ਕਾਂਗਰਸ ਸਰਕਾਰ ਨੇ ਹੈਰੀਟੇਜ ਸਟ੍ਰੀਟ ਦੇ ਨਾਮ ਤੇ ਕੀਤੀ ਸੀ ਕਰੋੜਾਂ ਰੁਪਏ ਦੀ ਲੁੱਟ: ਅਜੀਤਪਾਲ ਸਿੰਘ ਕੋਹਲੀ 

ਕਾਂਗਰਸ ਸਰਕਾਰ ਨੇ ਹੈਰੀਟੇਜ ਸਟ੍ਰੀਟ ਦੇ ਨਾਮ ਤੇ ਕੀਤੀ ਸੀ ਕਰੋੜਾਂ ਰੁਪਏ ਦੀ ਲੁੱਟ: ਅਜੀਤਪਾਲ ਸਿੰਘ ਕੋਹਲੀ 
ਕਾਂਗਰਸ ਸਰਕਾਰ ਨੇ ਹੈਰੀਟੇਜ ਸਟ੍ਰੀਟ ਦੇ ਨਾਮ ਤੇ ਕੀਤੀ ਸੀ ਕਰੋੜਾਂ ਰੁਪਏ ਦੀ ਲੁੱਟ: ਅਜੀਤਪਾਲ ਸਿੰਘ ਕੋਹਲੀ 

ਸ਼ਹਿਰ ਵਾਸੀਆਂ ਨੂੰ ਮਿਲੇਗੀ ਰਾਹਤ : ਹੈਰੀਟੇਜ ਸਟ੍ਰੀਟ 55 ਲੱਖ ਦੀ ਲਾਗਤ ਨਾਲ ਹੋਵੇਗੀ ਮੁੜ ਤਿਆਰ
– ਕਾਂਗਰਸ ਸਰਕਾਰ ਨੇ ਹੈਰੀਟੇਜ ਸਟ੍ਰੀਟ ਦੇ ਨਾਮ ਤੇ ਕੀਤੀ ਸੀ ਕਰੋੜਾਂ ਰੁਪਏ ਦੀ ਲੁੱਟ: ਅਜੀਤਪਾਲ ਸਿੰਘ ਕੋਹਲੀ

ਕਾਂਗਰਸ ਸਰਕਾਰ ਨੇ ਹੈਰੀਟੇਜ ਸਟ੍ਰੀਟ ਦੇ ਨਾਮ ਤੇ ਕੀਤੀ ਸੀ ਕਰੋੜਾਂ ਰੁਪਏ ਦੀ ਲੁੱਟ: ਅਜੀਤਪਾਲ ਸਿੰਘ ਕੋਹਲੀ 
ਕਾਂਗਰਸ ਸਰਕਾਰ ਨੇ ਹੈਰੀਟੇਜ ਸਟ੍ਰੀਟ ਦੇ ਨਾਮ ਤੇ ਕੀਤੀ ਸੀ ਕਰੋੜਾਂ ਰੁਪਏ ਦੀ ਲੁੱਟ: ਅਜੀਤਪਾਲ ਸਿੰਘ ਕੋਹਲੀ

– ਲੋਕਾਂ ਦੀ ਮੰਗ ਤੋ ਬਾਅਦ ਅੱਜ ਵਿਧਾਇਕ ਕੋਹਲੀ ਨੇ ਆਪਣੀ ਟੀਮ ਨਾਲ ਕਰਵਾਇਆ ਸੀਮੇਟਡ ਸੜਕ ਦਾ ਕੰਮ ਸੁਰੂ
– ਸ਼ਹਿਰ ਦੇ ਵਿਕਾਸ ਕਾਰਜਾਂ ਚ ਕੋਈ ਦੇਰੀ ਨਹੀਂ ਹੋਏਗੀ- ਕੋਹਲੀ, ਮੇਅਰ
ਪਟਿਆਲਾ, 21 ਅਗਸਤ : ਅਨੁਰਾਗ ਸ਼ਰਮਾ

ਪਿਛਲੇ ਲੰਬੇ ਸਮੇ ਤੋ ਲੋਕਾਂ ਲਈ ਸ਼ਰਾਪ ਬਣੀ ਹੈਰੀਟੇਜ ਸਟ੍ਰੀਟ ਮੁੜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਮਿਹਨਤ ਸਦਕਾ ਵਰਦਾਨ ਬਣਨ ਜਾ ਰਹੀ ਹੈ। ਆਲੇ ਦੁਆਲੇ ਦੇ ਲੋਕਾਂ ਦੀ ਮੰਗ ਤੋ ਬਾਅਦ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਨੇ ਇਸ ਹੈਰੀਟੇਜ ਸਟ੍ਰੀਟ ਨੂੰ ਸੀਮੇਟਡ ਬਣਾਉਣ ਲਈ ਇਸਦਾ ਕੰਮ ਅੱਜ ਸੁਰੂ ਕਰਵਾਦਿਤਾ ਹੈ। ਇਸ ਉਪਰ 55 ਲੱਖ ਰੁਪਏ ਲਗਣਗੇ। ਨਰਕ ਦਾ ਦੁਆਰ ਬਣੀ ਹੈਰੀਟੇਜ ਸਟ੍ਰੀਟ ਦੀ ਦਸ਼ਾ ਤੇ ਦਿਸ਼ਾ ਬਦਲਣ ਦੀ ਸੁਰੂਆਤ ਨੂੰ ਲੈ ਕੇ ਪਟਿਆਲਾ ਵਾਸੀਆਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਹੈਰੀਟੇਟ ਸਟ੍ਰੀਟ ਦੇ ਨਾਮ ਤੇ ਕਾਂਗਰਸ ਸਰਕਾਰ ਨੇ ਲੱਖਾਂ ਰੁਪਏ ਖਰਾਬ ਕੀਤੇ, ਲੱਖਾਂ ਰੁਪਏ ਦੇ ਘੋਟਾਲੇ ਹੋਏ ਅਤੇ ਲੋਕਾਂ ਨੇ ਪਿਛਲੇ 6 ਸਾਲ ਇਸਦਾ ਨਰਕ ਭੋਗਿਆ। ਹੁਣ ਸੀਮੇਟਡ ਸੜਕ ਬਣਨ ਨਾਲ ਇਸਦਾ ਨਰਕਨਿਕਲ ਜਾਵੇਗਾ। ਪੰਜਾਬ ਦੀ ਤਤਕਾਲੀਨ ਕਾਂਗਰਸ ਸਰਕਾਰ ਸਮੇਂ ਵਿਚ ਪਟਿਆਲਾ ਸ਼ਹਿਰ ਦੇ ਵਿਚਕਾਰ ਬਣਾਈ ਗਈ ਇਸ ਹੈਰੀਟੇਜ਼ ਸਟਰੀਟ ਨੂੰ ਹੁਣ ਪੁੱਟਿਆ ਜਾਵੇਗਾ, ਕਿਉਂਕਿ ਇਸ ਹੈਰੀਟੇਜ ਦੇ ਨਾਂ ਤੇ ਲਾਈਆਂ ਗਈਆਂ ਟਾਈਲਾਂ ਲੋਕਾਂ ਲਈ ਜਾਨ ਦਾ ਖਤਰਾ ਬਣੀਆਂ ਹੋਈਆਂ ਸਨ। ਅੱਜ ਇਨਾਂ ਟਾਈਲਾਂ ਨੂੰ ਪੁੱਟ ਕੇ ਸੀਮੈਂਟਡ ਸੜਕ ਬਣਾਉਣ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਸਮੇਤ ਕਮਿਸ਼ਨਰ ਸ੍ਰੀਮਤੀ ਪੂਜਾ ਗਰੇਵਾਲ ਵੱਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਸੜਕ ਨੂੰ 55 ਲੱਖ ਦੀ ਲਾਗਤ ਦੇ ਨਾਲ ਪੂਰੀ ਤਰ੍ਹਾਂ ਸੀਮਿੰਟਡ ਬਣਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਕੋਈ ਵੀ ਆਵਾਜਾਈ ਵਿੱਚ ਸਮੱਸਿਆ ਨਾ ਆਵੇ। ਉਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਜੋ ਹੈਰੀਟੇਜ ਦੇ ਨਾਂ ਤੇ ਇੱਥੇ ਰੋੜੇ ਨੁਮਾ ਟਾਈਲਾਂ ਲਾਈਆਂ ਸਨ, ਉਸਤੋਂ ਲੋਕ ਡਾਢੇ ਪਰੇਸ਼ਾਨ ਸੀ। ਉਨਾਂ ਕਿਹਾ ਕਿ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਜਾਨ ਦਾ ਖਾਓ ਬਣੀਆਂ ਟਾਈਲਾਂ ਨੂੰ ਹਰ ਹਾਲਤ ਵਿੱਚ ਪੁੱਟ ਕੇ ਇੱਥੇ ਵਧੀਆ ਤੇ ਸਾਫ ਸੁਥਰੀ ਸੜਕ ਬਣਾਈ ਜਾਵੇਗੀ। ਇਸ ਲਈ ਲੋਕਾਂ ਨਾਲ ਵਾਅਦਾ ਕੀਤਾ ਜੋ ਅੱਜ ਪੂਰਾ ਹੋ ਗਿਆ ਹੈ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਸਮਝੌਤਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਠੇਕੇਦਾਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹੋਏ ਹਨ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਾ ਹੋਵੇ ਅਤੇ ਕਾਰਜ ਕਰਨ ਲਈ ਪਾਏ ਜਾ ਰਹੇ ਮਟੀਰੀਅਲ ਵਿੱਚ ਕੋਈ ਸਮਝੌਤਾ ਨਹੀਂ ਹੋਵੇਗਾ। ਜੇਕਰ ਘਟੀਆ ਮਟੀਰੀਅਲ ਜਾਂ ਕੋਈ ਕਮੀ ਹੋਵੇਗੀ ਤਾਂ ਤੁਰੰਤ ਸਖਤ ਐਕਸ਼ਨ ਲਿਆ ਜਾਵੇਗਾ।
ਕੈਪਸ਼ਨ : ਸੀਮੈਂਟਡ ਸੜਕ ਬਣਾਉਣ ਦਾ ਉਦਘਾਟਨ ਕਰਦੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਸ੍ਰੀਮਤੀ ਪੂਜਾ ਗਰੇਵਾਲ।

Related Post