮਹੂਰੀ ਅਧਿਕਾਰ ਸਭਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੌਜੂਦਾ ਕੇਂਦਰੀ ਸਰਕਾਰ ਦੀਆਂ ਜਿਆਦਤੀਆਂ ਦੇ ਖਿਲਾਫ਼ ਰੋਸ ਮਾਰਚ ਕਿਤਾ ਗਿਆ

ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਵੱਲੋਂ ਹੋਰ ਭਰਾਤਰੀ ਜਨਤਕ ਜੱਥਬੰਦੀਆਂ ਦੇ ਸਹਿਯੋਗ ਨਾਲ ਰੋਜ਼ ਗਾਰਡਨ ਵਿਖ਼ੇ ਪਿਛਲੇ ਦਿਨੀ ਜੰਤਰ ਮੰਤਰ ਦਿੱਲੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬ ਹਰਿਆਣਾ ਦੇ ਬਾਰਡਰਾਂ, ਬਰਨਾਲਾ, ਸਮਰਾਲਾ ਅਤੇ ਕਈ ਹੋਰ ਥਾਵਾਂ ਉੱਪਰ ਵਿਦਿਆਰਥੀਆਂ, ਨੌਜੁਆਨਾਂ, ਕਿਸਾਨਾਂ, ਸਫਾਈ ਕਾਮਿਆਂ, ਮਗਨਰੇਗਾ ਕਾਮਿਆਂ ਅਤੇ ਜਮਹੂਰੀਅਤ ਪਸੰਦ ਵਿਅਕਤੀਆਂ ਉੱਪਰ ਮੌਜੂਦਾ ਹਕੂਮਤਾਂ ਵੱਲੋਂ ਕੀਤੇ ਬੇਤਹਾਸ਼ਾ ਅਣਮੁਨਖੀ ਤੱਸ਼ਦਦ ਖਿਲਾਫ਼ dr. BS ਸੋਹਲ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ ਅਤੇ ਰੋਸ ਮਾਰਚ ਸ਼ਹਿਰ ਦੇ ਵੱਖ ਵੱਖ ਬਜਾਰਾਂ ਕੀਤਾ ਗਿਆ! ਇਸ ਰੈਲੀ ਨੂੰ ਆਰਥਿਕ ਮਾਮਲਿਆਂ ਦੇ ਮਾਹਿਰ dr. ਸੁੱਚਾ ਸਿੰਘ ਗਿੱਲ, dr. ਰਣਜੀਤ ਸਿੰਘ ਘੁੰਮਣ, ਪ੍ਰੋ. ਬਾਵਾ ਸਿੰਘ ਜਮਹੂਰੀ ਅਧਿਕਾਰ ਸਭਾ , ਰਾਮਿੰਦਰ ਪਟਿਆਲਾਕਿਰਤੀ ਕਿਸਾਨ ਯੂਨੀਅਨ , ਬਲਰਾਜ ਜੋਸ਼ੀBKU ਉਗਰਾਹਾਂ , ਅਮਨਦੀਪ ਸਿੰਘ ਵਿਦਿਆਰਥੀ ਆਗੂ, ਰਣਜੀਤ ਸਵਾਜਪੁਰ BKU ਕ੍ਰਾਂਤੀਕਾਰੀ , dr. ਕੁਲਦੀਪ ਸਿੰਘ ਦੀਪ ਪ੍ਰਗਰਤੀ ਸ਼ੀਲ ਲੇਖਕ ਸੰਘ , ਗੁਰਮੀਤ ਸਿੰਘ ਦਿੱਤੂਪੁਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ , ਦਰਸ਼ਨ ਸਿੰਘ ਬੇਲੂਮਾਜਰਾ ਮੁਲਾਜਮ ਆਗੂ , ਬੀਬੀ ਅਮਨ ਦਿਓਲ ਇਸਤਰੀ ਜਾਗ੍ਰਿਤੀ ਮੰਚ , ਆਦਿ ਨੇਤਾਵਾਂ ਨੇ ਸੰਬੋਂਧਨ ਕੀਤਾ!ਸਾਰੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ, ਰੁਜਗਾਰ ਵਿਰੋਧੀ, ਅਤੇ ਗੈਰ ਜਮਹੂਰੀ ਗਤੀਵਧੀਆਂ ਦੀ ਨਿਖੇਧੀ ਕੀਤੀ!ਅਤੇ ਮੰਗ ਕੀਤੀ ਕਿ ਮੌਜੂਦਾ ਸਰਕਾਰਾਂ ਨੂੰ ਸੰਘਰਸ਼ ਕਰ ਰਹੇ ਲੋਕਾਂ ਨਾਲ ਸਵਾਂਦ ਰਾਹੀਂ ਮਸਲੇ ਦਾ ਰਾਜਨੀਤਕ, ਆਰਥਿਕ  ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ! ਨਾ ਕਿ ਲੋਕਾਂ ਦੇ ਹਰ ਸੰਘਰਸ਼ ਨੂੰ ਅਮਨ ਕਾਨੂੰਨ ਦਾ ਮਸਲਾ ਬਣਾ ਕੇ ਲੋਕਾਂ ਨੂੰ ਪੁਲਿਸ ਦੇ ਜ਼ਬਰ ਅਤੇ ਸਖ਼ਤ ਕਾਨੂੰਨੀ ਤਰੀਕਿਆਂ ਨਾਲ ਚੁੱਪ ਕਰਾਉਣਾ ਲੋਕਤਾਂਤਰਿਕ ਢੰਗ ਨਹੀਂ ਹੈ! ਜੋ ਕਿ ਭਾਰਤ ਦੇ ਨਾਗਰਿਕਾਂ ਵੱਲੋਂ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ!ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸੰਘਰਸ਼ ਸ਼ੀਲ ਲੋਕਾਂ ਵੱਲੋਂ ਪ੍ਰਾਪਤ ਕੀਤੇ ਜਮਹੂਰੀ ਹੱਕਾਂ ਨੂੰ ਕੇਂਦਰੀ ਸਰਕਾਰ ਲਗਾਤਾਰ ਖੋਰਾ ਲਾ ਰਹੀ ਹੈ ਇਸ ਦਾ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਸਾਂਝੇ ਅਤੇ ਵਿਸ਼ਾਲ ਘੋਲਾਂ ਰਾਹੀਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ !ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨੂੰ ਸਾਰੇ ਬੁਲਾਰਿਆਂ ਨੇ ਜੰਤਰ ਮੰਤਰ ਦਿੱਲੀ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ,ਸ਼ਹਿਰਾਂ ਕਸਬਿਆਂ ਵਿੱਚ ਚਲ ਰਹੇ ਨੌਜੁਆਨਾਂ ਦੇ ਸੰਘਰਸ਼ ਨੂੰ ਅਸ਼ਿੰਕ ਜਿੱਤ ਕਰਾਰ ਦਿੱਤਾ!ਅਤੇ ਹੋਰ ਵੱਡੇ ਮਸਲਿਆਂ ਦੇ ਹੱਲ ਲਈ ਸੰਘਰਸ਼ ਦੇ ਮੈਦਾਨ ਵਿੱਚ ਤਿਆਰ ਰਹਿਣ ਲਈ ਸਾਵਧਾਨ ਕੀਤਾ!ਇਸ ਰੈਲੀ ਨੂੰ ਸਫਲ ਬਣਾਉਣ ਵਿੱਚ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਵੱਖ ਵੱਖ ਵਿਦਿਆਰਥੀਆਂ, ਲੇਖਕਾਂ, ਸਾਹਿਤ ਸਭਾਵਾਂ , ਕਿਸਾਨ ਮਜਦੂਰ, ਮੁਲਾਜਮ, ਤਰਕਸ਼ੀਲ ਸੁਸਾਇਟੀ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਵਿਅਕਤੀਗਤ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ!ਇਸ ਸਮੇਂ ਸਟੇਜ ਸਕੱਤਰ ਦੀ ਜਿੰਮੇਵਾਰੀ ਜਨਰਲ ਸਕੱਤਰ ਸੁੱਚਾ ਸਿੰਘ ਨੇ ਬਾਖੂਬੀ ਨਿਭਾਈ!
ਇਸ ਦੀ ਜਾਣਕਾਰੀ ਜਿਲ੍ਹਾ ਇਕਾਈ ਮੈਂਬਰ ਸੁਰਿੰਦਰ ਪਾਲ ਨੇ ਦਿੱਤੀ!

Related Post