ਜਨਹਿਤ ਸਮਿਤੀ ਦੁਆਰਾ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਲਈ ਅੱਗੇ ਆਉਣਾ ਇੱਕ ਸ਼ਲਾਘਾਯੋਗ ਯਤਨ: ਰਾਕੇਸ਼ ਬੰਗਾ, ਸੁਖਜਿੰਦਰ ਬਾਜਵਾ

ਜਨਹਿਤ ਸਮਿਤੀ ਦੁਆਰਾ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਲਈ ਅੱਗੇ ਆਉਣਾ ਇੱਕ ਸ਼ਲਾਘਾਯੋਗ ਯਤਨ: ਰਾਕੇਸ਼ ਬੰਗਾ, ਸੁਖਜਿੰਦਰ ਬਾਜਵਾ

ਜਨਹਿਤ ਸਮਿਤੀ ਦੁਆਰਾ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਲਈ ਅੱਗੇ ਆਉਣਾ ਇੱਕ ਸ਼ਲਾਘਾਯੋਗ ਯਤਨ: ਰਾਕੇਸ਼ ਬੰਗਾ, ਸੁਖਜਿੰਦਰ ਬਾਜਵਾ
ਪਟਿਆਲਾ: ਅਨੁਰਾਗ ਸ਼ਰਮਾ

ਜਨਹਿਤ ਸਮਿਤੀ ਦੁਆਰਾ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਲਈ ਅੱਗੇ ਆਉਣਾ ਇੱਕ ਸ਼ਲਾਘਾਯੋਗ ਯਤਨ: ਰਾਕੇਸ਼ ਬੰਗਾ, ਸੁਖਜਿੰਦਰ ਬਾਜਵਾ

ਪਟਿਆਲਾ ਜ਼ਿਲ੍ਹੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਜਨਹਿਤ ਸਮਿਤੀ (ਰਜਿ:) ਪਟਿਆਲਾ ਦੁਆਰਾ ਪ੍ਰਧਾਨ ਐੱਸ. ਕੇ. ਗੌਤਮ ਅਤੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ. (ਲੜਕੇ), ਨਾਭਾ ਰੋਡ/ਮਾਡਲ ਟਾਊਨ, ਪਟਿਆਲਾ ਵਿਖੇ ਵਾਤਾਵਰਨ ਦੀ ਸ਼ੁੱਧਤਾ, ਸੁਰੱਖਿਆ ਅਤੇ ਹਰਿਆਵਲ ਵਧਾਉਣ ਦੇ ਮਕਸਦ ਨਾਲ ਫ਼ਲਦਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਬੰਗਾ ਦੀ ਪ੍ਰਧਾਨਗੀ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਰਾਕੇਸ਼ ਕੁਮਾਰ ਬੰਗਾ ਅਤੇ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਸੁਖਜਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੀ ਮੈਂਬਰ ਸ੍ਰੀਮਤੀ ਅਨੀਤਾ ਬਾਂਸਲ ਅਤੇ ਉਨ੍ਹਾਂ ਦੇ ਸਪੁੱਤਰ ਡੈਂਟਿਸਟ ਡਾ. ਏ. ਕੇ. ਬਾਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਲਗਭਗ 50 ਫ਼ਲਦਾਰ ਪੌਦੇ ਲਗਾਏ ਗਏ।
ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਭਾਰਤੀ, ਲੈਫ਼ਟੀਨੈਂਟ/ਕੈਪਟਨ ਜਗਦੀਪ ਜੋਸ਼ੀ (ਟ੍ਰੇਨਿੰਗ ਅਫ਼ਸਰ), ਹੋਸਟਲ ਸੁਪਰਡੈਂਟ ਤੇ ਵਾਤਾਵਰਨ ਇੰਚਾਰਜ ਅਨਿਲ ਖੰਨਾ, ਟ੍ਰੇਨਿੰਗ ਅਫ਼ਸਰ ਸੁਖਵੰਤ ਸਿੰਘ, ਪ੍ਰੋਫ਼ੈਸਰ ਸਵਿੰਦਰ ਸਿੰਘ, ਮੀਤ ਪ੍ਰਧਾਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਪ੍ਰੈੱਸ ਸਕੱਤਰ ਸਟੇਟ ਐਵਾਰਡੀ ਪਰਮਿੰਦਰ ਭਲਵਾਨ (ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ), ਮੈਨੇਜਰ ਸਤੀਸ਼ ਜੋਸ਼ੀ, ਨਾਗਿੰਦਰ ਜੋਸ਼ੀ, ਰੁਦਰਪ੍ਰਤਾਪ ਸਿੰਘ (ਬੀ.ਸੀ.ਏ. ਵਿਦਿਆਰਥੀ, ਗੌਰਮਿੰਟ ਬਿਕਰਮ ਕਾਲਜ ਆਫ਼ ਕਾਮਰਸ), ਐਡਵੋਕੇਟ ਹਰਜਿੰਦਰ ਸਿੰਘ ਜਰਮਨੀ, ਹਰਪਾਲ ਮਾਨ, ਸੁਰਿੰਦਰ ਸਿੰਘ, ਅਰੁਣ ਕੁਮਾਰ, ਅਰਜੁਨ ਕੁਮਾਰ, ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਦੇ ਡਾਟਾ ਆਪਰੇਟਰ ਵਰਿੰਦਰ ਸਿੰਘ ਖਰੋੜ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰਾਕੇਸ਼ ਬੰਗਾ ਅਤੇ ਸੁਖਜਿੰਦਰ ਬਾਜਵਾ ਨੇ ਕਿਹਾ ਕਿ ਜਨਹਿਤ ਸਮਿਤੀ ਵੱਲੋਂ ਚਲਾਈ ਗਈ ਇਹ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਕਾਰਨ ਮਨੁੱਖ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਮੁੱਖ ਕਾਰਨ ਨਿੱਜੀ ਲੋੜਾਂ ਲਈ ਦਰੱਖਤਾਂ ਦੀ ਕਟਾਈ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਪੰਜ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦਿੱਤਾ ਜਾ ਸਕੇ।
ਇਸ ਦੌਰਾਨ ਵਾਤਾਵਰਨ ਇੰਚਾਰਜ ਅਨਿਲ ਖੰਨਾ ਨੇ ਵਾਤਾਵਰਨ ਦੇ ਸੰਤੁਲਨ ਲਈ ਰੁੱਖਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸੰਸਥਾ ਦੇ ਫ਼ਾਊਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਅਤੇ ਮੈਨੇਜਰ ਸਤੀਸ਼ ਜੋਸ਼ੀ ਨੇ ਸਾਰਿਆਂ ਨੂੰ ਜੁਲਾਈ ਅਤੇ ਅਗਸਤ ਦੇ ਬਰਸਾਤੀ ਮਹੀਨਿਆਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਨਾ ਦਿੱਤੀ ਅਤੇ ਹਰ ਵਿਅਕਤੀ ਨੂੰ ਆਪਣੇ ਜਨਮ ਦਿਨ ‘ਤੇ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲਗਾਏ ਗਏ ਪੌਦਿਆਂ ਦੀ ਪੂਰੀ ਜ਼ਿੰਮੇਵਾਰੀ ਨਾਲ ਸਾਂਭ-ਸੰਭਾਲ ਕਰਨ ਦਾ ਪ੍ਰਣ ਵੀ ਲਿਆ।
ਬੁਲਾਰਿਆਂ ਨੇ ਜਨਹਿਤ ਸਮਿਤੀ ਵੱਲੋਂ ਸ਼ਹਿਰ ਦੇ ਪਾਰਕਾਂ ਦੀ ਦੇਖਭਾਲ, ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਮਦਦ, ਮੁਫ਼ਤ ਰਾਸ਼ਨ, ਫ਼ਰੀ ਐਂਬੂਲੈਂਸ ਸੇਵਾਵਾਂ, ਰਾਜਿੰਦਰਾ ਹਸਪਤਾਲ ਵਿੱਚ ਵਹੀਲਚੇਅਰ, ਟ੍ਰਾਈਸਾਈਕਲ ਤੇ ਦਵਾਈਆਂ ਦੀ ਵੰਡ ਅਤੇ ਔਰਤਾਂ ਲਈ ਫ਼ਰੀ ਸਿਲਾਈ-ਕਢਾਈ ਤੇ ਕੰਪਿਊਟਰ ਸੈਂਟਰ ਚਲਾਉਣ ਵਰਗੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਧਾਨ ਐੱਸ. ਕੇ. ਗੌਤਮ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾ ਲੋੜਵੰਦਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੀ ਹੈ।

ਫ਼ੋਟੋ: ਜਨਹਿਤ ਸਮਿਤੀ ਰਜਿ ਪਟਿਆਲਾ ਦੇ ਸੀਨੀਅਰ ਮੈਂਬਰ ਅਤੇ ਆਈ ਟੀ ਆਈ ਦੇ ਪ੍ਰਿੰਸੀਪਲ ਅਤੇ ਅਧਿਆਪਕ ਬੂਟੇ ਲਗਾਉਂਦੇ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਸਹੁੰ ਖਾਂਦੇ ਹੋਏ।

 

Related Post