ਯੂਟਿਊਬਰ ਜੋੜੇ ਨੇ 7ਵੀਂ ਮੰਜ਼ਿਲ ਤੋਂ ਮਾਰੀ ਛਲਾਂਗ

ਹਰਿਆਣਾ: ਹਰਿਆਣਾ ਦੇ ਬਹਾਦਰਗੜ੍ਹ ‘ਚ ਯੂਟਿਊਬਰ ਜੋੜੇ ਵੱਲੋਂ ਸੁਸਾਇਟੀ ਦੀ 7ਵੀਂ ਮੰਜ਼ਿਲ ਤੋਂ ਕੁਦ ਕੇ ਖੁਦਖੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲੜਕੇ ਦੀ ਪਛਾਣ ਗਰਵਿਤ ਅਤੇ ਲੜਕੀ ਦੀ ਪਚਾਣ ਨੰਦਿਨੀ (22) ਵਜੋਂ ਹੋਈ ਹੈ। ਦੋਹੇ ਜਣੇ ਯੂਟਿਊਬ ਸਮੇਤ ਹੋਰ ਸ਼ੋਸ਼ਲ ਮੀਡੀਆ ਉਤੇ ਵੀਡੀਓ ਬਣਾ ਕੇ ਪਾਉਂਦੇ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਪਹਿਲਾ ਹੀ ਇਹ ਜੋੜਾ ਦੇਹਰਾਦੂਨ ਤੋਂ ਬਹਾਦਰਗੜ੍ਹ ਆਇਆ ਸੀ। ਇਹ ਦੋਵੇਂ ਇਥੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਸਨ।

ਬੱਚਿਆ ਨਾਲ ਭਰੀ ਸਕੂਲ ਬੱਸ ਪਲਟੀ , 7 ਬੱਚਿਆਂ ਦੀ ਮੌ.ਤ, 12 ਜ਼ਖਮੀ

ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਲੜਕਾ ਗਰਵਿਤ ਤੜਕੇ ਸਵੇਰੇ 6 ਵਜੇ ਸੁਸਾਇਟੀ ‘ਚ ਆਇਆ ਸੀ ‘ਤੇ ਉਸ ਤੋਂ ਬਾਅਦ ਇਨ੍ਹਾਂ ਜੋੜੇ ਦੀਆਂ ਲਾਸ਼ਾਂ ਖੁਨ ਨਾਲ ਭਰੀ ਹੋਈ ਜ਼ਮੀਨ ‘ਤੇ ਪਈਆਂ ਮਿਲੀਆਂ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post